ਅਲਕਾਇਦਾ ਦਾ ਅੱਤਵਾਦੀ ਨੰਬਰ-2 ਖੁਫੀਆ ਮਿਸ਼ਨ ''ਚ ਢੇਰ, 22 ਸਾਲ ਤੋਂ ਸੀ ਅਮਰੀਕਾ ਨੂੰ ਭਾਲ

Saturday, Nov 14, 2020 - 08:56 PM (IST)

ਵਾਸ਼ਿੰਗਟਨ - ਅੱਤਵਾਦੀ ਸੰਗਠਨ ਅਲਕਾਇਦਾ ਵਿਚ ਨੰਬਰ 2 ਅਬੁ-ਮਹੁੰਮਦ ਅਲ ਮਸਰੀ ਨੂੰ ਮਾਰ ਦਿੱਤਾ ਗਿਆ ਹੈ। ਈਰਾਨ ਵਿਚ ਇਕ ਖੁਫੀਆ ਮਿਸ਼ਨ ਵਿਚ ਉਸ ਨੂੰ ਢੇਰ ਕਰ ਦਿੱਤਾ ਗਿਆ, ਜਿਸ ਨੂੰ ਇਜ਼ਰਾਇਲੀ ਦੀ ਖੁਫੀਆ ਏਜੰਸੀ ਮੋਸਾਦ ਦੀ ਸਪੈਸ਼ਲ ਟੀਮ ਨੇ ਅੰਜ਼ਾਮ ਦਿੱਤਾ ਹੈ। ਅਮਰੀਕੀ ਅਖਬਾਰ 'ਨਿਊਯਾਰਕ ਪੋਸਟ' ਨੇ ਇਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਅੱਤਵਾਦੀ ਅਬੁ ਮੁਹੰਮਦ ਦੇ ਉਪਰ 1998 ਵਿਚ ਕੀਨੀਆ ਅਤੇ ਤੰਜ਼ਾਨੀਆ ਵਿਚ ਅਮਰੀਕੀ ਦੂਤਘਰਾਂ ਵਿਚ ਹੋਏ ਬੰਬ ਧਮਾਕੇ ਕਰਾਉਣ ਦੇ ਦੋਸ਼ ਸਨ। ਉਸ ਨੂੰ ਇਨ੍ਹਾਂ ਬੰਬ ਧਮਾਕਿਆਂ ਦੇ ਮਾਸਟਰਮਾਇੰਡ ਦਾ ਸਹਿਯੋਗੀ ਦੱਸਿਆ ਗਿਆ ਸੀ। ਇਨ੍ਹਾਂ ਹਮਲਿਆਂ ਦੇ 22 ਸਾਲ ਬਾਅਦ ਉਸ ਨੂੰ ਢੇਰ ਕਰ ਦਿੱਤਾ ਗਿਆ ਹੈ।

7 ਅਗਸਤ ਨੂੰ ਮਾਰਿਆ ਗਿਆ ਸੀ ਅਬੁ ਨੂੰ
ਅਮਰੀਕੀ ਅਖਬਾਰ ਵਿਚ ਛਪੀ ਰਿਪੋਰਟ ਮੁਕਾਬਕ, ਅਲਕਾਇਦਾ ਦੇ ਮੋਸਟ ਵਾਂਟੇਡ ਅਬਦੁੱਲਾ ਅਹਿਮਦ ਅਬਦੁੱਲਾ ਉਰਫ ਅਬੁ ਮੁਹੰਮਦ ਅਲ ਮਸਰੀ ਨੂੰ 7 ਅਗਸਤ ਨੂੰ ਢੇਰ ਕੀਤਾ ਗਿਆ ਸੀ। ਉਸ ਨੂੰ ਉਸ ਵੇਲੇ ਗੋਲੀ ਮਾਰੀ ਗਈ ਜਦ ਉਹ ਤਹਿਰਾਨ ਵਿਚ ਕਾਰ ਰਾਹੀਂ ਕਿਤੇ ਜਾਣ ਲਈ ਨਿਕਲਿਆ ਸੀ। ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਮਾਰੇ ਗਏ ਅਲਕਾਇਦਾ ਦੇ ਨੰਬਰ 2 ਸਰਗਨਾ ਅਬੁ ਮੁਹੰਮਦ ਦੀ ਉਮਰ 59 ਸਾਲ ਸੀ। ਅਬੁ ਮੁਹੰਮਦ ਦੇ ਨਾਲ ਉਸ ਦੀ ਧੀ ਵੀ ਇਸ ਅਪਰੇਸ਼ਨ ਵਿਚ ਮਾਰੀ ਗਈ ਹੈ। ਜਿਸ ਨੂੰ ਓਸਾਮਾ ਬਿਨ ਲਾਦੇਨ ਦੀ ਨੂੰਹ ਦੱਸਿਆ ਗਿਆ ਹੈ। ਅਬੁ ਮੁਹੰਮਦ ਦੀ ਧੀ ਮਰੀਅਨ ਦਾ ਵਿਆਹ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਨਾਲ ਹੋਇਆ ਸੀ।

