ਭਾਰਤ ਨੂੰ ਘੇਰਨ ਦੀ ਸਾਜਿਸ਼! ਸ਼੍ਰੀਲੰਕਾ ਦੇ ਬਾਅਦ ਹੁਣ ਪਾਕਿਸਤਾਨ 'ਚ ਜਾਸੂਸੀ ਜਹਾਜ਼ ਭੇਜਣਾ ਚਾਹੁੰਦੈ ਚੀਨ

08/17/2022 6:27:29 PM

ਇੰਟਰਨੈਸ਼ਨਲ ਡੈਸਕ (ਬਿਊਰੋ): ਸ਼੍ਰੀਲੰਕਾ 'ਚ ਜਾਸੂਸੀ ਜਹਾਜ਼ ਤੋਂ ਬਾਅਦ ਹੁਣ ਚੀਨ ਨੇ ਭਾਰਤ ਨੂੰ ਘੇਰਨ ਦੀ ਨਵੀਂ ਸਾਜ਼ਿਸ਼ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀਲੰਕਾ 'ਤੇ ਦਬਾਅ ਬਣਾ ਕੇ ਆਪਣਾ ਜਾਸੂਸੀ ਜਹਾਜ਼ ਭੇਜਣ ਤੋਂ ਬਾਅਦ ਚੀਨ ਹੁਣ ਪਾਕਿਸਤਾਨ 'ਚ ਆਪਣੀ ਫੌਜ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ, ਚੀਨ ਨੇ ਵਿਵਾਦਗ੍ਰਸਤ ਪਾਕਿਸਤਾਨ-ਅਫਗਾਨਿਸਤਾਨ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ। ਡ੍ਰੈਗਨ ਨੇ ਆਪਣੀ ਬਹੁਤ ਹੀ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਦੇ ਤਹਿਤ ਇਸ ਖੇਤਰ ਵਿੱਚ ਬਹੁਤ ਸਾਰਾ ਪੈਸਾ ਨਿਵੇਸ਼ ਕੀਤਾ ਹੈ। ਪਰ ਇੱਥੇ ਚੀਨੀ ਕਾਮਿਆਂ 'ਤੇ ਵੀ ਹਮਲੇ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਖੇਤਰ 'ਚ ਆਪਣੇ ਹਿੱਤਾਂ ਦੀ ਰੱਖਿਆ ਲਈ ਵਿਸ਼ੇਸ਼ ਤੌਰ 'ਤੇ ਬਣਾਈਆਂ ਗਈਆਂ ਚੌਕੀਆਂ 'ਤੇ ਆਪਣੀ ਫੌਜ ਤਾਇਨਾਤ ਕਰਨਾ ਚਾਹੁੰਦਾ ਹੈ।ਦਰਅਸਲ ਚੀਨ ਪਾਕਿਸਤਾਨ-ਅਫਗਾਨਿਸਤਾਨ ਰਾਹੀਂ ਮੱਧ ਏਸ਼ੀਆ ਵਿਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦਾ ਹੈ। 

ਡ੍ਰੈਗਨ ਨੇ ਦੋਵਾਂ ਦੇਸ਼ਾਂ ਵਿਚ ਰਣਨੀਤਕ ਤੌਰ 'ਤੇ ਭਾਰੀ ਨਿਵੇਸ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਚੀਨ ਦਾ ਉੱਚ ਤਕਨੀਕੀ ਖੋਜ ਜਹਾਜ਼ 'ਯੁਆਨ ਵੈਂਗ 5' ਮੰਗਲਵਾਰ ਨੂੰ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਿਆ, ਜਿਸ ਨੂੰ ਬੀਜਿੰਗ ਨੇ ਸ਼੍ਰੀਲੰਕਾ ਸਰਕਾਰ ਤੋਂ ਲੀਜ਼ 'ਤੇ ਲਿਆ ਹੈ। ਇਹ ਚੀਨੀ ਜਾਸੂਸੀ ਜਹਾਜ਼ ਬੈਲਿਸਟਿਕ ਮਿਜ਼ਾਈਲਾਂ ਅਤੇ ਉਪਗ੍ਰਹਿ ਦਾ ਪਤਾ ਲਗਾਉਣ 'ਚ ਸਮਰੱਥ ਹੈ। ਚੀਨੀ ਜਹਾਜ਼ ਦੇ ਸ਼੍ਰੀਲੰਕਾ ਦੀ ਬੰਦਰਗਾਹ 'ਤੇ ਪਹੁੰਚਣ ਨੂੰ ਲੈ ਕੇ ਭਾਰਤ ਦਾ ਤਣਾਅ ਵਧ ਗਿਆ ਹੈ ਅਤੇ ਇਹ ਚੀਨ ਵੱਲੋਂ ਇਸ ਗੱਲ ਦਾ ਸੰਕੇਤ ਹੈ ਕਿ ਉਹ ਖੇਤਰ 'ਚ ਸਮੁੰਦਰੀ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ- FATF ਤੋਂ ਬਚਣ ਲਈ ਪਾਕਿ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਗੂ ਕੀਤਾ 'ਨਵਾਂ ਨਿਯਮ'

ਕੋਲੰਬੋ 'ਚ ਸ਼੍ਰੀਲੰਕਾ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਯੂਆਨ ਵੈਂਗ-5 ਬੰਦਰਗਾਹ 'ਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਥਾਨ 'ਤੇ ਕਰੀਬ ਇਕ ਹਫਤੇ ਤੱਕ ਰੁਕੇਗਾ। ਦੂਜੇ ਪਾਸੇ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਪਹਿਲਾਂ ਹੀ ਚੀਨ ਦੇ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਪਾਕਿਸਤਾਨ ਵਿੱਚ ਚੀਨ ਦਾ ਨਿਵੇਸ਼ 60 ਅਰਬ ਅਮਰੀਕੀ ਡਾਲਰ ਤੋਂ ਵੱਧ ਗਿਆ ਹੈ। ਪਾਕਿਸਤਾਨ ਨਾ ਸਿਰਫ ਵਿੱਤੀ, ਸਗੋਂ ਫੌਜੀ ਅਤੇ ਕੂਟਨੀਤਕ ਸਹਾਇਤਾ ਲਈ ਵੀ ਚੀਨ 'ਤੇ ਨਿਰਭਰ ਹੈ।ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੇ ਪਾਕਿਸਤਾਨ 'ਤੇ ਉਨ੍ਹਾਂ ਚੌਕੀਆਂ ਦੇ ਨਿਰਮਾਣ ਦੀ ਇਜਾਜ਼ਤ ਦੇਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਉਹ ਆਪਣੇ ਫੌਜੀ ਤਾਇਨਾਤ ਕਰੇਗਾ। ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ਅਜੇ ਵੀ ਕਈ ਮਾਮਲਿਆਂ ਵਿਚ ਚੀਨ ਅਤੇ ਪਾਕਿਸਤਾਨ ਦੋਵਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ ਹੈ। ਇਸਲਾਮਾਬਾਦ ਵਿੱਚ ਚੋਟੀ ਦੇ ਕੂਟਨੀਤਕ ਅਤੇ ਸੁਰੱਖਿਆ ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਫੌਜੀ ਚੌਕੀਆਂ ਸਥਾਪਤ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ।


Vandana

Content Editor

Related News