ਬ੍ਰਿਟੇਨ ''ਚ ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ 20 ਸਾਲ ਦੀ ਜੇਲ੍ਹ
Friday, Jan 30, 2026 - 04:24 PM (IST)
ਲੰਡਨ (ਏਜੰਸੀ) : ਬ੍ਰਿਟੇਨ ਦੀ ਇੱਕ ਅਦਾਲਤ ਨੇ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਸੌਦਾਗਰੀ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਸਖ਼ਤ ਸਜ਼ਾ ਸੁਣਾਈ ਹੈ। 47 ਸਾਲਾ ਨਾਗੇਂਦਰ ਗਿੱਲ ਨੂੰ ਉੱਤਰੀ-ਪੱਛਮੀ ਇੰਗਲੈਂਡ ਦੀ ਅਦਾਲਤ ਨੇ ਵੱਖ-ਵੱਖ ਅਪਰਾਧਿਕ ਸਾਜ਼ਿਸ਼ਾਂ ਰਚਣ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਹੈ।
ਇਹ ਵੀ ਪੜ੍ਹੋ: ਮੰਤਰੀ ਦੀ ਪਤਨੀ ਬਹੁਤ ਸੋਹਣੀ ਹੈ, ਇਸ ਲਈ ਦਿੱਤਾ ਵੱਡਾ ਅਹੁਦਾ : ਟਰੰਪ ਦੇ ਬਿਆਨ ਨੇ ਮਚਾਇਆ ਹੜਕੰਪ !
'ਇੰਡੀਅਨ ਓਸ਼ੀਅਨ' ਕੋਡ ਨੇਮ ਨਾਲ ਕਰਦਾ ਸੀ ਗੰਦਾ ਧੰਦਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਗੇਂਦਰ ਗਿੱਲ ਅਪਰਾਧੀਆਂ ਲਈ ਬਣਾਏ ਗਏ ਖਾਸ ਐਨਕ੍ਰਿਪਟਡ ਪਲੇਟਫਾਰਮ 'ਐਨਕਰੋਚੈਟ' (EncroChat) 'ਤੇ 'IndianOcean' ਨਾਮ ਦੀ ਵਰਤੋਂ ਕਰਦਾ ਸੀ। ਉਹ ਆਪਣੇ ਸਾਥੀਆਂ ਕਾਰਲ ਇਆਨ ਜੋਨਸ (59) ਅਤੇ ਹਾਰਲੀ ਵਾਈਜ਼ (29) ਨਾਲ ਮਿਲ ਕੇ ਮਿਲਟਰੀ ਗ੍ਰੇਡ ਦੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਯੋਜਨਾਵਾਂ ਬਣਾਉਂਦਾ ਸੀ।
ਏ.ਆਰ.-15 ਰਾਈਫਲ ਅਤੇ ਗੋਲਾ-ਬਾਰੂਦ ਦਾ ਸੌਦਾ
ਅਦਾਲਤ ਵਿੱਚ ਦੱਸਿਆ ਗਿਆ ਕਿ ਇਹ ਗਿਰੋਹ ਬੇਹੱਦ ਖ਼ਤਰਨਾਕ ਸੀ। ਜਾਂਚ ਏਜੰਸੀਆਂ ਨੇ ਪਾਇਆ ਕਿ ਇਹ ਲੋਕ AR-15 ਅਸਾਲਟ ਰਾਈਫਲ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਵੇਚਣ ਦੀ ਫਿਰਾਕ ਵਿੱਚ ਸਨ। ਬੋਲਟਨ ਕਰਾਊਨ ਅਦਾਲਤ ਨੇ ਜੋਨਸ ਨੂੰ 30 ਸਾਲ ਅਤੇ ਵਾਈਜ਼ ਨੂੰ 25 ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: ਟਰੰਪ ਦੇ ਇੱਕ ਦਸਤਖਤ ਨੇ ਹਿਲਾ 'ਤੀ ਦੁਨੀਆ: ਇਸ ਦੇਸ਼ ਨੂੰ ਤੇਲ ਵੇਚਣ ਵਾਲਿਆਂ 'ਤੇ ਲੱਗੇਗਾ ਭਾਰੀ ਟੈਕਸ
'ਆਪ੍ਰੇਸ਼ਨ ਵੈਨੇਟਿਕ' ਨੇ ਕੀਤਾ ਪਰਦਾਫਾਸ਼
ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (NCA) ਦੇ ਮੁਖੀ ਜੌਨ ਹਿਊਜ਼ ਨੇ ਕਿਹਾ ਕਿ ਇਹ ਲੋਕ ਸਮਾਜ ਲਈ ਵੱਡਾ ਖ਼ਤਰਾ ਸਨ। 'ਆਪ੍ਰੇਸ਼ਨ ਵੈਨੇਟਿਕ' ਤਹਿਤ ਜਦੋਂ 2020 ਵਿੱਚ ਐਨਕਰੋਚੈਟ ਨੂੰ ਬੰਦ ਕੀਤਾ ਗਿਆ ਸੀ, ਤਾਂ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਖੁੱਲ੍ਹ ਗਿਆ। ਹਿਊਜ਼ ਮੁਤਾਬਕ, ਇਨ੍ਹਾਂ ਦੇ ਜੇਲ੍ਹ ਜਾਣ ਨਾਲ ਬ੍ਰਿਟੇਨ ਦੀਆਂ ਸੜਕਾਂ ਹੁਣ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
