ਉੱਤਰੀ ਕੋਰੀਆ ਤੋਂ ਰਿਹਾਈ ਮਗਰੋਂ ਆਸਟ੍ਰੇਲੀਆਈ ਵਿਦਿਆਰਥੀ ਨੇ ਕਿਹਾ- ''ਠੀਕ ਹਾਂ''

07/04/2019 3:46:32 PM

ਸਿਡਨੀ (ਏਜੰਸੀ)- ਉੱਤਰੀ ਕੋਰੀਆ ਵਿਚ ਫੜੇ ਗਏ ਆਸਟ੍ਰੇਲੀਆਈ ਵਿਦਿਆਰਥੀ ਦੀ ਸੁਰੱਖਿਅਤ ਰਿਹਾਈ ਹੋਈ। ਉਹ ਆਪਣੇ ਵਤਨ ਵਾਪਸ ਪਰਤ ਰਿਹਾ ਹੈ। ਇਸ ਕ੍ਰਮ ਵਿਚ ਉਸ ਨੇ ਰਿਪੋਰਟਰਾਂ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਉਹ ਠੀਕ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਵੀਰਵਾਰ ਨੂੰ ਸੰਸਦ ਨੂੰ ਦੱਸਿਆ ਕਿ ਉੱਤਰੀ ਕੋਰੀਆ ਵਿਚ ਹਿਰਾਸਤ ਵਿਚ ਲਏ ਗਏ ਆਸਟ੍ਰੇਲੀਆਈ ਵਿਦਿਆਰਥੀ 29 ਸਾਲਾ ਏਲੇਕ ਸਿਗਲੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਅਤ ਵਾਪਸ ਵਤਨ ਭੇਜ ਦਿੱਤਾ ਗਿਆ ਹੈ।

25 ਜੂਨ ਨੂੰ ਪਿਓਂਗਯਾਂਗ ਵਿਚ ਲਾਪਤਾ ਏਲੇਕ ਸਿਗਲੀ ਉਥੇ ਪੜ੍ਹਾਈ ਲਈ ਗਿਆ ਸੀ। ਇਕ ਹਫਤੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਤੋਂ ਬਾਅਦ ਹੁਣ ਉਸ ਦੀ ਰਿਹਾਈ ਹੋ ਸਕੀ ਹੈ। ਦੱਸ ਦਈਏ ਕਿ ਇਸ ਮਾਮਲੇ 'ਤੇ ਉੱਤਰ ਕੋਰੀਆਈ ਅਧਿਕਾਰੀਆਂ ਅਤੇ ਇਕ ਸਵੀਡਨ ਦੇ ਰਾਜਦੂਤ ਵਿਚਾਲੇ ਸਿਗਲੀ ਦੀ ਰਿਹਾਈ ਨੂੰ ਲੈ ਕੇ ਗੱਲਬਾਤ ਦੇ ਕਈ ਦੌਰ ਹੋਏ। ਮਾਰੀਸਨ ਨੇ ਕਿਹਾ ਸਾਨੂੰ ਜਾਣਕਾਰੀ ਦਿੱਤੀ ਗਈ ਕਿ ਡੀ.ਪੀ.ਆਰ.ਕੇ. ਨੇ ਉਸ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਹੈ ਅਤੇ ਉਹ ਦੇਸ਼ ਤੋਂ ਸੁਰੱਖਿਅਤ ਰਵਾਨਾ ਹੋ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਸਵੀਡਿਸ਼ ਅਧਿਕਾਰੀਆਂ ਪ੍ਰਤੀ, ਉਨ੍ਹਾਂ ਦੀ ਸਹਾਇਤਾ ਲਈ ਆਪਣੀ ਵਚਨਬੱਧਤਾ ਜ਼ਾਹਿਰ ਕਰਨਾ ਚਾਹਾਂਗਾ। ਬੀਜਿੰਗ ਏਅਰਪੋਰਟ 'ਕੇ ਸਿਗਲੀ ਨੇ ਦੱਸਿਆ ਕਿ ਮੈਂ ਬਿਲਕੁਲ ਠੀਕ ਹਾਂ ਪਰ ਇਸ ਬਾਰੇ ਮੈਂ ਹੋਰ ਕੁਝ ਦੱਸਣ ਤੋਂ ਉਨ੍ਹਾਂ ਨੇ ਸਾਫ ਮਨਾਂ ਕਰ ਦਿੱਤਾ। ਦੱਸ ਦਈਏ ਕਿ ਸਿਗਲੀ ਨੇ ਜਾਪਾਨੀ ਲੜਕੀ ਯੁਵਾ ਮੋਰੀਨਾਗਾ ਨਾਲ ਵਿਆਹ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਸਿਗਲੀ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਸੀ। ਸਿਗਲੀ ਦੇ ਪਿਤਾ ਏਸੀਅਨ ਸਟੱਡੀਜ਼ ਦੇ ਪ੍ਰੋਫੈਸਰ ਹਨ। ਉਨ੍ਹਾਂ ਨੇ ਪੁੱਤਰ ਦੀ ਰਿਹਾਈ 'ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਛੇਤੀ ਹੀ ਉਨ੍ਹਾਂ ਦਾ ਪੁੱਤਰ ਆਪਣੀ ਪਤਨੀ ਨਾਲ ਮਿਲੇਗਾ। ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲਾ ਸਿਗਲੀ ਉੱਤਰ ਕੋਰੀਆ ਤੋਂ ਹਰ ਦਿਨ ਫੋਟੋ ਅਤੇ ਬਲਾਗ ਪੋਸਟ ਕਰਦਾ ਸੀ। ਇਸ ਲਈ ਸੋਸ਼ਲ ਮੀਡੀਆ ਅਕਾਉਂਟ ਤੋਂ ਗਾਇਬ ਹੁੰਦੇ ਹੀ ਤੁਰੰਤ ਉਸਦੀ ਗੁੰਮਸ਼ੁਦਗੀ ਨੇ ਲੋਕਾਂ ਦਾ ਧਿਆਨ ਖਿੱਚ ਲਿਆ।


Sunny Mehra

Content Editor

Related News