ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਮਗਰੋਂ ਜੋਅ ਬਾਈਡੇਨ ਅੱਜ ਕਰਨਗੇ ਰਾਸ਼ਟਰ ਨੂੰ ਸੰਬੋਧਨ

Wednesday, Jul 24, 2024 - 07:18 AM (IST)

ਵਾਸ਼ਿੰਗਟਨ : ਜੋਅ ਬਾਈਡੇਨ ਬੁੱਧਵਾਰ 24 ਜੁਲਾਈ ਨੂੰ ਵ੍ਹਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ, ਤਾਂ ਜੋ ਉਹ ਰਾਸ਼ਟਰਪਤੀ ਚੋਣ ਮੁਹਿੰਮ ਤੋਂ ਬਾਹਰ ਹੋਣ ਦੇ ਆਪਣੇ ਫ਼ੈਸਲੇ ਦੇ ਬਾਰੇ ਦੱਸ ਸਕਣ ਅਤੇ ਇਸ ਬਾਰੇ ਵੀ ਜਾਣਕਾਰੀ ਦੇ ਸਕਣ ਕਿ ਉਹ ਆਪਣੇ ਬਚੇ ਹੋਏ ਕਾਰਜਕਾਲ ਦੀ ਕਿਵੇਂ ਵਰਤੋਂ ਕਰਨਗੇ। ਰਾਸ਼ਟਰ ਨੂੰ ਸੰਬੋਧਨ ਕਰਨ ਦੀ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ ਅੱਜ ਸ਼ਾਮ 8 ਵਜੇ (ਸਥਾਨਕ ਸਮੇਂ ਮੁਤਾਬਕ) ਰਾਸ਼ਟਰ ਨੂੰ ਸੰਬੋਧਨ ਕਰਨ ਵਾਲੇ ਹਨ। ਇਸ ਦੌਰਾਨ ਉਹ ਦੱਸਣਗੇ ਕਿ ਅੱਗੇ ਕੀ ਹੋਵੇਗਾ ਅਤੇ ਉਹ ਅਮਰੀਕਾ ਦੇ ਲੋਕਾਂ ਲਈ ਕੰਮ ਕਿਵੇਂ ਪੂਰਾ ਕਰਨਗੇ। ਇਨ੍ਹਾਂ ਸਮੇਤ ਉਹ ਤਮਾਮ ਮੁੱਦਿਆਂ 'ਤੇ ਗੱਲ ਕਰਨਗੇ।

ਇਹ ਵੀ ਪੜ੍ਹੋ : ਤਾਇਵਾਨ 'ਚ ਤੂਫ਼ਾਨ Gaemi ਦੀ ਦਸਤਕ, ਹਵਾਈ ਫ਼ੌਜ ਨੂੰ ਰੱਦ ਕਰਨਾ ਪਿਆ ਜੰਗੀ ਅਭਿਆਸ 

ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ ਬਾਈਡੇਨ
ਪਿਛਲੇ ਕੁਝ ਸਮੇਂ ਤੋਂ ਬਾਈਡੇਨ ਦੀ ਸਿਹਤ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫ਼ਵਾਹਾਂ ਨੂੰ ਇਸ ਵੀਡੀਓ ਵਿਚ ਨਜ਼ਰ ਆ ਕੇ ਬਾਈਡੇਨ ਨੇ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਤੋਂ ਬਾਈਡੇਨ ਦੇ ਹਸਪਤਾਲ ਵਿਚ ਭਰਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਜਨਤਕ ਤੌਰ 'ਤੇ ਕਿਸੇ ਦੇ ਸਾਹਮਣੇ ਨਹੀਂ ਆ ਰਹੇ ਸਨ, ਜਿਸ ਕਾਰਨ ਲੋਕ ਹਰ ਤਰ੍ਹਾਂ ਦੇ ਸਵਾਲ ਉਠਾ ਰਹੇ ਸਨ।

ਯੂਐੱਸ ਦੇ ਰਾਸ਼ਟਰਪਤੀ ਦੇ ਡਾਕਟਰ ਨੇ ਕਿਹਾ ਕਿ ਜੋਅ ਬਾਈਡੇਨ ਕੋਵਿਡ-19 ਤੋਂ "ਲਗਭਗ ਠੀਕ" ਹੋ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਜਨਤਾ ਤੋਂ ਦੂਰੀ ਬਣਾਈ ਰੱਖੀ। ਬਾਈਡੇਨ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇਕ ਪੱਤਰ ਵਿਚ ਅਗਲੇ ਰਾਸ਼ਟਰਪਤੀ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ। ਰਾਸ਼ਟਰਪਤੀ ਨੂੰ ਆਖਰੀ ਵਾਰ ਜਨਤਕ ਤੌਰ 'ਤੇ ਉਦੋਂ ਦੇਖਿਆ ਗਿਆ ਸੀ, ਜਦੋਂ ਉਹ ਕੋਵਿਡ-19 ਨਾਲ ਸੰਕ੍ਰਮਿਤ ਪਾਏ ਜਾਣ ਤੋਂ ਬਾਅਦ ਬੁੱਧਵਾਰ ਦੇਰ ਰਾਤ ਡੇਲਾਵੇਅਰ ਦੇ ਇਕ ਅਮਰੀਕੀ ਹਵਾਈ ਅੱਡੇ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਉਹ ਕਾਰ ਵਿਚ ਬੈਠ ਕੇ ਡੇਲਾਵੇਅਰ ਦੇ ਰੇਹੋਬੋਥ ਬੀਚ ਸਥਿਤ ਆਪਣੇ ਘਰ ਚਲੇ ਗਏ ਸਨ। ਬਾਈਡੇਨ ਦੇ ਡਾਕਟਰ ਕੇਵਿਨ ਓਕੋਨਰ ਨੇ ਕਿਹਾ, "ਰਾਸ਼ਟਰਪਤੀ ਬੀਮਾਰੀ ਤੋਂ ਲਗਭਗ ਠੀਕ ਹੋ ਗਏ ਹਨ।" ਉਨ੍ਹਾਂ ਦੇ ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ, ਸਾਹ ਦੀ ਗਤੀ ਅਤੇ ਤਾਪਮਾਨ ਪੂਰੀ ਤਰ੍ਹਾਂ ਨਾਰਮਲ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8         

 


Sandeep Kumar

Content Editor

Related News