ਕਿਤੇ ਦੂਸਰਾ ਸੀਰੀਆ ਨਾ ਬਣ ਜਾਵੇ ਅੱਤਵਾਦ ਦਾ ਸ਼ਿਕਾਰ ਅਫਗਾਨਿਸਤਾਨ

Tuesday, Aug 10, 2021 - 09:47 AM (IST)

ਕਾਬੁਲ- ਤਾਲਿਬਾਨ ਨੇ ਪਿਛਲੇ 2 ਮਹੀਨਿਆਂ ਤੋਂ ਰਣਨੀਤੀ ਬਦਲ ਲਈ ਹੈ ਅਤੇ ਵੱਡੇ ਸ਼ਹਿਰਾਂ ’ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਲੋਕ ਮਰ ਰਹੇ ਹਨ। ਇਸ ਜਾਰੀ ਹਿੰਸਾ ਅਤੇ ਅੱਤਿਆਚਾਰ ਨੇ ਮੁੜ ਸੀਰੀਆ ਯਾਦ ਦਿਵਾ ਦਿੱਤਾ ਹੈ। ਇਹੋ ਹਾਲ ਰਿਹਾ ਤਾਂ ਇਹ ਹਿੰਸਾ ਅਫਗਾਨਿਸਤਾਨ ਨੂੰ ਦੂਸਰੇ ਸੀਰੀਆ ਵਿਚ ਬਦਲ ਸਕਦੀ ਹੈ। ਅਫਗਾਨਿਸਤਾਨ ਵਿਚ ਯੂ. ਐੱਨ. ਮਿਸ਼ਨ (ਯੂ. ਐੱਨ. ਏ. ਐੱਮ. ਏ.) ਪ੍ਰਮੁੱਖ ਅਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੀ ਵਿਸ਼ੇਸ਼ ਪ੍ਰਤੀਨਿਧੀ ਡੇਬੋਰਾ ਲਿਓਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਆਪਣੇ ਭਾਸ਼ਣ ਵਿਚ ਇਸ ਤਬਾਹੀ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਲਿਓਂਸ ਨੇ ਕਿਹਾ ਕਿ ਅਮਰੀਕਾ ਦੇ ਨਾਲ ਇਕ ਸਮਝੌਤੇ ’ਤੇ ਪਹੁੰਚਣ ਅਤੇ ਫਿਰ ਵਿਦੇਸ਼ੀ ਫੌਜੀਆਂ ਦੀ ਪੂਰਨ ਵਾਪਸੀ ਤੋਂ ਬਾਅਦ ਤਾਲਿਬਾਨ ਤੋਂ ਹਿੰਸਾ ਦੀ ਕਮੀ ਦੀ ਉਮੀਦ ਸੀ, ਪਰ ਇਸਦੇ ਉਲਟ ਹਿੰਸਾ ਵਿਚ ਵਾਧਾ ਹੋਇਆ। ਵਿਸ਼ੇਸ਼ ਪ੍ਰਤੀਨਿਧੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਾਰੀ ਸੰਕਟ ਨੂੰ ਨਹੀਂ ਰੋਕਿਆ ਗਿਆ ਤਾਂ ਅਫਗਾਨਿਸਤਾਨ ਦੀ ਤਬਾਹੀ ਉਸਦੀਆਂ ਸਰਹੱਦਾਂ ਤੋਂ ਅੱਗੇ ਨਿਕਲ ਜਾਏਗੀ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਦੇ ਕੰਟਰੋਲ ਵਾਲੇ ਖੇਤਰਾਂ ਵਿਚ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕੁੱਟਿਆ ਜਾਂਦਾ ਹੈ ਅਤੇ ਇਨ੍ਹਾਂ ਖੇਤਰਾਂ ਵਿਚ ਸਥਾਨਕ ਮੀਡੀਆ ’ਤੇ ਦਬਦਬਾ ਹੈ। ਔਰਤਾਂ ਸਿਰਫ਼ ਸਰਕਾਰ ਜਾਂ ਐੱਨ. ਜੀ. ਓ. ਨਾਲ ਕੰਮ ਕਰਨ ਨਾਲ ਮਾਰੇ ਜਾਣ ਤੋਂ ਡਰਦੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਲਈ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ

