ਏਅਰ ਸਟ੍ਰਾਈਕ ’ਚ ਪੰਜਸ਼ੀਰ ’ਚ ਦਾਖਲ ਹੋਏ ਪਾਕਿ ਦੇ 4 ਅਧਿਕਾਰੀਆਂ ਸਣੇ 21 ਫੌਜੀ ਢੇਰ, 25 ਜ਼ਖਮੀ
Wednesday, Sep 08, 2021 - 10:57 AM (IST)
ਕਾਬੁਲ (ਇੰਟ.) - ਤਾਲਿਬਾਨ ਲਗਾਤਾਰ ਪੰਜਸ਼ੀਰ ਸੂਬੇ ’ਤੇ ਕਬਜ਼ਾ ਕਰਨ ਦਾ ਦਾਅਵਾ ਕਰ ਰਿਹਾ ਹੈ ਪਰ ਜੰਗ ਅਜੇ ਖ਼ਤਮ ਨਹੀਂ ਹੋਈ ਹੈ। ਇਨ੍ਹਾਂ ਦਾਅਵਿਆਂ ਵਿਚਾਲੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਸ਼ੀਰ ’ਚ ਪਾਕਿਸਤਾਨ ਦੇ 4 ਅਧਿਕਾਰੀਆਂ ਸਮੇਤ 21 ਫੌਜੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਪਾਕਿ ਫੌਜੀ ਹਵਾਈ ਹਮਲੇ ’ਚ ਮਾਰੇ ਗਏ ਹਨ। ਇਸ ਹਮਲੇ ’ਚ 25 ਪਾਕਿਸਤਾਨੀ ਫੌਜੀ ਜ਼ਖ਼ਮੀ ਵੀ ਹੋਏ ਹਨ। ਜ਼ਖ਼ਮੀ ਫੌਜੀਆਂ ਨੂੰ ਐੱਮ. ਆਈ.-17 ਜਹਾਜ਼ ਰਾਹੀਂ ਪਾਕਿਸਤਾਨ ਲਿਜਾਇਆ ਗਿਆ। ਲਾਹੌਰ ਦੇ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਤਾਲਿਬਾਨ ’ਤੇ ਇਹ ਰਹੱਸਮਈ ਹਮਲਾ ਅਣਪਛਾਤੇ ਫੌਜੀ ਜਹਾਜ਼ਾਂ ਵੱਲੋਂ ਕੀਤਾ ਗਿਆ ਹੈ। ਇਸ ਹਵਾਈ ਹਮਲੇ ’ਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਅੱਤਵਾਦੀ ਮਾਰੇ ਗਏ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਏਅਰ ਸਟ੍ਰਾਈਕ ਦੇ ਪਿੱਛੇ ਈਰਾਨ, ਤਜ਼ਾਕਿਸਤਾਨ ਜਾਂ ਰੂਸ ਹੋ ਸਕਦਾ ਹੈ। ਤਜ਼ਾਕਿਸਤਾਨ ਨੇ ਪਹਿਲਾਂ ਵੀ ਪੰਜਸ਼ੀਰ ਦੀ ਮਦਦ ਕੀਤੀ ਹੈ। ਉਸ ਨੇ ਪੰਜਸ਼ੀਰ ਨੂੰ ਹਥਿਆਰ ਭੇਜੇ ਹਨ। ਅਫਗਾਨਿਸਤਾਨ ਵੱਲੋਂ ਦੇਸ਼ ਦੀ ਲੜਾਈ ਲੜ ਰਹੇ ਅਹਿਮਦ ਮਸੂਦ ਵੀ ਤਜ਼ਾਕਿਸਤਾਨ ਦੇ ਹਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਆਹ ਤੋਂ ਕੁੱਝ ਦਿਨ ਪਹਿਲਾਂ ਘਰ ’ਚ ਵਾਪਰੀ ਵਾਰਦਾਤ, ਲਾੜੀ ਦਾ 18 ਤੋਲੇ ਸੋਨਾ ਹੋਇਆ ਚੋਰੀ (ਤਸਵੀਰਾਂ)
ਤਜ਼ਾਕਿਸਤਾਨ ਪੰਜਸ਼ੀਰ ਦੇ ਹੱਕ ’ਚ ਖੁੱਲ੍ਹ ਕੇ ਖੜ੍ਹਾ ਹੈ। ਕਈ ਅਫਗਾਨੀ ਫੌਜੀ ਤਜ਼ਾਕਿਸਤਾਨ ਪਹੁੰਚੇ ਹਨ। ਕਈ ਲੜਾਕੂ ਜਹਾਜ਼ ਤਜ਼ਾਕਿਸਤਾਨ ਲਿਜਾਏ ਗਏ ਹਨ। ਹੁਣ ਅਜਿਹੀ ਉਮੀਦ ਹੈ ਕਿ ਉਨ੍ਹਾਂ ਜਹਾਜ਼ਾਂ ਨਾਲ ਹਮਲਾ ਕੀਤਾ ਗਿਆ ਹੈ। ਸੂਤਰ ਮੰਨਦੇ ਹਨ ਕਿ ਜੇ ਹਮਲੇ ਤਜ਼ਾਕਿਸਤਾਨ ਤੋਂ ਕੀਤੇ ਗਏ ਹਨ ਤਾਂ ਵੀ ਇਸ ’ਚ ਰੂਸ ਦੀ ਰਜ਼ਾਮੰਦੀ ਹੈ। ਈਰਾਨ ਨੇ ਵੀ ਪੰਜਸ਼ੀਰ ਦੇ ਬਚਾਅ ’ਚ ਆਵਾਜ਼ ਚੁੱਕੀ ਹੈ। ਉਸ ਦੇ ਵੱਲੋਂ ਪੰਜਸ਼ੀਰ ’ਤੇ ਹਮਲੇ ਨੂੰ ਲੈ ਕੇ ਪਾਕਿ ਨੂੰ ਫਟਕਾਰਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ਨਾਲ ਝੀਲ ਵੇਖਣ ਗਏ ਨੌਜਵਾਨ ਦਾ ਸੈਲਫੀ ਲੈਂਦੇ ਸਮੇਂ ਫਿਸਲਿਆ ਪੈਰ, ਪਿਆ ਚੀਕ-ਚਿਹਾੜਾ (ਤਸਵੀਰਾਂ)