ਲੰਡਨ ਦੇ ਸਕੂਲ ''ਚ ਹਿੰਦੂ ਬੱਚੇ ਨਾਲ ਵਿਤਕਰਾ: ''ਤਿਲਕ'' ਲਗਾਉਣ ''ਤੇ ਟੋਕਿਆ, ਮਾਪਿਆਂ ਨੇ ਸਕੂਲੋਂ ਹਟਾਏ ਬੱਚੇ
Thursday, Jan 22, 2026 - 12:57 PM (IST)
ਲੰਡਨ (ਏਜੰਸੀ)- ਉੱਤਰ-ਪੱਛਮੀ ਲੰਡਨ ਦੇ ਵੇਂਬਲੀ ਸਥਿਤ ਇੱਕ ਨਾਮੀ ਪ੍ਰਾਇਮਰੀ ਸਕੂਲ 'ਤੇ ਧਾਰਮਿਕ ਵਿਤਕਰੇ ਦੇ ਗੰਭੀਰ ਦੋਸ਼ ਲੱਗੇ ਹਨ। ਮਾਮਲਾ 8 ਸਾਲ ਦੇ ਇੱਕ ਹਿੰਦੂ ਵਿਦਿਆਰਥੀ ਵੱਲੋਂ ਮੱਥੇ 'ਤੇ 'ਤਿਲਕ' ਲਗਾ ਕੇ ਸਕੂਲ ਜਾਣ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਸ ਨੂੰ ਟੋਕਿਆਗਿਆ ਸੀ। ਪ੍ਰਵਾਸੀ ਭਾਈਚਾਰੇ ਦੇ ਸਮੂਹ 'ਇਨਸਾਈਟ ਯੂਕੇ' (Insight UK) ਨੇ ਦਾਅਵਾ ਕੀਤਾ ਹੈ ਕਿ 'ਵਿਕਾਰਸ ਗ੍ਰੀਨ ਪ੍ਰਾਇਮਰੀ ਸਕੂਲ' ਵਿੱਚ ਵਾਪਰੀ ਇਸ ਘਟਨਾ ਕਾਰਨ ਬੱਚੇ ਅਤੇ ਉਸ ਦੇ ਪਰਿਵਾਰ ਨੂੰ ਭਾਰੀ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।
4 ਬੱਚਿਆਂ ਨੇ ਛੱਡਿਆ ਸਕੂਲ
ਇਸ ਘਟਨਾ ਤੋਂ ਬਾਅਦ ਹਿੰਦੂ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਇਸ ਵਿਤਕਰੇ ਕਾਰਨ ਘੱਟੋ-ਘੱਟ 4 ਹਿੰਦੂ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਸਕੂਲ ਤੋਂ ਹਟਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚਿਆ। ਦੂਜੇ ਪਾਸੇ, ਸਕੂਲ ਪ੍ਰਬੰਧਕਾਂ ਨੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਵਿੱਚ 50 ਤੋਂ ਵੱਧ ਭਾਸ਼ਾਈ ਪਿਛੋਕੜ ਵਾਲੇ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਹਿੰਦੂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਅਹਿਮਦਾਬਾਦ Air India ਪਲੇਨ ਕ੍ਰੈਸ਼ ਮਾਮਲੇ 'ਚ ਨਵਾਂ ਮੋੜ ! ਅਮਰੀਕੀ ਏਜੰਸੀ ਨੇ ਕੀਤਾ ਸਨਸਨੀਖੇਜ਼ ਦਾਅਵਾ
'ਤਿਲਕ ਕੋਈ ਸੁੰਦਰਤਾ ਦਾ ਸਾਧਨ ਨਹੀਂ, ਸਗੋਂ ਆਸਥਾ ਦਾ ਪ੍ਰਤੀਕ'
'ਇਨਸਾਈਟ ਯੂਕੇ' ਦੇ ਬੁਲਾਰੇ ਨੇ ਕਿਹਾ ਕਿ ਤਿਲਕ ਕੋਈ ਫੈਸ਼ਨ ਜਾਂ ਸੁੰਦਰਤਾ ਵਾਲੀ ਵਸਤੂ ਨਹੀਂ ਹੈ, ਸਗੋਂ ਇਹ ਕਰੋੜਾਂ ਹਿੰਦੂਆਂ ਲਈ ਇੱਕ ਅਨਿੱਖੜਵਾਂ ਧਾਰਮਿਕ ਰਿਵਾਜ ਅਤੇ ਆਸਥਾ ਦਾ ਪ੍ਰਗਟਾਵਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਬਹੁ-ਸੱਭਿਆਚਾਰਕ ਬ੍ਰਿਟੇਨ ਵਿੱਚ ਕਿਸੇ ਬੱਚੇ ਨੂੰ ਉਸ ਦੇ ਧਰਮ ਦਾ ਪਾਲਣ ਕਰਨ ਤੋਂ ਰੋਕਣਾ ਜਾਂ ਉਸ ਨੂੰ ਸ਼ਰਮਿੰਦਾ ਕਰਨਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਸਮੂਹ ਨੇ ਵਿਦਿਅਕ ਅਦਾਰਿਆਂ ਵਿੱਚ ਧਾਰਮਿਕ ਸਾਖਰਤਾ ਦੀ ਘਾਟ 'ਤੇ ਚਿੰਤਾ ਪ੍ਰਗਟਾਈ ਹੈ।
ਇਹ ਵੀ ਪੜ੍ਹੋ: ਸੀਟ ਬੈਲਟ ਬੰਨਣ ਤੋਂ ਪਹਿਲਾਂ ਹੀ ਆ ਜਾਂਦੀ ਹੈ ਮੰਜ਼ਿਲ ! ਇਹ ਹੈ ਦੁਨੀਆ ਦੀ ਸਭ ਤੋਂ 'ਤੇਜ਼' ਫਲਾਈਟ
ਸਕੂਲ ਨੀਤੀਆਂ ਦੀ ਸਮੀਖਿਆ ਦੀ ਮੰਗ
ਸਮੂਹ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਗਵਰਨਰਾਂ ਨੇ ਗੱਲਬਾਤ ਦੌਰਾਨ "ਸੱਭਿਆਚਾਰਕ ਅਤੇ ਧਾਰਮਿਕ ਸੰਵੇਦਨਸ਼ੀਲਤਾ" ਦੀ ਘਾਟ ਦਿਖਾਈ ਹੈ। 'ਇਨਸਾਈਟ ਯੂਕੇ' ਨੇ ਹੁਣ ਸਕੂਲ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਨਤਾ ਅਤੇ ਸੁਰੱਖਿਆ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਨੀਤੀਆਂ ਦੀ ਸਮੀਖਿਆ ਕਰਨ ਅਤੇ ਸਟਾਫ ਨੂੰ ਲੋੜੀਂਦੀ ਸਿਖਲਾਈ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
