ਮਿਲਟਰੀ ਨਾਲ ''ਡੀਲ'' ਮਗਰੋਂ ਆਨ-ਏਅਰ ਹੋਇਆ ਪਾਕਿ ਚੈਨਲ

04/20/2018 10:05:58 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦਾ ਮਸ਼ਹੂਰ ਟੀ. ਵੀ. ਚੈਨਲ ਜੀਓ (Geo) ਹੁਣ ਫਿਰ ਤੋਂ ਆਨ-ਏਅਰ ਹੋ ਗਿਆ ਹੈ। ਉਸ 'ਤੇ ਲੱਗੀ ਪਾਬੰਦੀ ਹੁਣ ਹਟਾ ਲਈ ਗਈ ਹੈ। ਜਾਣਕਾਰੀ ਮੁਤਾਬਕ ਜੀਓ ਟੀ. ਵੀ. ਪਾਕਿਸਤਾਨ ਵਿਚ ਮਿਲਟਰੀ ਅਗਵਾਈ ਵਿਰੁੱਧ ਪ੍ਰਚਾਰ ਕਰ ਰਿਹਾ ਸੀ, ਜਿਸ ਮਗਰੋਂ ਪਾਕਿਸਤਾਨ ਦੇ ਕੁਝ ਇਲਾਕਿਆਂ ਵਿਚ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸੂਤਰਾਂ ਮੁਤਾਬਕ ਮਿਲਟਰੀ ਅਗਵਾਈ ਨਾਲ ਹੋਈ ਇਕ ਡੀਲ ਮਗਰੋਂ ਜੀਓ ਟੀ. ਵੀ. 'ਤੇ ਲੱਗੀ ਪਾਬੰਦੀ ਹਟਾ ਲਈ ਗਈ ਹੈ। ਡੀਲ ਮੁਤਾਬਕ ਜੀਓ ਟੀ. ਵੀ. ਨੂੰ ਸਿਆਸੀ ਕਵਰੇਜ਼ ਦਾ ਤਰੀਕਾ ਬਦਲਣਾ ਹੋਵੇਗਾ।


Related News