ਕਾਬੁਲ 'ਚ ਆਤਮਘਾਤੀ ਹਮਲਾ, 3 ਨਾਗਰਿਕਾਂ ਦੀ ਮੌਤ ਤੇ 15 ਜ਼ਖਮੀ

04/29/2020 2:46:00 PM

ਕਾਬੁਲ (ਬਿਊਰੋ): ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਬੁੱਧਵਾਰ ਨੂੰ ਇਕ ਆਤਮਘਾਤੀ ਹਮਲੇ ਨੂੰ ਅੰਜਾਮ ਦਿੱਤਾ ਗਿਆ। ਇਸ ਹਮਲੇ ਵਿਚ 3 ਨਾਗਰਿਕ ਮਾਰੇ ਗਏ ਅਤੇ ਇਕ ਦਰਜਨ ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਰਾਜਧਾਨੀ ਦੇ ਬਾਹਰੀ ਇਲਾਕੇ ਵਿਚ ਸਥਿਤ ਅਫਗਾਨ ਵਿਸ਼ੇਸ਼ ਬਲਾਂ ਦੇ ਅੱਡੇ ਨੂੰ ਬੁੱਧਵਾਰ ਨੂੰ ਇਕ ਫਿਦਾਈ ਹਮਲਾਵਰ ਨੇ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ 3 ਆਮ ਨਾਗਰਿਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਅਫਗਨ ਕਮਾਂਡੋ ਸਪੈਸ਼ਲ ਯੂਨਿਟ ਨੇ ਕਿਹਾ ਕਿ ਹਮਲਾਵਰ ਨੂੰ ਅਫਗਾਨ ਕਮਾਂਡੋ ਵੱਲੋਂ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਧਮਾਕੇ ਦੀ ਪੁਸ਼ਟੀ ਕੀਤੀ। 

ਸਰਕਾਰ ਨੇ ਹਮਲੇ ਦੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ। ਇਕ ਮਿਲਟਰੀ ਅਧਿਕਾਰੀ ਨੇ ਦੱਸਿਆ ਕਿ ਧਮਾਕਾ ਮਿਲਟਰੀ ਕਮਾਂਡੋ ਦੇ ਅੱਡੇ ਦੇ ਬਾਹਰ ਹੋਇਆ। ਉਸ ਸਮੇਂ ਉੱਥੇ ਇਕਰਾਰਨਾਮੇ ਦੇ ਆਧਾਰ 'ਤੇ ਕੰਮ ਕਰਨ ਵਾਲੇ ਗੈਰ ਮਿਲਟਰੀ ਕਾਮੇ ਅੰਦਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਯਾਨ ਨੇ ਦੱਸਿਆ ਕਿ ਜਿੱਥੇ ਧਮਾਕਾ ਹੋਇਆ ਉਹ ਸਥਾਨ ਵਹਾਰ ਅਸਯਾਬ ਜ਼ਿਲ੍ਹੇ ਵਿਚ ਆਉਂਦਾ ਹੈ। ਉਹਨਾਂ ਦੇ ਹਮਲੇ ਦੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਨੂੰ ਇਨਸਾਨੀਅਤ ਦੇ ਵਿਰੁੱਧ ਜ਼ੁਰਮ ਦੱਸਿਆ। 

ਪੜ੍ਹੋ ਇਹ ਅਹਿਮ ਖਬਰ- FATF ਵੱਲੋਂ ਪਾਕਿ ਨੂੰ ਵੱਡੀ ਰਾਹਤ, ਹੁਣ 4 ਮਹੀਨੇ ਬਾਅਦ ਦੇਵੇਗਾ ਫੈਸਲਾ

ਬੁਲਾਰੇ ਨੇ ਕਿਹਾ,''ਨਿਸ਼ਾਨਾ ਅੱਡਾ ਸੀ ਪਰ ਫਿਦਾਈ ਆਪਣੇ ਟੀਚੇ ਤੱਕ ਨਹੀਂ ਪਹੁੰਚ ਸਕਿਆ ਅਤੇ ਉਸ ਨੇ ਬੇਕਸੂਰਾਂ ਨਾਗਰਿਕਾਂ ਨੂੰ ਮਾਰ ਦਿੱਤਾ।'' ਹਮਲੇ ਦੀ ਜ਼ਿੰਮੇਵਾਰੀ ਕਿਸੇ ਸਮੂਹ ਨੇ ਨਹੀਂ ਲਈ ਹੈ ਪਰ ਕਾਬੁਲ ਵਿਚ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੋਵੇਂ ਸਰਗਰਮ ਹਨ। ਇਕ ਦਿਨ ਪਹਿਲਾਂ ਹੀ ਅਫਗਾਨਿਸਤਾਨ ਦੇ ਰੱਖਿਆ ਮੰਤਰੀ ਅਬਦੁੱਲਾ ਖਾਲਿਦ ਅਤੇ ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਦੇ ਕਮਾਂਡਰ ਜਨਰਲ ਸਕੌਟ ਮਿਲਰ ਨੇ ਬੇਸ ਦਾ ਦੌਰਾ ਕੀਤਾ ਸੀ ਅਤੇ ਅਫਗਾਨ ਕਮਾਂਡ ਦੀਆਂ ਉਪਬਲਧੀਆਂ ਅਤੇ ਦੇਸ਼ ਦੀ ਰੱਖਿਆ ਵਿਚ ਉਹਨਾਂ ਦੇ ਸਮਰਪਣ ਦੀ ਤਾਰੀਫ ਕੀਤੀ ਸੀ।


Vandana

Content Editor

Related News