ਪੈਰਿਸ 'ਚ ਹੁਣ ਰੁਪਏ 'ਚ ਹੋਵੇਗਾ ਭੁਗਤਾਨ, ਭਾਰਤ-ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ

Friday, Jul 14, 2023 - 05:06 AM (IST)

ਪੈਰਿਸ 'ਚ ਹੁਣ ਰੁਪਏ 'ਚ ਹੋਵੇਗਾ ਭੁਗਤਾਨ, ਭਾਰਤ-ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ

ਇੰਟਰਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ ਪੈਰਿਸ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਫਰਾਂਸ ਵਿਚਾਲੇ UPI ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਪੈਰਿਸ ਵਿੱਚ ਹੁਣ ਰੁਪਏ ਨਾਲ ਭੁਗਤਾਨ ਕੀਤਾ ਜਾ ਸਕੇਗਾ। ਆਉਣ ਵਾਲੇ ਦਿਨਾਂ 'ਚ ਇਸ ਦੀ ਸ਼ੁਰੂਆਤ ਆਈਫਲ ਟਾਵਰ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਫਰਾਂਸ ਵਿੱਚ ਯੂਪੀਆਈ ਦੀ ਵਰਤੋਂ ਕਰਨ ਲਈ ਸਹਿਮਤ ਹੋ ਗਏ ਹਨ। ਭਾਰਤੀ ਸੈਲਾਨੀ ਹੁਣ ਉੱਥੇ ਰੁਪਏ 'ਚ ਭੁਗਤਾਨ ਕਰ ਸਕਣਗੇ।

ਇਹ ਵੀ ਪੜ੍ਹੋ : ਪੈਰਿਸ ਪਹੁੰਚਣ 'ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ PM ਮੋਦੀ, 'ਭਾਰਤ ਮਾਤਾ ਦੀ ਜੈ' ਤੇ 'ਵੰਦੇ ਮਾਤਰਮ' ਦੇ ਲੱਗੇ ਨਾਅਰੇ

ਪੀਐੱਮ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਭਾਰਤ ਦੀ ਧਰਤੀ ਵੀ ਇਕ ਵੱਡਾ ਬਦਲਾਅ ਦੇਖ ਰਹੀ ਹੈ। ਇਸ ਦੀ ਕਮਾਨ ਭਾਰਤ ਦੇ ਨੌਜਵਾਨਾਂ, ਭੈਣਾਂ ਅਤੇ ਬੇਟੀਆਂ ਕੋਲ ਹੈ। ਅੱਜ ਪੂਰੀ ਦੁਨੀਆ ਭਾਰਤ ਪ੍ਰਤੀ ਨਵੀਂ ਉਮੀਦ ਨਾਲ ਭਰੀ ਹੋਈ ਹੈ। ਇਹ ਉਮੀਦ ਠੋਸ ਨਤੀਜਿਆਂ ਵਿੱਚ ਬਦਲ ਰਹੀ ਹੈ। ਇਸ ਦੀ ਇਕ ਮਹੱਤਵਪੂਰਨ ਤਾਕਤ ਭਾਰਤ ਦਾ ਮਨੁੱਖੀ ਸਰੋਤ ਹੈ ਅਤੇ ਇਹ ਸੰਕਲਪਾਂ ਨਾਲ ਭਰਪੂਰ ਹੈ। ਇਹ ਭਾਰਤ ਦੀਆਂ ਜਮਹੂਰੀ ਕਦਰਾਂ-ਕੀਮਤਾਂ ਨਾਲ ਕਦਮ ਮਿਲਾ ਕੇ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਹੁਣ ਸਮੱਸਿਆਵਾਂ ਦਾ ਸਥਾਈ ਹੱਲ ਕੱਢ ਰਿਹਾ ਹੈ। ਮੈਂ ਇਕ ਸੰਕਲਪ ਲੈ ਕੇ ਆਇਆ ਹਾਂ, ਮੇਰਾ ਹਰ ਕਣ ਅਤੇ ਹਰ ਪਲ ਦੇਸ਼ ਵਾਸੀਆਂ ਲਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News