ਅਮਰੀਕਾ, ਈਰਾਨ ਇਸ ਅਪਰੇਸ਼ਨ 'ਤੇ ਚੁੱਪ
ਇਸ ਹਮਲੇ ਦੀ ਹੁਣ ਤੱਕ ਕਿਸੇ ਵੀ ਦੇਸ਼ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਅਮਰੀਕਾ, ਈਰਾਨ ਅਤੇ ਇਜ਼ਰਾਇਲ ਵਿਚੋਂ ਕਿਸੇ ਨੇ ਵੀ ਸੀਕ੍ਰੇਟ ਮਿਸ਼ਨ ਦੇ ਪਿੱਛੇ ਹੋਣਾ ਸਵੀਕਾਰ ਨਹੀਂ ਕੀਤਾ ਹੈ। ਅਲਕਾਇਦਾ ਨੇ ਵੀ ਅਜੇ ਅਬੁ ਮੁਹੰਮਦ ਦੀ ਮੌਤ ਦਾ ਐਲਾਨ ਨਹੀਂ ਕੀਤਾ ਹੈ ਅਤੇ ਨਾ ਹੀ ਇਸ 'ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਮੁਤਾਬਕ ਈਰਾਨ ਦੀ ਮੀਡੀਆ ਨੇ 7 ਅਗਸਤ ਨੂੰ ਹੋਏ ਇਸ ਹਮਲੇ ਵਿਚ ਮਾਰੇ ਗਏ ਸ਼ਖਸ ਨੂੰ ਇਕ ਅਧਿਆਪਕ ਦੱਸਿਆ ਸੀ।

ਕੀਨੀਆ ਅਤੇ ਤੰਜ਼ਾਨੀਆ ਵਿਚ ਅਮਰੀਕੀ ਦੂਤਘਰ 'ਤੇ ਹਮਲਾ
ਅਫਰੀਕੀ ਦੇਸ਼ ਕੀਨੀਆ ਅਤੇ ਤੰਜ਼ਾਨੀਆ ਵਿਚ ਅਮਰੀਕੀ ਦੂਤਘਰ 'ਤੇ 9 ਅਗਸਤ ਨੂੰ ਹਮਲੇ ਹੋਏ ਸਨ। ਇਸ ਵਿਚ 224 ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਸਨ। ਇਸ ਹਮਲੇ ਵਿਚ ਅਬੁ ਮੁਹੰਮਦ ਦੀ ਅਮਰੀਕਾ ਨੂੰ ਭਾਲ ਸੀ। ਅਮਰੀਕਾ ਦੀ ਜਾਂਚ ਏਜੰਸੀ ਐੱਫ. ਬੀ. ਆਈ. ਨੇ ਉਸ 'ਤੇ ਇਨਾਮ ਵੀ ਐਲਾਨ ਕੀਤਾ ਸੀ।


Khushdeep Jassi

Content Editor

Related News