ਅਫਰੀਕੀ ਦੇਸ਼ ਦੇ ਸਾਇੰਸਦਾਨਾਂ ਦਾ ਕਮਾਲ, ਕੋਰੋਨਾ ਨਾਲ ਜੰਗ ਲਈ ਖੋਜਿਆ ਨਵਾਂ ਹਥਿਆਰ

10/04/2020 3:02:30 AM

ਅਬੂਜਾ - ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ ਵਿਚ ਫੈਲਣ ਵਾਲੀ ਜਾਨਲੇਵਾ ਮਹਾਮਾਰੀ ਕੋਰੋਨਾਵਾਇਰਸ ਹੁਣ ਤੱਕ 3.46 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕੀ ਹੈ ਅਤੇ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਕਾਰਣ ਬਣ ਚੁੱਕੀ ਹੈ। ਅਮਰੀਕਾ ਜਿਹੇ ਦੁਨੀਆ ਦੇ ਤਾਕਤਵਰ ਦੇਸ਼ ਵੀ ਕੋਰੋਨਾ ਸਾਹਮਣੇ ਗੋਡੇ ਟੇਕ ਚੁੱਕੇ ਹਨ। ਪਰ ਅਫਰੀਕੀ ਦੇਸ਼ ਨਾਇਜ਼ੀਰੀਆ ਨੇ ਇਸ ਮਹਾਮਾਰੀ ਨੇ ਹਾਰ ਨਾ ਮੰਨਦੇ ਹੋਏ ਕੋਰੋਨਾ ਨਾਲ ਜੰਗ ਖਿਲਾਫ ਇਕ ਨਵਾਂ ਹਥਿਆਰ ਲੱਭ ਲਿਆ ਹੈ। ਦੱਸ ਦਈਏ ਕਿ ਨਾਇਜ਼ੀਰੀਆ ਦੇ ਸਾਇੰਸਦਾਨਾਂ ਨੇ ਸਭ ਤੋਂ ਸਸਤੀ ਅਤੇ ਤੇਜ਼ ਰਿਜ਼ਲਟ ਦੇਣ ਵਾਲੀ ਕੋਰੋਨਾ ਟੈਸਟਿੰਗ ਕਿੱਟ ਇਜ਼ਾਦ ਕੀਤੀ ਹੈ।

ਸਾਇੰਸਦਾਨਾਂ ਨੇ ਵਿਕਸਤ ਕੀਤੀ ਸਸਤੀ ਕੋਰੋਨਾ ਕਿੱਟ
ਪਿਛਲੇ 10 ਮਹੀਨੇ ਵਿਚ ਦੁਨੀਆ ਦੇ ਕਰੀਬ ਸਾਰੇ ਦੇਸ਼ਾਂ 'ਤੇ ਕੋਰੋਨਾ ਮਹਾਮਾਰੀ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਨਾਇਜ਼ੀਰੀਆ ਸਮੇਤ ਕਈ ਅਫਰੀਕੀ ਦੇਸ਼ ਵੀ ਇਸ ਤੋਂ ਬਚੇ ਨਹੀਂ ਹਨ। ਕੋਰੋਨਾ ਖਿਲਾਫ ਲੜਾਈ ਵਿਚ ਨਾਇਜ਼ੀਰੀਆ ਦੀ ਸਰਕਾਰ ਨੇ ਕਈ ਜ਼ਰੂਰੀ ਕਦਮ ਚੁੱਕੇ ਹਨ। ਇਸ ਲਾਈਨ ਵਿਚ ਉਥੋਂ ਦੇ ਸਾਇੰਸਦਾਨਾਂ ਨੇ ਇਕ ਸਸਤਾ ਅਤੇ ਤੇਜ਼ ਕੋਵਿਡ-19 ਪ੍ਰੀਖਣ ਕਿੱਟ ਵਿਕਸਤ ਕੀਤੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਹ ਕਿੱਟ ਉਨ੍ਹਾਂ ਥਾਂਵਾਂ 'ਤੇ ਟੈਸਟ ਕਰਨ ਵਿਚ ਸਮਰੱਥ ਹੋਵੇਗੀ ਜਿਥੇ ਵੱਡੀ ਆਬਾਦੀ ਕਿੱਟ ਦੀ ਕਮੀ ਅਤੇ ਜਾਂਚ ਦੀ ਪੁਰਾਣੀ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਹੈ।

