UK ''ਚ ਨਿਸ਼ਾਨੇ ''ਤੇ ਹਿੰਦੂ-ਸਿੱਖ ਪਰਿਵਾਰਾਂ ਦੀਆਂ ਕੁੜੀਆਂ ! ਪੰਥਕ ਜਥੇਬੰਦੀਆਂ ਨੇ ਛੇੜੀ ਜਾਗਰੂਕਤਾ ਮੁਹਿੰਮ
Tuesday, Jan 20, 2026 - 02:00 PM (IST)
ਲੰਡਨ (ਸਰਬਜੀਤ ਸਿੰਘ ਬਨੂੜ)- ਯੂਨਾਈਟਿਡ ਕਿੰਗਡਮ ’ਚ ਨਾਬਾਲਗ ਕੁੜੀਆਂ ਨੂੰ ਗਰੂਮਿੰਗ ਨਾਲ ਜੁੜੇ ਮਾਮਲਿਆਂ ’ਚ ਸਿੱਖ ਅਤੇ ਹਿੰਦੂ ਪਰਿਵਾਰਾਂ ਦੀਆਂ ਧੀਆਂ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਭਾਈਚਾਰਕ ਅਤੇ ਪੰਥਕ ਜਥੇਬੰਦੀਆਂ ਵੱਲੋਂ ਗੰਭੀਰ ਚਿੰਤਾ ਪ੍ਰਗਟਾਈ ਗਈ ਹੈ। ਸੰਸਥਾਵਾਂ ਮੁਤਾਬਕ, ਹਾਲੀਆ ਸਮੇਂ ਵਿਚ ਅਜਿਹੀਆਂ ਸ਼ਿਕਾਇਤਾਂ ਵਿਚ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਸਿੱਖ ਨੌਜਵਾਨਾਂ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼ ਕੀਤੀ ਗਈ ਹੈ।
ਹੰਸਲੋ ਦੀ ਇਕ ਨਾਬਾਲਗ ਸਿੱਖ ਲੜਕੀ ਨੂੰ ਅਜਿਹੇ ਹੀ ਇਕ ਭਰਮਜਾਲ ਵਿਚ ਫਸਾਏ ਜਾਣ ਦੇ ਮਾਮਲੇ ਤੋਂ ਬਾਅਦ ਇਹ ਮਸਲਾ ਹੋਰ ਵੀ ਗੰਭੀਰ ਬਣ ਗਿਆ। ਭਾਈਚਾਰਕ ਹਲਕਿਆਂ ਦਾ ਕਹਿਣਾ ਹੈ ਕਿ ਇਕ ਧਰਮ ਨਾਲ ਸਬੰਧਿਤ ਕੁਝ ਗਿਰੋਹ ਇਸ ਗੈਰ-ਸਮਾਜਿਕ ਅਤੇ ਨਿੰਦਣਯੋਗ ਧੰਦੇ ਵਿਚ ਸਰਗਰਮ ਦੱਸੇ ਜਾ ਰਹੇ ਹਨ।
ਇਨ੍ਹਾਂ ਮਾਮਲਿਆਂ ਦੀ ਜਾਂਚ ਸਬੰਧਤ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿੱਖ ਯੂਥ ਯੂ.ਕੇ. ਦੇ ਮੁਖੀ ਭਾਈ ਦੀਪਾ ਸਿੰਘ ਵੱਲੋਂ ਆਪਣੇ ਸਾਥੀਆਂ ਸਮੇਤ ਵੱਖ-ਵੱਖ ਗੁਰਦੁਆਰਿਆਂ ਵਿਚ ਜਾ ਕੇ ਸੰਗਤਾਂ ਨੂੰ ਇਸ ਖ਼ਤਰੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
