ਅਫਗਾਨਿਸਤਾਨ 'ਚ 2 ਅੱਤਵਾਦੀ ਹਮਲੇ, ਮਾਸੂਮਾਂ ਸਮੇਤ 37 ਲੋਕਾਂ ਦੀ ਮੌਤ

05/13/2020 12:57:26 PM

ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਮੰਗਲਵਾਰ ਨੂੰ 2 ਅੱਤਵਾਦੀ ਹਮਲਿਆਂ ਵਿਚ ਕੁੱਲ 37 ਲੋਕਾਂ ਦੀ ਮੌਤ ਹੋ ਗਈ। ਇਹਨਾਂ ਹਮਲਿਆਂ ਵਿਚ ਕਈ ਨਵਜੰਮੇ ਬੱਚੇ ਵੀ ਮਾਰੇ ਗਏ ਜੋ ਇਕ ਹਸਪਤਾਲ ਵਿਚ ਭਾਰਤੀ ਸਨ। ਰਾਜਧਾਨੀ ਕਾਬੁਲ ਦੇ ਪੱਛਮੀ ਇਲਾਕੇ ਵਿਚ ਮੰਗਲਵਾਰ ਨੂੰ ਅਤਵਾਦੀਆਂ ਨੇ ਇਕ ਮਹਿਲਾ ਹਸਪਤਾਲ 'ਤੇ ਹਮਲਾ ਕਰ ਦਿੱਤਾ।ਇਕ ਘੰਟੇ ਤੱਕ ਅੱਤਵਾਦੀਆਂ ਨੇ ਖੂਨੀ ਖੇਡ ਖੇਡੀ। ਇਸ ਅੱਤਵਾਦੀ ਹਮਲੇ ਵਿਚ 2 ਨਵਜੰਮੇ ਬੱਚਿਆਂ ਸਮੇਤ 16 ਲੋਕਾਂ ਦੀ ਮੌਤ ਹੋ ਗਈ। ਪੂਰਾ ਹਸਪਤਾਲ ਅਤੇ ਨੇੜਲੀਆਂ ਸੜਕਾਂ ਬੇਕਸੂਰ ਲੋਕਾਂ ਦੇ ਖੂਨ ਨਾਲ ਲਾਲ ਹੋ ਗਈਆਂ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਕਈ ਬੱਚਿਆਂ ਦੀਆਂ ਮਾਂਵਾਂ ਅਤੇ ਹਸਪਤਾਲ ਵਿਚ ਤਾਇਨਾਤ ਨਰਸਾਂ ਦੀ ਵੀ ਮੌਤ ਹੋ ਗਈ। ਇਸ ਭਿਆਨਕ ਹਮਲੇ ਵਿਚ ਕਈ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਵੀ ਹੋਏ ਹਨ। ਇਸ ਹਮਲੇ ਦੇ ਬਾਅਦ ਹਸਪਤਾਲ ਦੇ ਫਰਸ਼ 'ਤੇ ਲਾਸ਼ਾਂ ਵਿਛੀਆਂ ਹੋਈਆਂ ਸਨ ਅਤੇ ਚਾਰੇ ਪਾਸੇ ਖੂਨ ਸੀ। ਮਹਿਲਾ ਹਸਪਤਾਲ ਦੀ ਇਕ ਤਸਵੀਰ ਨੇ ਤਾਂ ਲੋਕਾਂ ਨੂੰ ਝੰਜੋੜ ਕਰ ਕੇ ਰੱਖ ਦਿੱਤਾ।

PunjabKesari

ਅੱਤਵਾਦੀਆਂ ਦੀ ਗੋਲੀਬਾਰੀ ਦੇ ਵਿਚ ਇਕ ਮਹਿਲਾ ਆਪਣੇ ਬੱਚੇ ਦੀ ਜਾਨ ਬਚਾਉਣ ਦੀ ਖਾਤਰ ਖੁਦ ਗੋਲੀ ਦੀ ਸ਼ਿਕਾਰ ਹੋ ਗਈ। ਮਹਿਲਾ ਨੇ ਬੱਚੇ ਨੂੰ ਗੋਦੀ ਵਿਚ ਲੁਕੋ ਲਿਆ ਸੀ। ਬਾਅਦ ਵਿਚ ਸੁਰੱਖਿਆ ਬਲਾਂ ਨੇ ਮਰੀ ਹੋਈ ਮਾਂ ਦੀ ਗੋਦੀ ਵਿਚ ਬੱਚੇ ਨੂੰ ਸਹੀ ਸਲਾਮਤ ਬਾਹਰ ਕੱਢਿਆ। ਬੱਚੇ ਦਾ ਇਲਾਜ ਜਾਰੀ ਹੈ। ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਹਸਪਤਾਲ ਨੂੰ ਘੇਰ ਲਿਆ ਅਤੇ 80 ਤੋਂ ਵਧੇਰੇ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਹਸਪਤਾਲ ਵਿਚੋਂ ਬਾਹਰ ਕੱਢਿਆ। ਇਹਨਾਂ ਵਿਚ ਕਈ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਪੀੜਤਾਂ ਦੀ ਗਿਣਤੀ 34 ਹਜ਼ਾਰ ਦੇ ਪਾਰ, 737 ਲੋਕਾਂ ਦੀ ਮੌਤ

ਨਾਨਗਰਹਰ 'ਚ ਆਤਮਘਾਤੀ ਹਮਲਾ, 21 ਮਰੇ
ਹਿੰਸਾ ਦੀ ਅੱਗ ਨੇ ਕਾਬੁਲ ਤੋਂ ਅੱਗੇ ਹੋਰ ਵੀ ਥਾਵਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸਲਾਮਿਕ ਸਟੇਟ ਦੀ ਪ੍ਰਭੂਸੱਤਾ ਵਾਲੇ ਨਾਨਗਰਹਰ ਸੂਬੇ ਵਿਚ ਇਕ ਜਨਾਜ਼ਾ ਪ੍ਰੋਗਰਾਮ ਵਿਚ ਇਕ ਆਤਮਘਾਤੀ ਹਮਲਾਵਰ ਦੇ ਧਮਾਕੇ ਕਾਰਨ ਘੱਟੋ-ਘੱਟੋ 21 ਲੋਕਮਾਰ ਗਏ। ਜਦਕਿ 55 ਹੋਰ ਜ਼ਖਮੀ ਹੋ ਗਏ। ਪੂਰਬੀ ਖੋਸਤ ਸੂਬੇ ਵਿਚ ਇਕ ਹੋਰ ਘਟਨਾ ਵਿਚ ਇਕ ਬਾਜ਼ਾਰ ਵਿਚ ਲਗਾਏ ਗਏ ਬੰਬ ਦੇ ਫਟਣ ਨਾਲ ਇਕ ਬੱਚੇ ਦੀ ਮੌਤ ਹੋ ਗਈ ਜਦਕਿ 10 ਹੋਰ ਲੋਕ ਜ਼ਖਮੀ ਹੋ ਗਏ। ਕਾਬੁਲ ਵਿਚ ਹੋਏ ਭਿਆਨਕ ਹਮਲੇ ਦੀ ਹਾਲੇ ਤੱਕ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। 


Vandana

Content Editor

Related News