''ਅਫੇਅਰ, ਸ਼ਰਾਬ ਤੇ ਸੈ...'' ਏਅਰ ਹੋਸਟੇਸ ਨੇ ਖੋਲ਼੍ਹੇ ਪਾਇਲਟ ਤੇ ਕਰੂ ਮੈਂਬਰਾਂ ਵਿਚਾਲੇ ਗੰਦੇ ਕੰਮਾਂ ਦੇ ਭੇਦ
Wednesday, Oct 02, 2024 - 04:19 PM (IST)
ਲੰਡਨ : ਸਾਬਕਾ ਏਅਰ ਹੋਸਟੇਸ ਦਾ ਇੰਟਰਵਿਊ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੇ 17 ਸਾਲਾਂ ਦੇ ਤਜ਼ਰਬਿਆਂ ਦਾ ਖੁਲਾਸਾ ਕਰ ਰਹੀ ਹੈ। 48 ਸਾਲਾ ਸਕਾਈ, ਜੋ ਹੁਣ ਰੇਡੀਓ ਪ੍ਰੇਜ਼ੈਂਟਰ ਹੈ, ਨੇ ਬ੍ਰਿਟਿਸ਼ ਅਖਬਾਰ ਡੇਲੀ ਸਟਾਰ ਨੂੰ ਏਅਰਲਾਈਨ ਦੇ ਚਾਲਕ ਦਲ ਤੇ ਪਾਇਲਟਾਂ ਵਿਚਕਾਰ ਸਬੰਧਾਂ ਬਾਰੇ ਦੱਸਿਆ। ਉਸਨੇ ਪਾਇਲਟਾਂ ਨਾਲ ਅਫੇਅਰਾਂ ਤੇ ਰੂਮ ਪਾਰਟੀਆਂ ਦੀਆਂ ਕਹਾਣੀਆਂ ਵੀ ਸਾਂਝੀਆਂ ਕੀਤੀਆਂ।
ਸਕਾਈ ਨੇ ਕਿਹਾ ਕਿ ਖਾਸ ਤੌਰ 'ਤੇ ਜਦੋਂ ਫਲਾਈਟਾਂ ਜੋਹਾਨਸਬਰਗ 'ਚ ਲੈਂਡ ਕਰਦੀਆਂ ਸਨ ਤਾਂ ਚਾਲਕ ਦਲ ਦੇ ਮੈਂਬਰਾਂ ਅਤੇ ਪਾਇਲਟਾਂ ਵਿਚਾਲੇ ਰਿਸ਼ਤਿਆਂ ਦੀਆਂ ਹੱਦਾਂ ਪਾਰ ਹੋ ਜਾਂਦੀਆਂ ਸਨ। ਉਸਨੇ ਮਜ਼ਾਕ 'ਚ ਕਿਹਾ - ਮੈਨੂੰ ਲੱਗਦਾ ਹੈ ਕਿ ਇਹ ਸਭ ਵਾਈਨ ਅਤੇ ਆਕਸੀਜਨ ਦੀ ਕਮੀ ਦਾ ਪ੍ਰਭਾਵ ਸੀ, ਕਿਉਂਕਿ ਜੋਹਾਨਸਬਰਗ 'ਚ ਹਮੇਸ਼ਾ ਕੁਝ ਨਾ ਕੁਝ ਹੁੰਦਾ ਰਹਿੰਦਾ ਸੀ।
ਉਹ ਦੱਸਦੀ ਹੈ ਕਿ ਵੱਖ-ਵੱਖ ਏਅਰਲਾਈਨਜ਼ ਦੇ ਕਰੂ ਇੱਕੋ ਹੋਟਲ ਵਿੱਚ ਠਹਿਰਦੇ ਸਨ, ਜਿਸ ਕਾਰਨ ਰੂਮ ਪਾਰਟੀਆਂ ਦੌਰਾਨ ਸਾਰੇ ਇਕੱਠੇ ਆਨੰਦ ਮਾਣਦੇ ਸਨ। ਸਕਾਈ ਨੇ ਮੰਨਿਆ ਕਿ ਕਈ ਵਾਰ ਇਨ੍ਹਾਂ ਪਾਰਟੀਆਂ 'ਚ 'ਜੋਖਮ ਭਰੀਆਂ' ਚੀਜ਼ਾਂ ਵੀ ਵਰਤੀਆਂ ਜਾਂਦੀਆਂ ਸਨ।
