ਟਰੰਪ ਦੀਆਂ ਟੈਰਿਫ ਧਮਕੀਆਂ 'ਤੇ ਬ੍ਰਿਟਿਸ਼ PM ਸਟਾਰਮਰ ਦਾ ਵੱਡਾ ਬਿਆਨ; ਕਿਹਾ- ਵਪਾਰਕ ਜੰਗ ਕਿਸੇ ਦੇ ਹਿੱਤ 'ਚ ਨਹੀਂ

Monday, Jan 19, 2026 - 04:31 PM (IST)

ਟਰੰਪ ਦੀਆਂ ਟੈਰਿਫ ਧਮਕੀਆਂ 'ਤੇ ਬ੍ਰਿਟਿਸ਼ PM ਸਟਾਰਮਰ ਦਾ ਵੱਡਾ ਬਿਆਨ; ਕਿਹਾ- ਵਪਾਰਕ ਜੰਗ ਕਿਸੇ ਦੇ ਹਿੱਤ 'ਚ ਨਹੀਂ

ਲੰਡਨ (ਏਜੰਸੀ) - ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਰਪੀ ਦੇਸ਼ਾਂ 'ਤੇ ਟੈਰਿਫ (ਆਯਾਤ ਟੈਕਸ) ਲਗਾਉਣ ਦੀ ਧਮਕੀ ਦੀ ਸਖ਼ਤ ਸਬਦਾਂ ਵਿਚ ਨਿਖੇਧੀ ਕੀਤੀ ਹੈ। ਸਟਾਰਮਰ ਨੇ ਟਰੰਪ ਦੀਆਂ ਧਮਕੀਆਂ ਨੂੰ "ਪੂਰੀ ਤਰ੍ਹਾਂ ਗਲਤ" ਕਰਾਰ ਦਿੰਦਿਆਂ ਕਿਹਾ ਕਿ 'ਵਪਾਰਕ ਜੰਗ' (Trade War) ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲੇ ਚਾਹਵਾਨਾਂ ਲਈ ਖੁਸ਼ਖਬਰੀ ! ਹੁਣ ਫਾਈਲ ਲਾਉਂਦੇ ਹੀ ਮਿਲੇਗਾ ਵੀਜ਼ਾ, ਇਨ੍ਹਾਂ ਲੋਕਾਂ ਲਈ ਖੁੱਲ੍ਹੇ ਬੂਹੇ

ਗ੍ਰੀਨਲੈਂਡ ਦੇ ਮੁੱਦੇ 'ਤੇ ਭੜਕੇ ਟਰੰਪ 

ਦਰਅਸਲ, ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਫਰਵਰੀ ਤੋਂ ਬ੍ਰਿਟੇਨ ਸਮੇਤ 8 ਯੂਰਪੀ ਦੇਸ਼ਾਂ ਦੀਆਂ ਵਸਤੂਆਂ 'ਤੇ 10 ਫੀਸਦੀ ਆਯਾਤ ਟੈਕਸ ਲਗਾਉਣਗੇ। ਟਰੰਪ ਅਨੁਸਾਰ ਇਹ ਟੈਰਿਫ ਉਨ੍ਹਾਂ ਦੇਸ਼ਾਂ ਵਿਰੁੱਧ ਇੱਕ ਜਵਾਬੀ ਕਾਰਵਾਈ ਹੈ ਜੋ ਗ੍ਰੀਨਲੈਂਡ 'ਤੇ ਅਮਰੀਕੀ ਕੰਟਰੋਲ ਦਾ ਵਿਰੋਧ ਕਰ ਰਹੇ ਹਨ। ਟਰੰਪ ਨੇ ਦਲੀਲ ਦਿੱਤੀ ਹੈ ਕਿ ਗ੍ਰੀਨਲੈਂਡ ਵਿੱਚ ਸੈਨਿਕਾਂ ਦੀ ਤਾਇਨਾਤੀ ਅਮਰੀਕਾ ਦੇ "ਗੋਲਡਨ ਡੋਮ" ਮਿਜ਼ਾਈਲ ਰੱਖਿਆ ਪ੍ਰਣਾਲੀ ਲਈ ਜ਼ਰੂਰੀ ਹੈ ਅਤੇ ਰੂਸ ਤੇ ਚੀਨ ਵਰਗੇ ਦੇਸ਼ ਇਸ ਟਾਪੂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।