ਤਾਲਿਬਾਨ ਸਿਰਫ਼ ਹਿੰਸਾ ਜਾਣਦੇ ਹਨ ਅਤੇ ਸ਼ਾਂਤੀ ਤੋਂ ਡਰਦੇ ਹਨ : ਵਿਲਸਨ
ਸੋਸ਼ਲ ਮੀਡੀਆ ’ਤੇ ਇਕ ਫੁਟੇਜ ਵਿਚ ਉੱਤਰੀ ਸੂਬੇ ਖ਼ਬਰ ਦੀ ਰਾਜਧਾਨੀ ਤਾਲੁਕਾਨ ਸ਼ਹਿਰ ਵਿਚ ਬੱਚਿਆਂ ਨੂੰ ਖੂਨ ਨਾਲ ਲਿਬੜੇ ਚਿਹਰਿਆਂ ਨਾਲ ਜ਼ਮੀਨ ’ਤੇ ਲੇਟੇ ਹੋਏ ਦਿਖਾਇਆ ਗਿਆ ਹੈ। ਇਹ ਬੱਚੇ ਕਥਿਤ ਤੌਰ ’ਤੇ ਰਾਕੇਟ ਹਮਲਿਆਂ ਵਿਚ ਮਾਰੇ ਗਏ ਸਨ। ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਤਾਲਿਬਾਨ ਪ੍ਰਭਾਵ ਵਾਲੇ ਖੇਤਰਾਂ ਵਿਚ ਜੰਗੀ ਅਪਰਾਧਾਂ, ਤਸੀਹੇ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਕਈ ਰਿਪੋਰਟਾਂ ਆ ਰਹੀਆਂ ਹਨ। ਕਮਿਸ਼ਨ ਦੇ ਮੀਡੀਆ ਦਫ਼ਤਰ ਦੇ ਪ੍ਰਮੁੱਖ ਜਬੀਹੁੱਲਾਹ ਫਰਹਾਂਗ ਨੇ ਕਿਹਾ ਕਿ ਤਾਲਿਬਾਨ ਨੇ ਬੇਰਹਿਮੀ ਨਾਲ ਮਲਿਸਤਾਨ ਜ਼ਿਲ੍ਹੇ ਵਿਚ ਇਕ ਔਰਤ ਸਮੇਤ 27 ਨਾਗਰਿਕਾਂ ਨੂੰ ਮਾਰ ਦਿੱਤਾ ਅਤੇ 10 ਹੋਰ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਇਕ ਹੋਰ ਵੀਡੀਓ ਵਿਚ ਤਾਲੁਕਾਨ ਸ਼ਹਿਰ ਵਿਚ ਇਕ ਰਾਕੇਟ ਹਮਲੇ ਵਿਚ ਮਾਰੇ ਗਏ ਇਕ ਬੱਚੇ ਨੂੰ ਦਿਖਾਇਆ ਗਿਆ ਹੈ।

ਮੱਧ ਸੂਬੇ ਕਪਿਸਾ ਤੋਂ ਨਿਜਰਬ ਜ਼ਿਲ੍ਹੇ ਦੀ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਜ਼ਿਲ੍ਹੇ ਵਿਚ ਚੱਲ ਰਹੀ ਲੜਾਈ ਕਾਰਨ ਲੋਕ ਆਪਣੇ ਘਰ ਛੱਡ ਰਹੇ ਹਨ, ਜੋ ਪਿਛਲੇ ਮਹੀਨੇ ਤਾਲਿਬਾਨ ਦੇ ਹੱਥੀਂ ਘਿਰ ਗਿਆ ਸੀ। ਸਥਿਤੀ ਬਦਤਰ ਹੈ ਅਤੇ ਤਾਲਿਬਾਨ ਨੇ ਘਰਾਂ ਵਿਚਾਲੇ ਆਪਣਾ ਗੜ੍ਹ ਬਣਾ ਲਿਆ ਹੈ। ਯੂ. ਐੱਸ. ਚਾਰ ਡੀ. ਅਫੇਅਰਸ ਰਾਸ ਵਿਲਸਨ ਨੇ ਬੀਤੇ ਦਿਨੀਂ ਕਿਹਾ ਕਿ ਤਾਲਿਬਾਨ ਵੱਲੋਂ ਲੋਕਾਂ ਦੇ ਸਿਰ ਕੱਟਣਾ ਇਹ ਦਰਸਾਉਂਦਾ ਹੈ ਕਿ ਤਾਲਿਬਾਨ ਸਿਰਫ਼ ਹਿੰਸਾ ਜਾਣਦੇ ਹਨ ਅਤੇ ਸ਼ਾਂਤੀ ਤੋਂ ਡਰਦੇ ਹਨ। ਅਸੀਂ ਉਨ੍ਹਾਂ ਨੂੰ ਸ਼ਾਂਤੀ ਚੁਣਨ ਦੀ ਬੇਨਤੀ ਕਰਦੇ ਹਾਂ।

ਇਹ ਵੀ ਪੜ੍ਹੋ: ਵੱਡਾ ਝਟਕਾ: ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ 50 ਫ਼ੀਸਦੀ ਹੋਈਆਂ ਮਹਿੰਗੀਆਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News