ਅਫਗਾਨਿਸਤਾਨ: ਟੈਂਕਰ ''ਚ ਹੋਏ ਧਮਾਕੇ ਨਾਲ 8 ਲੋਕਾਂ ਦੀ ਮੌਤ, 25 ਜ਼ਖਮੀ

Thursday, Nov 02, 2017 - 02:30 PM (IST)

ਅਫਗਾਨਿਸਤਾਨ: ਟੈਂਕਰ ''ਚ ਹੋਏ ਧਮਾਕੇ ਨਾਲ 8 ਲੋਕਾਂ ਦੀ ਮੌਤ, 25 ਜ਼ਖਮੀ

ਕਾਬੁਲ(ਬਿਊਰੋ)— ਅਫਗਾਨਿਸਤਾਨ ਦੇ ਪਰਵਨ ਸੂਬੇ ਵਿਚ ਇਕ ਟੈਂਕਰ ਵਿਚ ਹੋਏ ਜ਼ੋਰਦਾਰ ਧਮਾਕੇ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ ਉਥੇ ਹੀ 25 ਹੋਰ ਜ਼ਖਮੀ ਹੋ ਗਏ। ਇਕ ਨਿਊਜ਼ ਚੈਨਲ ਮੁਤਾਬਕ ਇਹ ਘਟਨਾ ਉਦੋਂ ਹੋਈ ਜਦੋਂ ਇਕ ਯਾਤਰੀ ਬੱਸ ਬਾਲਣ ਟੈਂਕਰ ਨਾਲ ਚੱਲ ਰਹੀ ਸੀ ਅਤੇ ਉਦੋਂ ਹੀ ਇਕ ਚੁੰਬਕੀ ਵਿਸਫੋਟਕ ਡਿਵਾਇਸ (ਆਈ. ਈ. ਡੀ) ਨਾਲ ਅਚਾਨਕ ਧਮਾਕਾ ਹੋ ਗਿਆ। ਸੂਬਾਈ ਸਿਹਤ ਮੁਖੀ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘੱਟ ਤੋਂ ਘੱਟ 12 ਜ਼ਖਮੀਆਂ ਨੂੰ ਕਾਬੁਲ ਦੇ ਇਲ ਹਸਪਤਾਲ ਲਿਜਾਇਆ ਗਿਆ, ਜਿਥੇ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੁਣ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਘਟਨਾ ਦੀ ਜ਼ਿੰਮੇਦਾਰੀ ਨਹੀਂ ਲਈ ਹੈ।


Related News