ਵੱਡੀ ਖ਼ਬਰ : ਨੇਪਾਲ 'ਚ 4 ਭਾਰਤੀਆਂ ਸਮੇਤ 22 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਲਾਪਤਾ

Sunday, May 29, 2022 - 12:24 PM (IST)

ਵੱਡੀ ਖ਼ਬਰ : ਨੇਪਾਲ 'ਚ 4 ਭਾਰਤੀਆਂ ਸਮੇਤ 22 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਲਾਪਤਾ

ਕਾਠਮੰਡੂ (ਏ.ਐਨ.ਆਈ.): ਨੇਪਾਲ ਵਿੱਚ ਤਾਰਾ ਏਅਰ ਦੇ ਇੱਕ ਜਹਾਜ਼ ਨਾਲ ਸੰਪਰਕ ਟੁੱਟ ਗਿਆ ਹੈ। ਜਹਾਜ਼ ਨੇ ਐਤਵਾਰ ਸਵੇਰੇ ਉਡਾਣ ਭਰੀ ਸੀ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਤਾਰਾ ਏਅਰ ਦੇ ਡਬਲ ਇੰਜਣ ਵਾਲੇ ਜਹਾਜ਼ ਨੇ ਅੱਜ ਸਵੇਰੇ ਪੋਖਰਾ ਤੋਂ ਜੋਮਸੋਮ ਲਈ ਉਡਾਣ ਭਰੀ। ਜਹਾਜ਼ ਨਾਲ ਆਖਰੀ ਸੰਪਰਕ ਸਵੇਰੇ 9:55 'ਤੇ ਹੋਇਆ ਸੀ।ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਸਿਰਫ 15 ਮਿੰਟ ਦੀ ਉਡਾਣ 'ਤੇ ਸੀ ਅਤੇ ਇਸ 'ਚ 22 ਯਾਤਰੀ ਸਵਾਰ ਹਨ। ਤੁਹਾਨੂੰ ਦੱਸ ਦੇਈਏ ਕਿ ਤਾਰਾ ਏਅਰ ਕੰਪਨੀ ਮੁੱਖ ਤੌਰ 'ਤੇ ਕੈਨੇਡਾ 'ਚ ਬਣੇ ਟਵਿਨ ਓਟਰ ਜਹਾਜ਼ ਉਡਾਉਂਦੀ ਹੈ।

PunjabKesari

ਯਾਤਰੀਆਂ ਵਿਚ 4 ਭਾਰਤੀ ਅਤੇ 3 ਜਾਪਾਨੀ ਨਾਗਰਿਕ ਸਵਾਰ
ਨੇਪਾਲ ਦੇ ਸਥਾਨਕ ਮੀਡੀਆ ਨੇ ਦੱਸਿਆ ਕਿ ਲਾਪਤਾ ਜਹਾਜ਼ 'ਚ 4 ਭਾਰਤੀ ਅਤੇ 3 ਜਾਪਾਨੀ ਨਾਗਰਿਕ ਵੀ ਸਵਾਰ ਹਨ। ਬਾਕੀ ਸਾਰੇ ਨੇਪਾਲੀ ਨਾਗਰਿਕ ਸਨ ਅਤੇ ਜਹਾਜ਼ ਵਿੱਚ ਚਾਲਕ ਦਲ ਸਮੇਤ ਕੁੱਲ 22 ਯਾਤਰੀ ਸਵਾਰ ਹਨ। ਮੀਡੀਆ ਮੁਤਾਬਕ ਅਧਿਕਾਰੀ ਲਗਾਤਾਰ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਦੱਸ ਦੇਈਏ ਕਿ ਜੋਮਸੋਮ ਪਹਾੜੀ ਖੇਤਰਾਂ 'ਤੇ ਟ੍ਰੈਕਿੰਗ ਕਰਨ ਵਾਲੇ ਵਿਦੇਸ਼ੀ ਪਰਬਤਾਰੋਹੀਆਂ ਲਈ ਪ੍ਰਸਿੱਧ ਰਸਤਾ ਹੈ। ਇੱਥੇ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਨੇਪਾਲੀ ਸ਼ਰਧਾਲੂ ਮੁਕਤੀਨਾਥ ਮੰਦਰ ਦੇ ਦਰਸ਼ਨ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- 'ਮਹਾਮਾਰੀ' ਦੌਰਾਨ ਭਾਰਤ ਅਤੇ ਅਮਰੀਕਾ ਨੇ ਇਕ ਦੂਜੇ ਨੂੰ ਦਿੱਤਾ ਮਹੱਤਵਪੂਰਨ ਸਮਰਥਨ : ਸੰਧੂ

