ਬ੍ਰਿਟਿਸ਼ ਕੋਲੰਬੀਆ ਪੁਲਸ ਨੇ 4 ਅਮਰੀਕੀਆਂ ਨੂੰ ਠੋਕਿਆ ਜੁਰਮਾਨਾ, ਲੱਗਾ ਇਹ ਦੋਸ਼

Sunday, Sep 06, 2020 - 01:17 PM (IST)

ਬ੍ਰਿਟਿਸ਼ ਕੋਲੰਬੀਆ ਪੁਲਸ ਨੇ 4 ਅਮਰੀਕੀਆਂ ਨੂੰ ਠੋਕਿਆ ਜੁਰਮਾਨਾ, ਲੱਗਾ ਇਹ ਦੋਸ਼

ਵੈਨਕੁਵਰ- ਬ੍ਰਿਟਿਸ਼ ਕੋਲੰਬੀਆ ਦੀ ਖੇਤਰੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ 4 ਅਮਰੀਕੀਆਂ ਨੂੰ ਇਕਾਂਤਵਾਸ ਨਿਯਮ ਤੋੜਨ ਦੇ ਦੋਸ਼ ਵਿਚ ਜੁਰਮਾਨਾ ਲਗਾਇਆ ਹੈ। 


ਇਨ੍ਹਾਂ ਚਾਰਾਂ ਅਮਰੀਕੀਆਂ ਨੂੰ 500-500 ਡਾਲਰ ਦਾ ਜੁਰਮਾਨਾ ਠੋਕਿਆ ਗਿਆ ਹੈ। ਪੁਲਸ ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਅਲਾਸਕਾ ਦੇ ਲਾਇਸੈਂਸ ਪਲੇਟ ਵਾਲਾ ਇਕ ਵਾਹਨ ਵੈਨਕੁਵਰ ਵਿਚ ਪਿਛਲੇ ਮਹੀਨੇ ਘੁੰਮਦਾ ਦੇਖਿਆ ਤੇ ਇਹ ਮਾਮਲਾ ਸ਼ੱਕ ਦੇ ਘੇਰੇ ਵਿਚ ਸੀ। ਜਾਂਚ ਵਿਚ ਪਤਾ ਲੱਗਾ ਕਿ ਇਨ੍ਹਾਂ 4 ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਗਿਆ ਸੀ ਪਰ ਇਹ ਘੁੰਮ-ਫਿਰ ਰਹੇ ਹਨ।   


ਅਜਿਹੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਜਾਣ ਲਈ ਸਿੱਧੇ ਰਸਤਿਓਂ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਵਾਹਨ ਦੇ ਪਿੱਛੇ ਦੇਸ਼ ਨੂੰ ਛੱਡਣ ਦੀ ਇਕ ਤਰੀਕ ਲਿਖੀ ਹੁੰਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਦੋਂ ਤੱਕ ਵਾਪਸ ਆਉਣੇ ਚਾਹੀਦੇ ਹਨ। ਹਾਲਾਂਕਿ ਇਹ ਵਾਸ਼ਿੰਗਟਨ ਜਾਣ ਦੀ ਥਾਂ ਬ੍ਰਿਟਿਸ਼ ਕੋਲੰਬੀਆ ਵਿਚ ਘੁੰਮ ਰਹੇ ਸਨ। ਦੱਸਿਆ ਗਿਆ ਹੈ ਕਿ ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਪੀਸ ਆਰਚ ਬਾਰਡਰ ਕਰਾਸਿੰਗ ਵਿਖੇ ਲਿਜਾਇਆ ਗਿਆ।  


ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਅਧਿਕਾਰੀ ਲਗਾਤਾਰ ਸਖਤ ਕਾਰਵਾਈ ਕਰ ਰਹੇ ਹਨ ਤਾਂ ਕਿ ਲੋਕਾਂ ਨੂੰ ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਤੋੜਨ ਤੋਂ ਰੋਕਿਆ ਜਾ ਸਕੇ। 


author

Lalita Mam

Content Editor

Related News