Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

Tuesday, Feb 03, 2026 - 10:33 AM (IST)

Air India ਦੇ ਜਹਾਜ਼ 'ਚ ਫ਼ਿਰ ਖ਼ਰਾਬੀ ! ਯਾਦ ਆ ਗਿਆ ਅਹਿਮਦਾਬਾਦ ਹਾਦਸਾ, ਇੰਝ ਬਚੀਆਂ ਸੈਂਕੜੇ ਜਾਨਾਂ

ਲੰਡਨ - ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਬੈਂਗਲੁਰੂ ਲਈ ਉਡਾਣ ਭਰਨ ਵਾਲੇ ਏਅਰ ਇੰਡੀਆ ਦੇ ਬੋਇੰਗ 787-8 ਡ੍ਰੀਮਲਾਈਨਰ ਨੂੰ ਫਲਾਈਟ ਆਪ੍ਰੇਸ਼ਨ ਤੋਂ ਹਟਾ ਦਿੱਤਾ ਗਿਆ ਹੈ।ਏਅਰਲਾਈਨ ਮੁਤਾਬਕ, ਫਲਾਈਟ ਏ. ਆਈ. 132 ਨੇ ਉਡਾਣ ਭਰਨੀ ਸੀ, ਪਰ ਪਾਇਲਟ ਨੇ ਦੱਸਿਆ ਕਿ ਪਲੇਨ ਦਾ ਫਿਊਲ ਕੰਟਰੋਲ ਸਵਿੱਚ ਇੰਜਣ ਸਟਾਰਟ ਕਰਨ ਦੌਰਾਨ 2 ਵਾਰ ਪੁਜ਼ੀਸ਼ਨ ਤੋਂ ਕੱਟਆਫ ਹੋਇਆ। ਇਸ ਤੋਂ ਬਾਅਦ ਪਲੇਨ ਨੂੰ ਆਪ੍ਰੇਸ਼ਨ ਤੋਂ ਹਟਾ ਦਿੱਤਾ ਗਿਆ। ਜਹਾਜ਼ ’ਚ ਆਈ ਖਰਾਬੀ ਦੀ ਜਾਂਚ ’ਚ ਓਰੀਜਨਲ ਇਕੁਇਪਮੈਂਟ ਮੈਨੂਫੈਕਚਰਰ (ਬੋਇੰਗ ਕੰਪਨੀ) ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਨੂੰ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: 'ਲਾਰੈਂਸ ਮੇਰੇ ਲਈ ‘ਬੱਚਾ’ ਹੈ...' : ਮੌਤ ਦੀਆਂ ਅਫਵਾਹਾਂ ਮਗਰੋਂ ਸਾਹਮਣੇ ਆਇਆ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ

ਏਅਰਲਾਈਨ ਨੇ ਦੱਸਿਆ ਕਿ ਡੀ. ਜੀ. ਸੀ. ਏ. ਦੇ ਹੁਕਮ ਤੋਂ ਬਾਅਦ ਉਸ ਨੇ ਆਪਣੇ ਪੂਰੇ ਬੋਇੰਗ 787 ਫਲੀਟ ਦੇ ਫਿਊਲ ਕੰਟਰੋਲ ਸਵਿੱਚ ਦੀ ਜਾਂਚ ਕੀਤੀ ਸੀ, ਜਿਸ ’ਚ ਕੋਈ ਸਮੱਸਿਆ ਸਾਹਮਣੇ ਨਹੀਂ ਆਈ ਸੀ। ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ 12 ਜੂਨ ਨੂੰ ਅਹਿਮਦਾਬਾਦ ’ਚ ਪਲੇਨ ਕ੍ਰੈਸ਼ ਵੀ ਫਿਊਲ ਕੰਟਰੋਲ ਸਵਿੱਚ ਇੰਜਣ ਸਟਾਰਟ ਕਰਨ ’ਚ ਦਿੱਕਤ ਦੀ ਵਜ੍ਹਾ ਕਾਰਨ ਹੋਇਆ ਸੀ।

ਇਹ ਵੀ ਪੜ੍ਹੋ: AUS ; ਅੱਖਾਂ ਸਾਹਮਣੇ ਉੱਜੜ ਗਈ ਗਰਭਵਤੀ ਔਰਤ ਦੀ ਦੁਨੀਆ ! ਪਤੀ ਸਣੇ ਨਦੀ 'ਚ ਡੁੱਬ ਗਏ 2 ਭਾਰਤੀ ਨੌਜਵਾਨ

ਫਿਊਲ ਕੰਟਰੋਲ ਸਵਿੱਚ ਜਹਾਜ਼ ਦੇ ਕਾਕਪਿਟ ’ਚ ਥ੍ਰਸਟ ਲੀਵਰ ਦੇ ਕੋਲ ਹੁੰਦੇ ਹਨ। ਇਹ ਇੰਜਣ ’ਚ ਫਿਊਲ ਦੀ ਸਪਲਾਈ ਨੂੰ ਕੰਟਰੋਲ ਕਰਦੇ ਹਨ। ਇਸ ਦਾ ਮੁੱਖ ਕੰਮ ਇੰਜਣ ’ਚ ਫਿਊਲ ਦੀ ਸਪਲਾਈ ਨੂੰ ਸ਼ੁਰੂ ਕਰਨਾ (ਰਨ ਪੁਜ਼ੀਸ਼ਨ) ਜਾਂ ਬੰਦ ਕਰਨਾ (ਕੱਟਆਫ ਪੁਜ਼ੀਸ਼ਨ) ਹੈ। ਹਰ ਇੰਜਣ ਲਈ ਵੱਖ-ਵੱਖ ਫਿਊਲ ਕੰਟਰੋਲ ਸਵਿੱਚ ਹੁੰਦਾ ਹੈ। ਉਦਾਹਰਣ ਲਈ, ਬੋਇੰਗ 787 ’ਚ 2 ਇੰਜਣ ਹਨ, ਤਾਂ 2 ਸਵਿੱਚ ਹੋਣਗੇ- ਇਕ ਖੱਬੇ ਇੰਜਣ ਲਈ, ਇਕ ਸੱਜੇ ਲਈ।

ਇਹ ਵੀ ਪੜ੍ਹੋ: ਗਿਰਾਵਟ 'ਤੇ ਲੱਗੀ ਬਰੇਕ, ਮੁੜ ਵਧ ਗਏ Gold ਦੇ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News