ਕੈਨੇਡਾ ''ਚ ਹਰ ਸਾਲ ਇਸ ਕਾਰਨ ਹੁੰਦੀਆਂ ਨੇ ਹਜ਼ਾਰਾਂ ਮੌਤਾਂ, ਸ਼ਰਮਨਾਕ ਰਿਕਾਰਡ ਆਇਆ ਸਾਹਮਣੇ
Thursday, Jun 01, 2017 - 12:17 PM (IST)

ਓਟਾਵਾ— ਕੈਨੇਡਾ ਵਿਚ ਹਰ ਸਾਲ ਪਰਿਵਾਰਾਂ ਨੂੰ ਹਵਾ ਪ੍ਰਦੂਸ਼ਣ ਕਾਰਨ 36 ਬਿਲੀਅਨ ਡਾਲਰ ਖਰਚਣੇ ਪੈਂਦੇ ਹਨ। ਇਹ ਰਕਮ ਇਨ੍ਹਾਂ ਪਰਿਵਾਰਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਪਰਿਵਾਰਾਂ ਵਿਚ ਹੋਣ ਵਾਲੀਆਂ ਚਾਣਚੱਕ ਮੌਤਾਂ ਅਤੇ ਬੀਮਾਰੀਆਂ 'ਤੇ ਖਰਚ ਕਰਨੀ ਪੈਂਦੀ ਹੈ। ਇਸ ਗੱਲ ਦਾ ਖੁਲਾਸਾ ਹੋਇਆ ਹੈ ਸਾਲ 2015 ਦੇ ਸ਼ਰਨਮਾਕ ਰਿਕਾਰਡ ਤੋਂ। ਇਹ ਰਿਪੋਰਟ ਇੰਟਰਨੈਸ਼ਨਲ ਇੰਸਟੀਚਿਊਟ ਆਫ ਸਸਟੇਨਏਬਲ ਡੈਵਲਪਮੈਂਟ ਵੱਲੋਂ 'ਕੈਨੇਡਾ ਵਿਚ ਪ੍ਰਦੂਸ਼ਣ ਦੀ ਕੀਮਤ' ਦੇ ਸਿਰਲੇਖ ਹੇਠ ਤਿਆਰ ਕੀਤੀ ਗਈ ਹੈ।
ਰਿਪੋਰਟ ਵਿਚ ਸਾਹਮਣੇ ਆਇਆ ਕਿ ਕੈਨੇਡੀਅਨ ਲੋਕ ਇਕ ਵੱਡੀ ਰਕਮ ਪ੍ਰਦੂਸ਼ਣ 'ਤੇ ਖਰਚ ਕਰਦੇ ਹਨ। ਇੰਨਾਂ ਹੀ ਨਹੀਂ ਇਸ ਕਾਰਨ ਕਈ ਕੀਮਤੀ ਜਾਨਾਂ ਸਮੇਂ ਤੋਂ ਪਹਿਲਾਂ ਮੌਤ ਦੀ ਬੁੱਕਲ ਵਿਚ ਸਮਾ ਜਾਂਦੀਆਂ ਹਨ। ਰਿਪੋਰਟ ਮੁਤਾਬਕ ਸਾਲ 2015 ਵਿਚ ਹਵਾ ਪ੍ਰਦੂਸ਼ਣ ਕਾਰਨ 7700 ਲੋਕ ਸਮੇਂ ਤੋਂ ਪਹਿਲਾਂ ਹੀ ਮਰ ਗਏ। ਇਹ ਅੰਕੜਾ ਕਾਫੀ ਵੱਡਾ ਅਤੇ ਪੁਰਾਣੇ ਸਾਲਾਂ ਦੀ ਤੁਲਨਾ ਵਿਚ ਕਾਫੀ ਜ਼ਿਆਦਾ ਹੈ ਅਤੇ ਅੱਖਾਂ ਖੋਲ੍ਹਣ ਵਾਲਾ ਹੈ।