ਇਹ ਵੀ ਪੜ੍ਹੋ: Pak; ਘਰੇਲੂ ਕਲੇਸ਼ 'ਚ ਬੰਦੇ ਨੇ ਪੂਰੇ ਟੱਬਰ 'ਤੇ ਵਰ੍ਹਾ 'ਤਾ ਗੋਲੀਆਂ ਦਾ ਮੀਂਹ, ਨਹੀਂ ਛੱਡਿਆ ਕੋਈ ਵੀ

ਸਟਾਰਮਰ ਨੇ ਦਿੱਤਾ ਦੋ-ਟੁੱਕ ਜਵਾਬ 

ਲੰਡਨ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਟਾਰਮਰ ਨੇ ਸਪੱਸ਼ਟ ਕੀਤਾ ਕਿ ਬ੍ਰਿਟੇਨ ਗ੍ਰੀਨਲੈਂਡ ਅਤੇ ਡੈਨਮਾਰਕ ਦੇ ਆਪਣੇ ਭਵਿੱਖ ਦਾ ਫੈਸਲਾ ਕਰਨ ਦੇ "ਮੌਲਿਕ ਅਧਿਕਾਰ" ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਬ੍ਰਿਟੇਨ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਅਤੇ ਰਚਨਾਤਮਕ ਰੱਖਣ ਲਈ ਵਚਨਬੱਧ ਹੈ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਮਤਭੇਦਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ। ਸਟਾਰਮਰ ਨੇ ਜ਼ੋਰ ਦੇ ਕੇ ਕਿਹਾ, "ਵਿਹਾਰਕ ਹੋਣ ਦਾ ਮਤਲਬ ਪੈਸਿਵ (ਸੁਸਤ) ਹੋਣਾ ਨਹੀਂ ਹੈ ਅਤੇ ਸਾਂਝੇਦਾਰੀ ਦਾ ਮਤਲਬ ਆਪਣੇ ਸਿਧਾਂਤਾਂ ਨੂੰ ਛੱਡਣਾ ਨਹੀਂ ਹੈ"।

ਇਹ ਵੀ ਪੜ੍ਹੋ: ਭਾਰਤ-ਚੀਨ ਜੰਗ ਦੌਰਾਨ ਬਿਹਾਰ ਦੀ ਇਸ ਔਰਤ ਨੇ ਦਾਨ ਕੀਤਾ ਸੀ 600 ਕਿਲੋ ਸੋਨਾ

ਗੱਲਬਾਤ ਰਾਹੀਂ ਹੱਲ ਦੀ ਕੋਸ਼ਿਸ਼ 

ਵਧਦੇ ਤਣਾਅ ਦੇ ਬਾਵਜੂਦ, ਬ੍ਰਿਟੇਨ ਨੇ ਫਿਲਹਾਲ ਅਮਰੀਕਾ ਵਿਰੁੱਧ ਕੋਈ ਜਵਾਬੀ ਟੈਰਿਫ ਲਗਾਉਣ ਦੀ ਯੋਜਨਾ ਨਹੀਂ ਬਣਾਈ ਹੈ। ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖਣ 'ਤੇ ਹੈ ਤਾਂ ਜੋ ਸਥਿਤੀ ਨੂੰ ਵਪਾਰਕ ਜੰਗ ਤੱਕ ਪਹੁੰਚਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਯੂਰਪੀ ਸਹਿਯੋਗੀਆਂ ਅਤੇ ਨਾਟੋ (NATO) ਨਾਲ ਮਿਲ ਕੇ ਕੰਮ ਕਰਨ ਦੀ ਗੱਲ ਵੀ ਦੁਹਰਾਈ ਹੈ।

ਇਹ ਵੀ ਪੜ੍ਹੋ: ਭਾਰਤ ਦੇ ਗੁਆਂਢੀ ਦੇਸ਼ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ ! 5.9 ਮਾਪੀ ਗਈ ਤੀਬਰਤਾ, ਦਹਿਸ਼ਤ 'ਚ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News