ਦੁਨੀਆ ਭਰ 'ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ 15 ਲੱਖ ਮੌਤਾਂ ਦਾ ਕਾਰਨ ਹੋ ਸਕਦਾ ਹੈ ਹਵਾ ਪ੍ਰਦੂਸ਼ਣ

Thursday, Nov 10, 2022 - 04:44 PM (IST)

ਦੁਨੀਆ ਭਰ 'ਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ 15 ਲੱਖ ਮੌਤਾਂ ਦਾ ਕਾਰਨ ਹੋ ਸਕਦਾ ਹੈ ਹਵਾ ਪ੍ਰਦੂਸ਼ਣ

ਟੋਰਾਂਟੋ (ਭਾਸ਼ਾ)- ਦੁਨੀਆ ਭਰ ਵਿੱਚ ਹਰ ਸਾਲ 15 ਲੱਖ ਲੋਕਾਂ ਦੀ ਸਮੇਂ ਤੋਂ ਪਹਿਲਾਂ ਮੌਤ ਲਈ ਫਾਈਨ ਪਾਰਟੀਕੁਲੇਟ ਮੈਟਰ (ਪੀਐਮ 2.5) ਜ਼ਿੰਮੇਵਾਰ ਹੋ ਸਕਦਾ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦਾ ਘੱਟ ਪੱਧਰ ਸੋਚ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਇੱਕ ਤਾਜ਼ਾ ਮੁਲਾਂਕਣ ਦੇ ਅਨੁਸਾਰ ਹਰ ਸਾਲ 42 ਲੱਖ ਤੋਂ ਵੱਧ ਲੋਕ ਹਵਾ ਪ੍ਰਦੂਸ਼ਣ ਦੇ ਬਰੀਕ ਕਣਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਕਾਰਨ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਪ੍ਰਿੰਸ ਚਾਰਲਸ ਲਈ ਚੁਣੌਤੀ, ਆਸਟ੍ਰੇਲੀਆ ਨੇ ਰਾਜਤੰਤਰ 'ਤੇ ਜਨਮਤ ਸੰਗ੍ਰਹਿ ਦੀ ਬਣਾਈ ਯੋਜਨਾ

ਪੱਤਰਿਕਾ ‘ਸਾਇੰਸ ਐਡਵਾਂਸ’ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਦਰਸਾਉਂਦਾ ਹੈ ਕਿ ਹਰ ਸਾਲ ਪ੍ਰਦੂਸ਼ਣ ਦੇ ਇਨ੍ਹਾਂ ਸੂਖਮ ਕਣਾਂ ਦੇ ਸੰਪਰਕ ਵਿੱਚ ਆਉਣ ਕਾਰਨ ਵਿਸ਼ਵ ਭਰ ਵਿੱਚ ਹੋਣ ਵਾਲੀਆਂ ਮੌਤਾਂ ਉਮੀਦ ਤੋਂ ਕਿਤੇ ਵੱਧ ਹੋ ਸਕਦੀਆਂ ਹਨ। ਇਹ ਕਣ, ਜੋ ਸਿਰਫ ਮਾਈਕ੍ਰੋਸਕੋਪ ਦੇ ਹੇਠਾਂ ਦੇਖੇ ਜਾ ਸਕਦੇ ਹਨ, ਦਿਲ ਅਤੇ ਸਾਹ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਮੁੱਖ ਖੋਜੀ ਸਕਾਟ ਵਿਚੈਂਥਲ ਨੇ ਕਿਹਾ ਕਿ ਅਸੀਂ ਪਾਇਆ ਕਿ ਬਾਹਰੀ PM2.5 ਹਰ ਸਾਲ ਦੁਨੀਆ ਭਰ ਵਿੱਚ 15 ਲੱਖ ਵਾਧੂ ਮੌਤਾਂ ਲਈ ਜ਼ਿੰਮੇਵਾਰ ਹੋ ਸਕਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਹੌਂਸਲੇ ਨੂੰ ਸਲਾਮ : ਧੀ ਲਈ ਪੈਰਾਂ ਨਾਲ ਬਣਾਉਂਦੀ ਹੈ ਖਾਣਾ ਇਹ ਮਾਂ, ਇੰਝ ਸਾਂਭਦੀ ਹੈ ਘਰ (ਤਸਵੀਰਾਂ)


author

Vandana

Content Editor

Related News