40 ਮਿਂਟ ਤੋਂ ਘੱਟ ਸਮੇਂ ਵਿਚ ਆ ਜਾਂਦੀ ਹੈ ਰਿਪੋਰਟ
ਨਾਇਜ਼ੀਰੀਅਨ ਇੰਸਟੀਚਿਊਟ ਆਫ ਮੈਡੀਕਲ ਰਿਸਰਚ (ਐੱਨ. ਆਈ. ਐੱਮ. ਆਰ.) ਨੇ ਆਖਿਆ ਕਿ ਵਿਕਸਤ ਕੀਤੀ ਗਈ ਨਵੀਂ ਕੋਰੋਨਾ ਟੈਸਟਿੰਗ ਕਿੱਟ ਪਹਿਲਾਂ ਤੋਂ ਮੌਜੂਦ ਕਿੱਟ ਦੀ ਤੁਲਨਾ ਵਿਚ ਸਸਤੀ ਹੈ। ਨਵੀਂ ਕਿੱਟ ਵੱਲੋਂ 40 ਮਿੰਟ ਤੋਂ ਵੀ ਘੱਟ ਸਮੇਂ ਵਿਚ ਮਰੀਜ਼ਾਂ ਵਿਚ ਕੋਰੋਨਾ ਦਾ ਪਤਾ ਲਾਇਆ ਜਾ ਸਕਦਾ ਹੈ। ਏਜੰਸੀ ਨੇ ਆਖਿਆ ਕਿ ਟੈਸਟ ਕਿੱਟ ਦੀ ਕੀਮਤ 25 ਡਾਲਰ ਤੋਂ ਘੱਟ ਹੋਵੇਗੀ। ਐੱਨ. ਆਈ. ਐੱਮ. ਆਰ. ਮੁਤਾਬਕ ਕੋਰੋਨਾ ਸੈਂਪਲ ਦਾ ਵਿਸ਼ਲੇਸ਼ਣ ਮੋਬਾਇਲ ਮਸ਼ੀਨ ਦੁਆਰਾ ਕੀਤਾ ਜਾਂਦਾ ਹੈ ਜਿਸ ਨਾਲ ਕਿੱਟ ਨੂੰ ਇਸਤੇਮਾਲ ਕਰਨਾ ਵੀ ਕਾਫੀ ਸੌਖਾ ਹੈ।

ਬਿਨਾਂ ਕੋਰੋਨਾ ਰਿਪੋਰਟ ਹਸਪਤਾਲ ਨਹੀਂ ਕਰਦੇ ਇਲਾਜ
ਐੱਨ. ਆਈ. ਐੱਮ. ਆਰ. ਦੇ ਡਾਇਰੈਕਟਰ ਬਾਬਤੰਡੇ ਸਾਲਕੋ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਨਾਇਜ਼ੀਰੀਆ ਵਿਚ ਕੋਰੋਨਾ ਦੇ ਪ੍ਰੀਖਣ ਦੀ ਕਮੀ ਨੂੰ ਦੇਖਿਆ ਗਿਆ ਹੈ। ਵਿਸ਼ੇਸ਼ ਰੂਪ ਤੋਂ ਇਥੇ ਅਜਿਹੀਆਂ ਟੈਸਟਿੰਗ ਕਿੱਟ ਦੀ ਜ਼ਰੂਰਤ ਹੈ ਜੋ ਘੱਟ ਸਮੇਂ ਵਿਚ ਸਹੀ ਨਤੀਜੇ ਦੇ ਸਕਣ। ਅਜਿਹਾ ਇਸ ਲਈ ਕਿਉਂਕਿ ਇਥੋਂ ਦੇ ਹਸਪਤਾਲ ਬਿਨਾਂ ਕੋਰੋਨਾ ਟੈਸਟਿੰਗ ਰਿਪੋਰਟ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਜੇ ਅਸੀਂ ਜਿਸ ਮਸ਼ੀਨ ਦਾ ਇਸਤੇਮਾਲ ਕਰ ਰਹੇ ਹਾਂ ਉਹ ਆਮ ਪੀ. ਸੀ. ਆਰ. ਨਹੀਂ ਹੈ। ਅਸੀਂ ਮਸ਼ੀਨ ਖਰੀਦ ਅਤੇ ਉਸ ਵਿਚ ਇਕ ਕਿੱਟ ਲਗਾਈ, ਜਿਸ ਕਾਰਨ ਇਹ ਮਸ਼ੀਨ ਨਾਲ ਕੰਮ ਕਰਨ ਵਿਚ ਵਿਕਸਤ ਕੀਤੀ ਗਈ।

ਨਾਇਜ਼ੀਰੀਆ ਵਿਚ ਕੋਰੋਨਾ ਦਾ ਤਾਡੰਵ
ਹਾਲਾਂਕਿ ਸਲਾਕੋ ਨੇ ਆਖਿਆ ਕਿ ਪੀ. ਸੀ. ਆਰ. ਦੀ ਤੁਲਨਾ ਵਿਚ ਕੋਰੋਨਾ ਲਾਗ ਦਾ ਪਤਾ ਲਗਾਉਣ ਦੀ ਦਰ ਟੈਸਟ ਕਿੱਟ ਵਿਚ ਘੱਟ ਹੈ ਪਰ ਇਹ ਹੁਣ ਦੇ ਲਈ ਕਾਫੀ ਚੰਗਾ ਹੈ। ਦੱਸ ਦਈਏ ਕਿ ਗਲੋਬਲ ਰਿਪੋਰਟ ਮੁਤਾਬਕ ਨਾਇਜ਼ੀਰੀਆ ਵਿਚ 59 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ ਅਤੇ ਇਹ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਉਥੇ, ਮਹਾਮਾਰੀ ਨਾਲ ਹੁਣ ਤੱਕ ਦੇਸ਼ ਵਿਚ 1 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 50 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਜਾਂ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।


Khushdeep Jassi

Content Editor

Related News