70 ਸਾਲਾਂ ਬਾਅਦ ਸਾਊਥ ਕੋਰੀਆ ਦੀ ਰਾਜਧਾਨੀ ''ਚੋਂ ਹਟਾਈ ਅਮਰੀਕੀ ਫੌਜ, ਬਣਾਇਆ ਨਵਾਂ ਹੈੱਡਕੁਆਰਟਰ
Friday, Jun 29, 2018 - 10:57 PM (IST)
ਵਾਸ਼ਿੰਗਟਨ — ਅਮਰੀਕਾ ਦੇ 7 ਦਹਾਕਿਆਂ ਤੋਂ ਮਤਲਬ 70 ਸਾਲਾਂ ਬਾਅਦ ਸਾਊਥ ਕੋਰੀਆ ਦੀ ਰਾਜਧਾਨੀ ਤੋਂ ਆਪਣੇ ਫੌਜੀਆਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ, ਇਸ ਦੇ ਨਾਲ ਹੀ ਇਥੇ ਹੁਣ ਉਸ ਦੀ ਫੌਜ ਦੀ ਮੌਜੂਦਗੀ ਰਸਮੀ ਤੌਰ 'ਤੇ ਖਤਮ ਹੋਣ ਲੱਗੀ ਹੈ। ਦਰਅਸਲ ਅਮਰੀਕਾ ਨੇ ਆਪਣਾ ਨਵਾਂ ਹੈੱਡਕੁਆਰਟਰ ਖੋਲ੍ਹਿਆ ਹੈ ਜਿਹੜਾ ਕਿ ਉੱਤਰੀ ਕੋਰੀਆ ਨਾਲ ਲੱਗਦੀ ਸਰਹੱਦ ਤੋਂ ਕਾਫੀ ਦੂਰ ਹੈ।
ਸ਼ੁੱਕਰਵਾਰ ਨੂੰ ਅਮਰੀਕੀ ਫੌਜ ਵੱਲੋਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਇਹ ਪ੍ਰੋਗਰਾਮ ਇਸ ਨਵੇਂ ਹੈੱਡਕੁਆਰਟਰ ਦੀ ਓਪਨਿੰਗ ਸੈਰੇਮਨੀ ਦਾ ਸੀ। ਅਮਰੀਕੀ ਫੌਜ ਪਿਛਲੇ 70 ਸਾਲਾਂ ਤੋਂ ਸਿਓਲ 'ਚ ਤੈਨਾਤ ਸੀ। 1945 'ਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਜਾਪਾਨ ਤੋਂ ਕੋਰੀਆਈ ਦੀਪ ਨੂੰ ਆਜ਼ਾਦੀ ਮਿਲੀ ਉਦੋਂ ਤੋਂ ਹੀ ਅਮਰੀਕੀ ਫੌਜ ਇਥੇ ਮੌਜੂਦ ਸੀ। ਸਿਓਲ 'ਚ ਅਮਰੀਕੀ ਫੌਜ ਦੀ ਮੌਜੂਦਗੀ ਉੱਤਰੀ ਕੋਰੀਆ ਦੇ ਹਮਲਾਵਰ ਰਵੱਈਏ ਖਿਲਾਫ ਅਮਰੀਕਾ ਅਤੇ ਸਾਊਥ ਕੋਰੀਆ ਗਠਜੋੜ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਸਾਊਥ ਕੋਰੀਆਈ ਨਾਗਰਿਕਾਂ 'ਚ ਫੌਜ ਦੀ ਇਸ ਤੈਨਾਤੀ ਕਾਰਨ ਅਮਰੀਕਾ ਵਿਰੋਧੀ ਵਿਚਾਰਧਾਰਾ ਨੂੰ ਜ਼ੋਰ ਮਿਲਿਆ ਹੈ।
ਇਨ੍ਹਾਂ ਸਭ ਤੋਂ ਅਲਗ ਅਮਰੀਕਾ ਹੈ ਅਤੇ ਸਾਊਥ ਕੋਰੀਆ ਅਗਸਤ 'ਚ ਹੋਣ ਵਾਲੀ ਜੁਆਇੰਟ ਮਿਲਟਰੀ ਡਰਿਲ ਨੂੰ ਸਸਪੈਂਡ ਕਰਨ 'ਤੇ ਰਾਜ਼ੀ ਹੋ ਗਏ ਹਨ। 12 ਜੂਨ ਨੂੰ ਸਿੰਗਾਪੁਰ 'ਚ ਉੱਤਰੀ ਕੋਰੀਆਈ ਲੀਡਰ ਕਿਮ ਜੋਂਗ ਓਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਮੁਲਾਕਾਤ 'ਚ 'ਵਾਰ ਗੇਮਸ' ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਤੋਂ ਬਾਅਦ ਹੀ ਇਸ ਮਿਲਟਰੀ ਡਰਿਲ ਨੂੰ ਸਸਪੈਂਡ ਕੀਤਾ ਗਿਆ ਹੈ।
