ਸੰਕਟ ’ਚ ਅਫਗਾਨਿਸਤਾਨ, ਠੱਪ ਹੋਣ ਦੀ ਕਗਾਰ ’ਤੇ ਬੈਂਕਿੰਗ ਸਿਸਟਮ: UNDP report

Wednesday, Nov 24, 2021 - 05:43 PM (IST)

ਸੰਕਟ ’ਚ ਅਫਗਾਨਿਸਤਾਨ, ਠੱਪ ਹੋਣ ਦੀ ਕਗਾਰ ’ਤੇ ਬੈਂਕਿੰਗ ਸਿਸਟਮ: UNDP report

ਕਾਬੁਲ– ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਇਥੋਂ ਦੇ ਲੋਕਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ। ਅੱਤਵਾਦੀ ਹਮਲੇ, ਭੁੱਖਮਰੀ, ਬੇਰੋਜ਼ਗਾਰੀ ਤੋਂ ਬਾਅਦ ਹੁਣ ਅਫਗਾਨਿਸਤਾਨ ਦੇ ਸਾਹਮਣੇ ਇਕ ਨਵਾਂ ਅਤੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਸੰਘ ਮੁਤਾਬਕ, ਅਫਗਾਨਿਸਤਾਨ ਦਾ ਬੈਂਕਿੰਗ ਸਿਸਟਮ ਕਦੇ ਵੀ ਠੱਪ ਹੋ ਸਕਦਾ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ’ਚ ਦੱਸਿਆ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ’ਚ ਬੈਂਕਿੰਗ ਅਤੇ ਫਾਈਨੈਂਸ਼ੀਅਲ ਸਿਸਟਮ ਠੱਪ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਅਜਿਹੇ ’ਚ ਅਫਗਾਨਿਸਤਾਨ ਦੇ ਬੈਂਕਾਂ ਨੂੰ ਉਤਸ਼ਾਹ ਦੇਣ ਲਈ ਤੁਰੰਤ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। 

ਸੰਯੁਕਤ ਰਾਸ਼ਟਰ ਸੰਘ ਨੇ ਚਿਤਾਵਨੀ ਦਿੱਤੀ ਕਿ ਕਰਜ਼ਾ ਚੁਕਾਉਣ ’ਚ ਅਸਮਰੱਥ ਨਾਗਰਿਕਾਂ, ਘੱਟ ਜਮ੍ਹਾ ਅਤੇ ਨਕਦੀ ਦੀ ਕਮੀ ਕਾਰਨ ਵਿੱਤੀ ਪ੍ਰਣਾਲੀ ਕੁਝ ਮਹੀਨਿਆਂ ਦੇ ਅੰਦਰ ਹੀ ਖਤਮ ਹੋ ਸਕਦੀ ਹੈ। ਰਾਇਟਰਸ ਦੀ ਰਿਪੋਰਟ ਮੁਤਾਬਕ, ਅਫਗਾਨਿਸਤਾਨ ਦੀ ਬੈਂਕਿੰਗ ਅਤੇ ਵਿੱਤੀ ਪ੍ਰਣਾਲੀ ’ਤੇ ਤਿੰਨ-ਪੇਜਾਂ ਦੀ ਰਿਪੋਰਟ ’ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਨੇ ਕਿਹਾ ਕਿ ਬੈਂਕਿੰਕ ਪ੍ਰਭਾਵੀ ਬਹੁਤ ਡਰਾਉਣ ਵਾਲੇ ਹੋਣਗੇ। ਅਫਗਾਨਿਸਤਾਨ ’ਚ ਤਾਲਿਬਾਨ ਦੇ ਅਗਸਤ ’ਚ ਸੱਤਾ ਸੰਭਾਲਣ ਤੋਂ ਬਾਅਦ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਅਚਾਨਕ ਪਿੱਛੇ ਹਟੇ ਵਿਦੇਸ਼ੀ ਨਿਵੇਸ਼ ਨੇ ਉਥੋਂ ਦੀ ਅਰਥਵਿਵਸਥਾ ਦੀ ਫ੍ਰੀਕਾਲ ’ਚ ਲੈ ਜਾਣ ਦਾ ਕੰਮ ਕੀਤਾ। 

ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਇਕ ਐਮਰਜੈਂਸੀ ਰਿਪੋਰਟ ਜਾਰੀ ਕਰਦੇ ਹੋਏ ਅਫਗਾਨਿਸਤਾਨ ਦੇ ਬੈਂਕਾਂ ਨੂੰ ਉਤਸ਼ਾਹ ਦੇਣ ਲਈ ਤੁਰੰਤ ਕਾਰਵਾਈ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਰਜ਼ਾ ਚੁਕਾਉਣ ’ਚ ਅਸਮਰੱਥ ਨਾਗਰਿਕਾਂ, ਘੱਟ ਜਮ੍ਹਾ ਅਤੇ ਨਕਦੀ ਦੀ ਕਮੀ ਕਾਰਨ ਬੈਂਕਿੰਗ ਪ੍ਰਣਾਲੀ ’ਤੇ ਇਕ ਗੰਭੀਰ ਦਬਾਅ ਪਿਆ। ਇਸ ਲਈ ਉਥੇ ਨਕਦੀ ਨੂੰ ਖਤਮ ਹੋਣ ਨੂੰ ਰੋਕਣ ਲਈ ਹਫਤੇਵਾਰ ਨਿਕਾਸੀ ਦਿ ਇਕ ਮਿਆਦ ਤੈਅ ਕਰਨ ਦੀ ਲੋੜ ਪਈ ਸੀ। 


author

Rakesh

Content Editor

Related News