ਅਫਗਾਨਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਦੇ ਰੂਪ ''ਚ ਮਿਲੇ 3.2 ਕਰੋੜ ਅਮਰੀਕੀ ਡਾਲਰ

Wednesday, Apr 06, 2022 - 06:18 PM (IST)

ਅਫਗਾਨਿਸਤਾਨ ਨੂੰ ਮਾਨਵਤਾਵਾਦੀ ਸਹਾਇਤਾ ਦੇ ਰੂਪ ''ਚ ਮਿਲੇ 3.2 ਕਰੋੜ ਅਮਰੀਕੀ ਡਾਲਰ

ਕਾਬੁਲ (ਵਾਰਤਾ): ਅਫਗਾਨਿਸਤਾਨ ਨੂੰ ਇੱਕ ਨਵੇਂ ਪੈਕੇਜ ਦੇ ਰੂਪ ਵਿੱਚ ਮਾਨਵਤਾਵਾਦੀ ਨਕਦ ਸਹਾਇਤਾ ਦੇ ਤਹਿਤ 3.2 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦਿੱਤੀ ਗਈ ਹੈ। ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਬੁੱਧਵਾਰ ਨੂੰ ਸਹਾਇਤਾ ਮਿਲਣ ਦੀ ਪੁਸ਼ਟੀ ਕੀਤੀ। ਸਰਕਾਰ ਨੇ ਦੇਸ਼ ਦੇ ਰਾਸ਼ਟਰੀ ਬੈਂਕ 'ਦਾ ਅਫਗਾਨਿਸਤਾਨ ਬੈਂਕ' ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 3.2 ਕਰੋੜ ਅਮਰੀਕੀ ਡਾਲਰ ਦੀ ਮਾਨਵਤਾਵਾਦੀ ਸਹਾਇਤਾ ਦਾ 20ਵਾਂ ਪੈਕੇਜ ਮੰਗਲਵਾਰ ਨੂੰ ਅਫਗਾਨਿਸਤਾਨ ਪਹੁੰਚਿਆ ਅਤੇ ਅਫਗਾਨਿਸਤਾਨ ਇੰਟਰਨੈਸ਼ਨਲ ਬੈਂਕ ਵਿੱਚ ਜਮ੍ਹਾ ਕਰਾ ਦਿੱਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਪੋਪ ਫ੍ਰਾਂਸਿਸ ਨੇ ਬੁਚਾ ਤੋਂ ਲਿਆਂਦੇ ਯੂਕ੍ਰੇਨ ਦੇ ਝੰਡੇ ਨੂੰ ਚੁੰਮਿਆ, ਯੂਕ੍ਰੇਨੀ ਬੱਚਿਆਂ ਨਾਲ ਕੀਤੀ ਮੁਲਾਕਾਤ (ਤਸਵੀਰਾਂ)

ਅਫਗਾਨਿਸਤਾਨ ਸਰਕਾਰ ਨੇ ਮਨੁੱਖੀ ਸਹਾਇਤਾ ਲਈ ਅੰਤਰਰਾਸ਼ਟਰੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਅਜਿਹੇ ਹੋਰ ਸਹਿਯੋਗ ਦੀ ਮੰਗ ਕੀਤੀ। ਵਰਣਨਯੋਗ ਹੈ ਕਿ ਰਿਪੋਰਟ ਅਨੁਸਾਰ 3.5 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ 2.2 ਕਰੋੜ ਤੋਂ ਵੱਧ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ ਅਤੇ ਜੇਕਰ ਇਸ ਯੁੱਧਗ੍ਰਸਤ ਦੇਸ਼ ਨੂੰ ਮਨੁੱਖੀ ਸਹਾਇਤਾ ਨਾ ਮਿਲੀ ਤਾਂ ਇਸ ਨੂੰ ਵੱਡੀ ਮਾਨਵੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ।

ਪੜ੍ਹੋ ਇਹ ਅਹਿਮ ਖ਼ਬਰ - ਯੂਕੇ: ਐੱਨ ਐੱਚ ਐੱਸ ਟਰੱਸਟ ਦੁਆਰਾ ਯੂਕ੍ਰੇਨ ਨੂੰ ਦਿੱਤੀਆਂ ਜਾਣਗੀਆਂ 'ਐਂਬੂਲੈਂਸਾਂ' 


author

Vandana

Content Editor

Related News