ਔਸਤਨ ਜੀਵਨ 'ਚ 3 ਸਾਲ ਘੱਟ ਕਰ ਦਿੰਦਾ ਹੈ ਹਵਾ ਪ੍ਰਦੂਸ਼ਣ

03/03/2020 8:26:45 PM

ਲੰਡਨ(ਅਨਸ)-ਦੁਨੀਆ ਭਰ ’ਚ ਹਵਾ ਪ੍ਰਦੂਸ਼ਣ ਦੀ 'ਮਹਾਮਾਰੀ' ਔਸਤਨ ਜੀਵਨ ਵਿਚ ਲਗਭਗ 3 ਸਾਲ ਘੱਟ ਕਰ ਦਿੰਦੀ ਹੈ। ਇਸ ਕਾਰਣ ਸਾਲਾਨਾ 8.8 ਮਿਲੀਅਨ ਲੋਕ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਕਾਰਡੀਓਵੈਸਕੁਲਰ ਰਿਸਰਚ ਜਨਰਲ ਵਿਚ ਦੱਸਿਆ ਗਿਆ ਹੈ ਕਿ ਤੇਲ, ਗੈਸ ਅਤੇ ਕੋਲਾ ਬਾਲਣ ਨਾਲ ਫੇਫੜਿਆਂ ’ਚ ਜੰਮਣ ਵਾਲੇ ਕਣਾਂ ਦੇ ਜ਼ਹਿਰੀਲੇ ਕਾਕਟੇਲ ਨੂੰ ਖਤਮ ਕਰ ਕੇ ਜੀਵਨ ਕਾਲ ਨੂੰ 1 ਸਾਲ ਤੱਕ ਵਧਾਇਆ ਜਾ ਸਕਦਾ ਹੈ। ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਉੂਟ ਦੇ ਪ੍ਰਮੁੱਖ ਲੇਖਕ ਜੋਸ ਲੇਲਿਵਲਡ ਨੇ ਕਿਹਾ ਕਿ ਤੰਬਾਕੂ ਦੇ ਧੂੰਏਂ ਦੀ ਤੁਲਨਾ ’ਚ ਹਵਾ ਪ੍ਰਦੂਸ਼ਣ ਇਕ ਵੱਡਾ ਜਨਤਕ ਸਿਹਤ ਸਬੰਧੀ ਜੋਖਮ ਹੈ। ਜੈਵਿਕ ਈਂਧਨ ਦੀ ਜਗ੍ਹਾ ਸਵੱਛ ਨਵੀਨੀਕਰਨ ਉੂਰਜਾ ਦਾ ਇਸਤੇਮਾਲ ਕਰ ਕੇ ਇਸ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

ਸਿਗਰਟਨੋਸ਼ੀ ਦੇ ਮੁਕਾਬਲੇ ਹਵਾ ਪ੍ਰਦੂਸ਼ਣ ਵੱਲ ਘੱਟ ਧਿਆਨ-
ਮੈਕਸ ਪਲੈਂਕ ਇੰਸਟੀਚਿਉੂਟ ਦੇ ਕਾਰਡੀਓਲਾਜੀ ਵਿਭਾਗ ਦੇ ਲੇਖਕ ਥਾਮਸ ਮੁੰਜੇਲ ਨੇ ਕਿਹਾ ਕਿ ਸਾਡੇ ਨਤੀਜੇ ਦੱਸਦੇ ਹਨ ਕਿ ਹਵਾ ਪ੍ਰਦੂਸ਼ਣ ਇਕ ਮਹਾਮਾਰੀ ਹੈ। ਹਵਾ ਪ੍ਰਦੂਸ਼ਣ ਅਤੇ ਸਿਗਰਟਨੋਸ਼ੀ ਦੋਵੇਂ ਹੀ ਰੋਕੇ ਜਾ ਸਕਦੇ ਹਨ ਪਰ ਪਿਛਲੇ ਦਹਾਕਿਆਂ ’ਚ ਸਿਗਰਟਨੋਸ਼ੀ ਦੀ ਤੁਲਨਾ 'ਚ ਹਵਾ ਪ੍ਰਦੂਸ਼ਣ ਵੱਲ ਬਹੁਤ ਘੱਟ ਧਿਆਨ ਦਿੱਤਾ ਗਿਆ ਹੈ।

ਭਾਰਤ ’ਚ ਪ੍ਰਦੂਸ਼ਣ ਨਾਲ 3.9 ਸਾਲ ਘੱਟ ਹੋ ਜਾਂਦਾ ਹੈ ਜੀਵਨ ਕਾਲ
ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਏਸ਼ੀਆ ਹੈ, ਜਿਥੇ ਔਸਤ ਜੀਵਨ ਕਾਲ ਚੀਨ ਵਿਚ 4.1 ਸਾਲ, ਭਾਰਤ ਵਿਚ 3.9 ਸਾਲ ਅਤੇ ਪਾਕਿਸਤਾਨ ਵਿਚ 3.8 ਸਾਲ ਘੱਟ ਹੋ ਜਾਂਦਾ ਹੈ। ਹੋਰ ਖੋਜਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਕੁਝ ਹਿੱਸਿਆਂ ਵਿਚ ਜ਼ਹਿਰੀਲੀ ਹਵਾ ਕਾਫੀ ਵੱਧ ਮੌਤਾਂ ਲਈ ਜ਼ਿੰਮੇਵਾਰ ਹੈ।

ਸਮੇਂ ਤੋਂ ਪਹਿਲਾਂ ਮੌਤ ਦੇ ਹੋਰ ਕਾਰਣਾਂ ਦੀ ਤੁਲਨਾ
19 ਗੁਣਾ ਜ਼ਿਆਦਾ ਲੋਕ ਮਲੇਰੀਆ ਦੀ ਤੁਲਨਾ ’ਚ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਮਰਦੇ ਹਨ।
9 ਗੁਣਾ ਜ਼ਿਆਦਾ ਲੋਕ ਹਵਾ ਪ੍ਰਦੂਸ਼ਣ ਨਾਲ ਹਰ ਸਾਲ ਮਰਦੇ ਹਨ ਐੱਚ. ਆਈ. ਵੀ./ ਏਡਜ਼ ਦੇ ਮੁਕਾਬਲੇ।
3 ਗੁਣਾ ਜ਼ਿਆਦਾ ਲੋਕਾਂ ਦੀ ਹਵਾ ਪ੍ਰਦੂਸ਼ਣ ਨਾਲ ਜਾਨ ਜਾਂਦੀ ਹੈ ਸ਼ਰਾਬ ਦੀ ਤੁਲਨਾ ’ਚ।


Karan Kumar

Content Editor

Related News