ਫੈਲੇਗਾ ਅੱਤਵਾਦ ਦਾ ਸਾਇਆ! ਅਲਕਾਇਦਾ ਨੇ ਤਾਲਿਬਾਨ ਨੂੰ ਦਿੱਤੀ ਅਫ਼ਗਾਨਿਸਤਾਨ ਜਿੱਤਣ ਦੀ ਵਧਾਈ

08/21/2021 4:36:31 PM

ਕਾਬੁਲ : ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅੱਤਵਾਦ ਦੇ ਪੈਰ ਪਸਾਰਣ ਦਾ ਡਰ ਵਧ ਗਿਆ ਹੈ। ਅੱਤਵਾਦੀ ਸੰਗਠਨ ਅਰਬ ਉਪਦੀਪ ਅਲਕਾਇਦਾ (ਏ. ਕਿਊ. ਆਈ. ਪੀ.) ਨੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਜਿੱਤਣ ਲਈ ਵਧਾਈ ਦਿੱਤੀ ਹੈ। ਉਨ੍ਹਾਂ ਨੇ ਅਮਰੀਕੀ ਫ਼ੌਜ ਅਤੇ ਅਸ਼ਰਫ ਗਨੀ ਸਰਕਾਰ ਨੂੰ ਬੇਦਖ਼ਲ ਕਰਨ ਤੋਂ ਬਾਅਦ ਕਾਬੁਲ ’ਤੇ ਫ਼ੌਜ ਨਾਲ ਕਬਜ਼ਾ ਕਰਨ ਲਈ ਆਪਣੇ ਸਾਥੀ ਅੱਤਵਾਦੀ ਸਮੂਹ ਤਾਲਿਬਾਨ ਦੀ ਪ੍ਰਸ਼ੰਸਾ ਕੀਤੀ ਹੈ। ਉਸ ਨੇ ਇਕ ਬਿਆਨ ਵਿਚ ਸੁੰਨੀ ਪਸ਼ਤੂਨ ਸਮੂਹ ਨੂੰ ਉਸਦੀ ਜਿੱਤ ਅਤੇ ਦੇਸ਼ ਦੀ ਮੁਕਤੀ ਲਈ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ: ਕਾਬੁਲ ’ਚ ਅਗਵਾ ਸਾਰੇ ਭਾਰਤੀ ਸੁਰੱਖਿਅਤ, ਤਾਲਿਬਾਨ ਨੇ ਦਸਤਾਵੇਜ਼ਾਂ ਦੀ ਜਾਂਚ ਮਗਰੋਂ ਛੱਡਿਆ

ਅਲਕਾਇਦਾ ਨਾਲ ਜੁੜੇ ਕਈ ਹੋਰ ਅੱਤਵਾਦੀ ਸਮੂਹਾਂ ਨੇ ਵੀ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੀ ਜਿੱਤ 'ਤੇ ਬਿਆਨ ਜਾਰੀ ਕੀਤੇ ਹਨ। ਸੀਰੀਆ ਵਿਚ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.), ਜੋ ਕਿ ਤਾਲਿਬਾਨ ਨੂੰ ਦ੍ਰਿੜਤਾ ਲਈ ਪ੍ਰੇਰਨਾ ਵਜੋਂ ਵੇਖਦਾ ਹੈ, ਨੇ ਵੀ ਵਧਾਈ ਦਿੱਤੀ ਹੈ। ਪੱਛਮੀ ਚੀਨ ਵਿਚ ਸਥਿਤ ਤੁਰਕਿਸਤਾਨ ਇਸਲਾਮਿਕ ਪਾਰਟੀ (ਟੀ.ਆਈ.ਪੀ.) ਨੇ ਵੀ ਇਕ ਬਿਆਨ ਜਾਰੀ ਕਰਕੇ ਤਾਲਿਬਾਨ ਨੂੰ ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਦੀ ਵਧਾਈ ਦਿੱਤੀ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਅਮਰੀਕੀ ਫੌਜਾਂ ਤੋਂ ਛੁਟਕਾਰਾ ਪਾਉਣ ਲਈ ਤਾਲਿਬਾਨ ਲੀਡਰਸ਼ਿਪ ਪ੍ਰਤੀ ਪਹਿਲਾਂ ਹੀ ਵਫ਼ਾਦਾਰੀ ਦਾ ਵਾਅਦਾ ਕਰ ਚੁੱਕਾ ਹੈ। ਇਸ ਦੇ ਨਾਲ ਹੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨੀ ਫ਼ੌਜ ਨੂੰ ਨਿਸ਼ਾਨਾ ਬਣਾਉਣਾ ਜਾਰੀ ਰੱਖਣਗੇ।

ਇਹ ਵੀ ਪੜ੍ਹੋ: ਕੁੜੀਆਂ ਦੇ ਟੁਕੜੇ ਕਰ ਕੁੱਤਿਆਂ ਨੂੰ ਖੁਆਉਂਦਾ ਹੈ ਤਾਲਿਬਾਨ, ਜ਼ਿੰਦਾ ਬਚੀ ਬੀਬੀ ਨੇ ਸੁਣਾਈ ਰੌਂਗਟੇ ਖੜ੍ਹੇ ਕਰਨ ਵਾਲੀ ਹੱਡਬੀਤੀ

