ਮਾਰਿਆ ਗਿਆ ਭਾਰਤ ਦਾ ਇਕ ਹੋਰ ਦੁਸ਼ਮਣ, ਪਾਕਿਸਤਾਨ 'ਚ ਅਕਰਮ ਗਾਜ਼ੀ ਦਾ ਗੋਲ਼ੀਆਂ ਮਾਰ ਕੇ ਕਤਲ
Friday, Nov 10, 2023 - 01:41 AM (IST)
ਇੰਟਰਨੈਸ਼ਨਲ ਡੈਸਕ: ਲਸ਼ਕਰ-ਏ-ਤੋਇਬਾ (LeT) ਦੇ ਸਾਬਕਾ ਨੇਤਾ ਅਕਰਮ ਖ਼ਾਨ ਉਰਫ਼ ਅਕਰਮ ਗਾਜ਼ੀ ਦੀ ਵੀਰਵਾਰ ਨੂੰ ਪਾਕਿਸਤਾਨ ਦੇ ਬਾਜੌਰ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਤਵਾਦੀ ਅਕਰਮ ਗਾਜ਼ੀ ਨੇ 2018 ਤੋਂ 2020 ਤੱਕ ਲਸ਼ਕਰ ਭਰਤੀ ਸੈੱਲ ਦੀ ਅਗਵਾਈ ਕੀਤੀ। ਨਾਲ ਹੀ ਉਹ ਪਾਕਿਸਤਾਨ ਵਿਚ ਭਾਰਤ ਵਿਰੋਧੀ ਭਾਸ਼ਣਾਂ ਲਈ ਵੀ ਜਾਣਿਆ ਜਾਂਦਾ ਸੀ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ
ਲਸ਼ਕਰ-ਏ-ਤੋਇਬਾ ਦਾ ਜਾਣਿਆ-ਪਛਾਣਿਆ ਨਾਂ ਅਕਰਮ ਗਾਜ਼ੀ ਲੰਬੇ ਸਮੇਂ ਤੋਂ ਕੱਟੜਪੰਥੀ ਗਤੀਵਿਧੀਆਂ ਵਿਚ ਸ਼ਾਮਲ ਸੀ। ਉਸ ਨੇ ਲਸ਼ਕਰ-ਏ-ਤੋਇਬਾ ਦੇ ਭਰਤੀ ਸੈੱਲ ਦੀ ਅਗਵਾਈ ਵੀ ਕੀਤੀ, ਜੋ ਕਿ ਕੱਟੜਪੰਥੀ ਹਿੱਤਾਂ ਦੇ ਪ੍ਰਤੀ ਹਮਦਰਦੀ ਰੱਖਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਅਤੇ ਭਰਤੀ ਕਰਨ ਲਈ ਜ਼ਿੰਮੇਵਾਰ ਇਕ ਮਹੱਤਵਪੂਰਨ ਡਿਵੀਜ਼ਨ ਹੈ।
ਅਣਪਛਾਤੇ ਹਮਲਾਵਰਾਂ ਨੇ ਮਾਰੀਆਂ ਗੋਲ਼ੀਆਂ
ਦਰਅਸਲ ਵੀਰਵਾਰ ਨੂੰ ਪਾਕਿਸਤਾਨ ਦੇ ਬਾਜੌਰ 'ਚ ਅਣਪਛਾਤੇ ਹਮਲਾਵਰਾਂ ਨੇ ਗੋਲ਼ੀਬਾਰੀ ਕਰ ਕੇ ਅਕਰਮ ਗਾਜ਼ੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ। ਹਾਲਾਂਕਿ ਹਮਲੇ ਦੇ ਆਲੇ-ਦੁਆਲੇ ਦੇ ਹਾਲਾਤ ਦਾ ਅਜੇ ਤਕ ਪੂਰੀ ਤਰ੍ਹਾਂ ਖੁਲਾਸਾ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿਚ ਸਥਿਤ ਬਾਜੌਰ ਇਲਾਕਾ ਤਾਲਿਬਾਨ ਅਤੇ ਅਲ-ਕਾਇਦਾ ਸਮੇਤ ਕਈ ਕੱਟੜਪੰਥੀ ਸਮੂਹਾਂ ਦਾ ਗੜ੍ਹ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8