US ''ਤੇ ਫਿਰ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰਚ ਰਿਹਾ ''ਅਲਕਾਇਦਾ'', ਅੱਤਵਾਦੀਆਂ ਕੀਤਾ ਵੱਡਾ ਖੁਲਾਸਾ

Sunday, May 02, 2021 - 02:32 AM (IST)

ਵਾਸ਼ਿੰਗਟਨ - ਜੋ ਬਾਈਡੇਨ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਨੂੰ ਹੋਰਨਾਂ ਮੁਲਕਾਂ ਵਿਚ ਚੱਲ ਰਹੀਆਂ ਜੰਗਾਂ ਤੋਂ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਹੋ ਰਹੀ ਹੈ ਤਾਂ ਦੂਜੇ ਪਾਸੇ ਯਮਨ ਜੰਗ ਵਿਚ ਸਾਊਦੀ ਅਰਬ ਨੂੰ ਦਿੱਤਾ ਜਾਣ ਵਾਲਾ ਸਮਰਥਨ ਵੀ ਅਮਰੀਕਾ ਨੇ ਰੋਕ ਦਿੱਤਾ ਹੈ। ਇਸ ਹਫਤੇ ਅਮਰੀਕਾ ਦੇ ਉਸ ਸਫਲ ਅਪਰੇਸ਼ਨ ਨੂੰ ਵੀ 20 ਸਾਲ ਹੋ ਜਾਣਗੇ, ਜਿਸ ਅਧੀਨ ਅਲਕਾਇਦਾ ਦੇ ਖੂੰਖਾਰ ਅੱਤਵਾਦੀ ਓਸਾਮਾ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ - ਅਮਰੀਕਾ, ਕੈਨੇਡਾ ਤੋਂ ਬਾਅਦ ਭਾਰਤ 'ਚ ਕੋਰੋਨਾ ਦੀ 'ਸੁਨਾਮੀ' ਤੋਂ ਡਰਿਆ ਇਹ ਮੁਲਕ, 22 ਐਂਟਰੀ ਪੁਆਇੰਟ ਕੀਤੇ ਬੰਦ

ਓਸਾਮਾ ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਦਾ ਮਾਸਟਰਮਾਇੰਡ ਸੀ। ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿਚ ਉਸ ਨੂੰ ਢੇਰ ਕਰ ਦਿੱਤਾ ਗਿਆ ਸੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ 9/11 ਹਮਲੇ ਦੀ 20ਵੀਂ ਬਰਸੀ 'ਤੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਕਰਾਉਣ ਦਾ ਐਲਾਨ ਕੀਤਾ ਹੈ ਪਰ ਹੁਣ ਅਲਕਾਇਦਾ ਨੇ ਵੀ ਆਖਿਆ ਹੈ ਕਿ ਅਮਰੀਕਾ ਨਾਲ ਉਸ ਦੀ ਜੰਗ ਅਜੇ ਵੀ ਖਤਮ ਨਹੀਂ ਹੋਈ ਹੈ।

ਇਹ ਵੀ ਪੜ੍ਹੋ - USA ਦੇ 2 ਮੰਜ਼ਿਲਾ ਘਰ 'ਚ 5 ਮਹਿਲਾਵਾਂ ਸਣੇ ਕੈਦ ਮਿਲੇ 91 ਪ੍ਰਵਾਸੀ, ਕਈ ਨਿਕਲੇ ਕੋਰੋਨਾ ਪਾਜ਼ੇਟਿਵ