ਦੋ ਨਿੱਜੀ ਹੈਲੀਕਾਪਟਰ ਤਲਾਸ਼ੀ ਮੁਹਿੰਮ ਵਿਚ ਜੁਟੇ
ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਫਦਿੰਦ੍ਰਾ ਮਣੀ ਪੋਖਰਲ ਮੁਤਾਬਕ ਮੰਤਰਾਲੇ ਨੇ ਲਾਪਤਾ ਜਹਾਜ਼ ਦੀ ਭਾਲ ਲਈ ਪੋਖਰਾ ਤੋਂ ਮੁਸਤਾਂਗ ਅਤੇ ਦੋ ਨਿੱਜੀ ਹੈਲੀਕਾਪਟਰ ਤਾਇਨਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਤਲਾਸ਼ੀ ਲਈ ਨੇਪਾਲ ਫ਼ੌਜ ਦਾ ਹੈਲੀਕਾਪਟਰ ਤਾਇਨਾਤ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।ਉੱਥੋਂ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਨੇਤਰ ਪ੍ਰਸਾਦ ਸ਼ਰਮਾ ਨੇ ਏਐਨਆਈ ਨੂੰ ਦੱਸਿਆ ਕਿ ਜਹਾਜ਼ ਨੂੰ ਮਸਤਾਂਗ ਜ਼ਿਲ੍ਹੇ ਦੇ ਜੋਮਸੋਮ ਦੇ ਅਸਮਾਨ 'ਤੇ ਦੇਖਿਆ ਗਿਆ ਅਤੇ ਫਿਰ ਧੌਲਾਗਿਰੀ ਪਹਾੜ ਵੱਲ ਮੋੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਦੋਂ ਤੋਂ ਇਹ ਸੰਪਰਕ ਵਿੱਚ ਨਹੀਂ ਆਇਆ।

ਪੜ੍ਹੋ ਇਹ ਅਹਿਮ ਖ਼ਬਰ - ਬੰਗਲਾਦੇਸ਼ 'ਚ ਵਾਪਰਿਆ ਸੜਕ ਹਾਦਸਾ, 9 ਲੋਕਾਂ ਦੀ ਮੌਤ

ਸਾਲ 2016 ਵਿਚ ਜਹਾਜ਼ ਹੋਇਆ ਸੀ ਕਰੈਸ਼
ਇੱਥੇ ਦੱਸ ਦਈਏ ਕਿ ਸਾਲ 2016 ਵਿੱਚ ਤਾਰਾ ਦਾ ਇੱਕ ਜਹਾਜ਼ ਲਾਪਤਾ ਹੋਣ ਤੋਂ ਬਾਅਦ ਕਰੈਸ਼ ਹੋ ਗਿਆ ਸੀ। ਜਾਣਕਾਰੀ ਮੁਤਾਬਕ 23 ਲਾਪਤਾ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਤਾਰਾ ਜਹਾਜ਼ ਉੱਤਰੀ ਨੇਪਾਲ ਦੇ ਪਹਾੜੀ ਇਲਾਕੇ 'ਚ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ। ਉਡਾਣ ਦਾ ਕੁੱਲ ਸਮਾਂ 19 ਮਿੰਟ ਸੀ ਪਰ ਉਡਾਣ ਦੇ ਅੱਠ ਮਿੰਟ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News