ਉਸਨੇ ਯਾਦ ਕੀਤਾ - ਮੈਂ ਇੱਕ ਵਾਰ ਆਪਣੇ ਆਪ ਨੂੰ ਅਜਿਹੀ ਸਥਿਤੀ ਵਿੱਚ ਪਾਇਆ ਜਿੱਥੇ ਚੀਜ਼ਾਂ ਮੇਰੇ ਲਈ ਬਹੁਤ ਜ਼ਿਆਦਾ ਹੋ ਰਹੀਆਂ ਸਨ। ਇਹ ਸਭ ਜੋਹਾਨਸਬਰਗ ਵਿੱਚ ਹੋ ਰਿਹਾ ਸੀ ਅਤੇ ਮੈਨੂੰ ਦਰਵਾਜ਼ਾ ਦੇਖਦੇ ਹੀ ਭੱਜਣਾ ਪਿਆ।
ਜਦੋਂ ਹੋਇਆ ਓਰਗੀ ਦਾ ਸਾਹਮਣਾ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਅਸਲ ਵਿੱਚ ਕਿਸੇ ਓਰਗੀ ਦਾ ਸਾਹਮਣਾ ਕੀਤਾ ਸੀ ਤਾਂ ਉਹ ਹੱਸਿਆ ਅਤੇ ਕਿਹਾ - ਹਾਂ, ਇਹ ਕੁਝ ਅਜਿਹਾ ਹੀ ਸੀ। ਤੁਹਾਨੂੰ ਦੱਸ ਦਈਏ, ਓਰਗੀ ਦਾ ਮਤਲਬ ਅਜਿਹਾ ਮਾਹੌਲ ਹੈ ਜਿੱਥੇ ਲੋਕ ਬਿਨਾਂ ਕਿਸੇ ਪਾਬੰਦੀ ਦੇ ਸਰੀਰਕ ਸਬੰਧ ਬਣਾ ਸਕਦੇ ਹਨ।
ਸਕਾਈ ਨੇ ਕਿਹਾ ਕਿ ਉਸਨੇ ਆਪਣੇ ਕੰਮ ਦੌਰਾਨ ਹਮੇਸ਼ਾਂ ਇੱਕ ਪੇਸ਼ੇਵਰ ਰਵੱਈਆ ਬਣਾਈ ਰੱਖਿਆ, ਪਰ ਉਸਦੇ ਸਾਥੀਆਂ ਲਈ ਅਜਿਹੀ ਨਹੀਂ ਸੀ। ਉਸਨੇ ਦੱਸਿਆ ਕਿ ਕਈ ਵਾਰ ਪਾਇਲਟਾਂ ਨਾਲ ਸਬੰਧ ਬਣਾਉਣ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਜਾਂਦਾ ਸੀ।
ਹਾਲਾਂਕਿ ਸਕਾਈ ਨੇ ਖੁਦ ਨੂੰ ਇਸ ਸਭ ਤੋਂ ਦੂਰ ਰੱਖਿਆ। ਉਸ ਨੇ ਕਿਹਾ- ਮੇਰਾ ਕਦੇ ਪਾਇਲਟਾਂ ਨਾਲ ਅਫੇਅਰ ਨਹੀਂ ਸੀ ਅਤੇ ਨਾ ਹੀ ਕੋਈ ਰਿਸ਼ਤਾ ਸੀ। ਮੈਂ ਉਨ੍ਹਾਂ ਨੂੰ ਹਮੇਸ਼ਾ ਪੇਸ਼ੇਵਰ ਅਤੇ ਇੱਕ ਸੱਜਣ ਪਾਇਆ। ਪਰ ਜਿਵੇਂ ਹਰ ਪੇਸ਼ੇ 'ਚ ਹੁੰਦਾ ਹੈ, ਇੱਥੇ ਵੀ ਕੁਝ ਲੋਕਾਂ ਨੇ ਹੱਦਾਂ ਪਾਰ ਕਰ ਦਿੱਤੀਆਂ।