ਅਫਗਾਨਿਸਤਾਨ ''ਚ ਆਤਮਘਾਤੀ ਹਮਲੇ ਦੌਰਾਨ 6 ਲੋਕਾਂ ਦੀ ਮੌਤ

Sunday, Dec 03, 2017 - 05:47 PM (IST)

ਕਾਬੁਲ— ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ 'ਚ ਇਕ ਵੱਡੇ ਆਤਮਘਾਤੀ ਹਮਲੇ ਦੀ ਖਬਰ ਮਿਲੀ ਹੈ। ਇਸ ਹਮਲੇ 'ਚ 6 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ।
ਅਫਗਾਨਿਸਤਾਨ ਦੇ ਸਥਾਨਕ ਸੂਤਰਾਂ ਦੇ ਹਵਾਲੇ ਤੋਂ ਇਸ ਹਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਹਮਲੇ 'ਚ ਮਰਨ ਵਾਲਿਆਂ 'ਚ ਇਕ ਔਰਤ ਤੇ ਇਕ ਬੱਚਾ ਵੀ ਹੈ। ਮੌਕੇ 'ਤੇ ਪਹੁੰਚੀ ਰੈਸਕਿਊ ਟੀਮ ਰਾਹਤ ਕਾਰਜ 'ਚ ਲੱਗੀ ਹੋਈ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।


Related News