ਦਫਨਾਉਣ ਦੀ ਚੱਲ ਰਹੀ ਸੀ ਤਿਆਰੀ, 16 ਘੰਟੇ ਬਾਅਦ ਬੱਚੀ ਦੇ ਹੱਥ ''ਚ ਹੋਈ ਹਰਕਤ ਤੇ ਫਿਰ....

Wednesday, Oct 23, 2024 - 01:51 PM (IST)

ਦਫਨਾਉਣ ਦੀ ਚੱਲ ਰਹੀ ਸੀ ਤਿਆਰੀ, 16 ਘੰਟੇ ਬਾਅਦ ਬੱਚੀ ਦੇ ਹੱਥ ''ਚ ਹੋਈ ਹਰਕਤ ਤੇ ਫਿਰ....

ਬ੍ਰਾਸੀਲੀਆ- ਬ੍ਰਾਜ਼ੀਲ ਦਾ ਹੈਰਾਨ ਕਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਾਬੂਤ ਵਿੱਚ ਰੱਖੀ ਬੱਚੀ ਦੇ ਪਰਿਵਾਰਕ ਮੈਂਬਰ ਉਸ ਨੂੰ ਦਫ਼ਨਾਉਣ ਦੀ ਤਿਆਰੀ ਕਰ ਰਹੇ ਸਨ। ਅੱਠ ਮਹੀਨੇ ਦੀ ਬੱਚੀ ਦੀ ਮੌਤ ਨਾਲ ਮਾਤਾ-ਪਿਤਾ ਡੂੰਘੇ ਸਦਮੇ ਵਿਚ ਸਨ। ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਫਿਰ ਬੱਚੀ ਦੇ ਸਸਕਾਰ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੇ ਸਰੀਰ ਵਿਚ ਹਰਕਤ ਹੋਈ, ਜਿਸ ਮਗਰੋਂ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਦਰਅਸਲ ਅੰਤਿਮ ਸੰਸਕਾਰ ਦੌਰਾਨ ਮ੍ਰਿਤਕ ਬੱਚੀ ਨੇ ਸੋਗ ਪ੍ਰਗਟ ਕਰਨ ਆਏ ਵਿਅਕਤੀ ਦਾ ਹੱਥ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬੱਚੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਮ੍ਰਿਤਕ ਐਲਾਨੇ ਜਾਣ ਦੇ 16 ਘੰਟੇ ਬਾਅਦ ਉਸ ਦੇ ਅੰਤਿਮ ਸੰਸਕਾਰ ਲਈ ਆਏ ਲੋਕਾਂ ਨੇ ਬੱਚੀ ਨੂੰ ਹਿਲਦਾ ਦੇਖਿਆ। ਦੱਸਿਆ ਜਾ ਰਿਹਾ ਹੈ ਕਿ ਬੱਚੀ ਨੂੰ ਦਫ਼ਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਮਾਪੇ ਬੱਚੀ ਨੂੰ ਨਵੇਂ ਕੱਪੜੇ ਪਹਿਨਾ ਰਹੇ ਸਨ। ਉਦੋਂ ਉੱਥੇ ਮੌਜੂਦ ਇੱਕ ਫਾਰਮਾਸਿਸਟ ਨੇ ਦੇਖਿਆ ਕਿ ਉਹ ਅਜੇ ਸਾਹ ਲੈ ਰਹੀ ਸੀ। ਉਥੇ ਮੌਜੂਦ ਲੋਕਾਂ 'ਚੋਂ ਇਕ ਨੇ ਜਦੋਂ ਉਸ ਦੀਆਂ ਉਂਗਲਾਂ ਨੂੰ ਛੂਹਿਆ ਤਾਂ ਬੱਚੀ ਨੇ ਉਸ ਨੂੰ ਕੱਸ ਕੇ ਫੜ ਲਿਆ। ਇਸ ਤੋਂ ਬਾਅਦ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਫਿਰ ਨਵਜੰਮੀ ਬੱਚੀ ਨੂੰ ਤਾਬੂਤ 'ਚੋਂ ਬਾਹਰ ਕੱਢ ਕੇ ਜਲਦੀ ਹਸਪਤਾਲ ਲਿਜਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਹੁਣ ਉਹ ਨਹੀਂ ਰਿਹਾ Canada! ਸੜਕਾਂ 'ਤੇ ਘੁੰਮਦੇ ਨਸ਼ੇੜੀ, ਲੱਗੇ ਕੂੜੇ ਦੇ ਢੇਰ

ਬੱਚੀ ਨੂੰ 16 ਘੰਟੇ ਪਹਿਲਾਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ

ਜਾਂਚ ਕਰਨ 'ਤੇ ਪੈਰਾਮੈਡਿਕਸ ਨੇ ਪਾਇਆ ਕਿ ਕਿਆਰਾ ਦੀ ਨਬਜ਼ ਅਜੇ ਵੀ ਚੱਲ ਰਹੀ ਸੀ। ਉਸ ਨੂੰ ਗੰਭੀਰ ਦੇਖਭਾਲ ਦੀ ਤੁਰੰਤ ਲੋੜ ਸੀ। ਮੌਤ ਦੇ ਕੋਈ ਸੰਕੇਤ ਨਹੀਂ ਸਨ, ਜੋ ਆਮ ਤੌਰ 'ਤੇ ਮੌਤ ਤੋਂ ਛੇ ਤੋਂ ਅੱਠ ਘੰਟਿਆਂ ਦੇ ਵਿਚਕਾਰ ਹੁੰਦੇ ਹਨ। ਹਾਲਾਂਕਿ ਜਦੋਂ ਬੱਚੀ ਨੂੰ ਵਾਪਸ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਇਕ ਵਾਰ ਫਿਰ ਮ੍ਰਿਤਕ ਐਲਾਨ ਦਿੱਤਾ ਗਿਆ। ਜਦੋਂ ਬ੍ਰਾਜ਼ੀਲ ਦੀ ਮਾਹਰ ਵਿਗਿਆਨਕ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਪਾਇਆ ਕਿ ਹਸਪਤਾਲ ਨੇ ਬੱਚੀ ਦੀ ਮੌਤ ਦੀ ਅਸਲ ਮੌਤ ਤੋਂ 16 ਘੰਟੇ ਪਹਿਲਾਂ ਐਲਾਨ ਕਰ ਦਿੱਤਾ ਸੀ। ਜਦੋਂ ਉਸ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ ਤਾਂ ਦੂਜੀ ਵਾਰ ਉਸ ਦੀ ਮੌਤ ਦੀ ਪੁਸ਼ਟੀ ਹੋਈ। ਹਸਪਤਾਲ ਨੇ ਬੱਚੀ ਦੇ ਮਾਪਿਆਂ ਤੋਂ ਮੁਆਫ਼ੀ ਮੰਗੀ ਅਤੇ ਮਾਮਲੇ ਦੀ ਪੂਰੀ ਜਾਂਚ ਦਾ ਵਾਅਦਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News