ਐੱਚ.ਟੀ.ਐੱਸ., ਜੋ ਉੱਤਰ ਪੱਛਮੀ ਸੀਰੀਆ ਦੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਹਿੱਸਿਆਂ ਵਿਚ ਸਭ ਤੋਂ ਸ਼ਕਤੀਸ਼ਾਲੀ ਧੜਾ ਹੈ, ਨੇ ਅਫਗਾਨਿਸਤਾਨ ਦੇ ਬਹੁਤ ਸਾਰੇ ਹਿੱਸੇ ਉੱਤੇ ਤਾਲਿਬਾਨ ਦੇ ਨਿਯੰਤਰਣ ਦੀ ਤੁਲਨਾ ਮੁਸਲਮਾਨਾਂ ਦੀ ਸ਼ੁਰੂਆਤੀ ਜਿੱਤ ਨਾਲ ਕੀਤੀ। ਐੱਚ.ਟੀ.ਐੱਸ. ਨੇ ਬੁੱਧਵਾਰ ਦੇਰ ਰਾਤ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਕਿ 'ਇਸ ਵਿਚ ਜਿੰਨਾ ਮਰਜ਼ੀ ਸਮਾਂ ਲੱਗੇ, ਧਰਮ ਦੀ ਜਿੱਤ ਹੋਵੇਗੀ।' ਐੱਚ.ਟੀ.ਐੱਸ. ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ 10 ਸਾਲਾਂ ਦੇ ਸੰਘਰਸ਼ ਵਿਚ ਉਸ ਦੇ ਵਿਰੋਧੀ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ ਨੂੰ ਹਟਾਉਣ ਦੇ ਤਾਲਿਬਾਨ ਦੇ ਤਜਰਬੇ ਤੋਂ ਸਿੱਖ ਕੇ ਸੀਰੀਆ ਵਿਚ ਵਿਦਰੋਹੀ ਵੀ ਜਿੱਤ ਪ੍ਰਾਪਤ ਕਰਨਗੇ। ਇਸ ਨੇ ਆਪਣੇ ਇਕ ਬਿਆਨ ਵਿਚ ਕਿਹਾ, 'ਅਸੀਂ ਆਪਣੇ ਤਾਲਿਬਾਨ ਭਰਾਵਾਂ ਅਤੇ ਅਫ਼ਗਾਨਿਸਤਾਨ ਵਿਚ ਸਾਡੇ ਲੋਕਾਂ ਨੂੰ ਇਸ ਸਪਸ਼ਟ ਜਿੱਤ ਲਈ ਵਧਾਈ ਦਿੰਦੇ ਹਾਂ ਅਤੇ ਸੀਰੀਆਈ ਕ੍ਰਾਂਤੀ ਦੀ ਜਿੱਤ ਦੀ ਕਾਮਨਾ ਕਰਦੇ ਹਾਂ।' 

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚੋਂ ਕੱਢੇ ਗਏ ਲੋਕਾਂ ਨੂੰ ਸ਼ਰਨ ਦੇਣ ਦੇ ਮਾਮਲੇ 'ਚ ਅਮਰੀਕੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ

ਐੱਚ.ਟੀ.ਐੱਸ. ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਆਪ ਨੂੰ ਅੱਤਵਾਦੀ ਵਿਚਾਰਧਾਰਾ ਤੋਂ ਦੂਰ ਰੱਖ ਕੇ ਆਪਣੀ ਅਕਸ ਸੁਧਾਰਨ ਲਈ ਕੰਮ ਕਰ ਰਿਹਾ ਹੈ। ਇਸ ਸਮੂਹ ਦੇ ਕੁਝ ਸੰਸਥਾਪਕ ਮੈਂਬਰਾਂ, ਜਿਨ੍ਹਾਂ ਨੂੰ ਕਦੇ ਨੁਸਰਾ ਫਰੰਟ ਦੇ ਨਾਮ ਨਾਲ ਜਣਿਆ ਜਾਂਦਾ ਸੀ, ਵਿਚ ਅਰਬ ਕਮਾਂਡਰ ਸ਼ਾਮਲ ਹਨ ਜੋ ਅਫ਼ਗਾਨਿਸਤਾਨ ਵਿਚ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਕਰੀਬੀ ਸਨ। ਉਨ੍ਹਾਂ ਵਿਚੋਂ ਕਈ ਪਿਛਲੇ ਸਾਲਾਂ ਵਿਚ ਸੀਰੀਆ ਵਿਚ ਅਮਰੀਕੀ ਡਰੋਨ ਹਮਲਿਆਂ ਵਿਚ ਮਾਰੇ ਗਏ ਹਨ। ਐੱਚ.ਟੀ.ਐੱਸ. ਨੇ ਰਸਮੀ ਤੌਰ 'ਤੇ 2016 ਵਿਚ ਅਲਕਾਇਦਾ ਨਾਲ ਸੰਬੰਧ ਤੋੜ ਲਿਆ ਅਤੇ ਦੇਸ਼ ਦੇ ਉੱਤਰ -ਪੱਛਮ ਵਿਚ ਸੀਰੀਆ ਦੇ ਵਿਦਰੋਹੀ ਸਮੂਹਾਂ ਦੇ ਨੇੜੇ ਵੀ ਚਲਾ ਗਿਆ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਤੇ ਕਬਜ਼ਾ ਬਣਾਈ ਰੱਖਣ ਲਈ ਤਾਲਿਬਾਨ ਸਾਹਮਣੇ ਖੜ੍ਹਾ ਹੋਇਆ ‘ਨਕਦੀ ਸੰਕਟ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News