ਅੱਤਵਾਦੀਆਂ ਨੇ ਕੀ ਕਿਹਾ
ਇਸ ਸੰਗਠਨ ਨਾਲ ਜੁੜੇ 2 ਅੱਤਵਾਦੀਆਂ ਨੇ ਸੀ. ਐੱਨ. ਐੱਨ. ਨੂੰ ਇੰਟਰਵਿਊ ਦਿੱਤਾ ਹੈ ਅਤੇ ਆਖਿਆ ਕਿ ਅਮਰੀਕਾ ਖਿਲਾਫ ਸਾਰੇ ਮੋਰਚੇ 'ਤੇ ਜੰਗ ਹੁਣ ਤੱਕ ਜਾਰੀ ਰਹੇਗੀ, ਜਦ ਤੱਕ ਉਹ ਬਾਕੀ ਇਸਲਾਮੀ ਦੁਨੀਆ ਤੋਂ ਬਾਹਰ ਨਹੀਂ ਨਿਕਲ ਜਾਂਦੇ। ਇਸ ਤੋਂ ਪਹਿਲਾਂ ਅਲਕਾਇਦਾ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਵਿਚ ਕਾਫੀ ਘੱਟ ਹੀ ਦਿੰਦਾ ਸੀ ਪਰ ਇਸ ਵਾਰ ਉਸ ਨੇ ਕਿਉਂ ਅਜਿਹੇ ਖੁਲਾਸੇ ਕੀਤੇ ਹਨ, ਇਹ ਚਰਚਾ ਦਾ ਵਿਸ਼ਾ ਜ਼ਰੂਰ ਹੈ।

ਇਹ ਵੀ ਪੜ੍ਹੋ - ਲੈੱਬਨਾਨ ਦੀ ਝੀਲ ''ਚ ਵਾਇਰਸ ਕਾਰਣ ਮਰੀਆਂ ਮਿਲੀਆਂ 40 ਟਨ ਮੱਛੀਆਂ

ਕੀ ਦੱਸਣਾ ਚਾਹੁੰਦੈ ਅਲਕਾਇਦਾ
ਅਮਰੀਕਾ ਦੇ ਅੱਤਵਾਦ ਮਾਹਿਰ ਪਾਲ ਕਰੁਕਸ਼ਾਂਕ ਨੇ ਅੱਤਵਾਦੀਆਂ ਦੇ ਜਵਾਬਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਆਖਿਆ ਹੈ ਕਿ ਅਜਿਹਾ ਸੰਭਵ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਬਾਹਰ ਕਰਨ ਦੇ ਬਾਈਡੇਨ ਪ੍ਰਸ਼ਾਸਨ ਦੇ ਫੈਸਲੇ ਤੋਂ ਖੁਸ਼ ਹੋਇਆ ਹਾਂ ਪਰ ਇਹ ਵੀ ਹੋ ਸਕਦਾ ਹੈ ਕਿ ਹਾਲ ਹੀ ਵਿਚ ਉਸ ਨੂੰ ਜੋ ਨੁਕਸਾਨ ਹੋਏ ਹੋਣ, ਉਹ ਉਸ ਤੋਂ ਧਿਆਨ ਹਟਾਉਣਾ ਚਾਹੁੰਦਾ ਹੈ। ਉਹ ਅੱਤਵਾਦੀ ਸਮੂਹ ਜੋ ਕਦੇ ਦੁਨੀਆ ਸਾਹਮਣੇ ਗਰਜ਼ਦਾ ਸੀ ਉਹ ਅੱਜ ਕਮਜ਼ੋਰ ਪੈ ਗਿਆ ਹੈ ਪਰ ਅਜੇ ਮਰਿਆ ਨਹੀਂ ਹੈ। ਉਹ ਹੁਣ ਅਮਰੀਕੀ ਫੌਜੀਆਂ ਦੀ ਨਿਕਾਸੀ ਤੋਂ ਬਾਅਦ ਵਾਪਸੀ ਦੀ ਗੱਲ ਕਰ ਰਿਹਾ ਹੈ।

ਇਹ ਵੀ ਪੜ੍ਹੋ - ਚੀਨ ਪਹੁੰਚਿਆ ਭਾਰਤ ''ਚ ਮਿਲਿਆ ਕੋਰੋਨਾ ਦਾ ਨਵਾਂ ਵੇਰੀਐਂਟ, ਡਰੇ ਲੋਕ


Khushdeep Jassi

Content Editor

Related News