ਸ਼ੁਕਰਾਣੂਆਂ ਦੀ ਗੁਣਵੱਤਾ ''ਤੇ ਪੈ ਰਿਹਾ ਹੈ ਹਵਾ ਦੇ ਪ੍ਰਦੂਸ਼ਣ ਦਾ ਅਸਰ

11/23/2017 12:55:20 AM

ਹਾਂਗਕਾਂਗ (ਅਨਸ)— ਜਿਹੜਾ ਮਰਦ ਲਗਾਤਾਰ ਹਵਾ ਦੇ ਪ੍ਰਦੂਸ਼ਣ ਦੇ ਸੰਪਰਕ 'ਚ ਹੈ, ਦੇ ਸ਼ੁਕਰਾਣੂਆਂ ਦੀ ਗੁਣਵੱਤਾ 'ਚ ਕਮੀ ਹੋ ਸਕਦੀ ਹੈ। ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਦੇ ਪ੍ਰਦੂਸ਼ਣ ਦਾ ਸ਼ੁਕਰਾਣੂਆਂ ਦੀ ਗੁਣਵੱਤਾ 'ਤੇ ਅਸਰ ਪੈਣ ਨਾਲ ਬਾਂਝਪਨ ਦੀ ਸਮੱਸਿਆ ਵਧ ਸਕਦੀ ਹੈ।
ਅਧਿਐਨਕਰਤਾਵਾਂ ਮੁਤਾਬਕ ਪਰਟੀਕੁਲੇਟ ਮੈਟਰ (ਪੀ. ਐੱਮ. 2.5) ਆਪਣੇ ਨਾਲ ਪਾਲੀਸਾਈਕਲਿਕ ਐਰੋਮੈਟਿਕ ਹਾਈਡ੍ਰੋ ਕਾਰਬਨ ਲਈ ਹੁੰਦੇ ਹਨ। ਇਸ 'ਚ ਸੀਸਾ, ਕੈਡਮੀਅਮ ਅਤੇ ਪਾਰਾ ਹੁੰਦੇ ਹਨ, ਜੋ ਹਾਰਮੋਨ ਦੇ ਸੰਤੁਲਨ ਨੂੰ ਪ੍ਰਭਾਵਿਤ ਕਰਦੇ ਹਨ। ਨਾਲ ਹੀ ਵੀਰਜ ਲਈ ਵੀ ਨੁਕਸਾਨਦੇਹ ਹੁੰਦੇ ਹਨ। ਤਾਈਵਾਨ 'ਚ ਇਸ ਅਧਿਐਨ ਦੌਰਾਨ 15 ਤੋਂ 49 ਸਾਲ ਦੀ ਉਮਰ ਵਰਗ ਦੇ ਲਗਭਗ 6,500 ਮਰਦਾਂ ਨੂੰ ਸ਼ਾਮਲ ਕੀਤਾ ਗਿਆ ਸੀ।


Related News