ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ ਵਿਚ 30 ਪੁਲਸ ਅਧਿਕਾਰੀਆਂ ਦੀ ਮੌਤ

Thursday, Nov 15, 2018 - 04:02 PM (IST)

ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ ਵਿਚ 30 ਪੁਲਸ ਅਧਿਕਾਰੀਆਂ ਦੀ ਮੌਤ

ਕਾਬੁਲ(ਭਾਸ਼ਾ)— ਅਫਗਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਛਮੀ ਫਰਾਹ ਸੂਬੇ 'ਚ ਤਾਲਿਬਾਨ ਦੇ ਹਮਲੇ 'ਚ 30 ਪੁਲਸ ਅਧਿਕਾਰੀ ਮਾਰੇ ਗਏ ਹਨ। ਸੂਬਾ ਪਰਿਸ਼ਦ ਦੇ ਮੈਂਬਰ ਦਾਦੁੱਲਾ ਕਾਨੀ ਨੇ ਵੀਰਵਾਰ ਨੂੰ ਦੱਸਿਆ ਕਿ ਤਾਲਿਬਾਨ ਨੇ ਖਾਕੀ ਸਫੈਦ ਜ਼ਿਲੇ ਵਿਚ ਬੁੱਧਵਾਰ ਦੇਰ ਰਾਤ ਨੂੰ ਪੁਲਸ ਦੀ ਚੌਕੀ 'ਤੇ ਹਮਲਾ ਕੀਤਾ। ਕਾਬੁਲ ਵਿਚ ਸੰਸਦ ਸਮੀਉੱਲਾ ਸਮੀਮ ਨੇ ਦੱਸਿਆ ਕਿ ਜ਼ਿਲਾ ਪੁਲਸ ਕਮਾਂਡਰ ਅਬਦੁਲ ਜਬਾਰ ਵੀ ਹਮਲੇ 'ਚ ਮਾਰੇ ਗਏ। ਹਮਲੇ ਤੋਂ ਬਾਅਦ ਤਾਲਿਬਾਨੀ ਉਗਰਵਾਦੀ ਹਥਿਆਰ ਅਤੇ ਗੋਲਾ ਬਾਰੂਦ ਲੈ ਕੇ ਫਰਾਰ ਹੋ ਗਏ। ਸਮੀਮ ਨੇ ਦੱਸਿਆ ਕਿ ਜਵਾਬੀ ਹਵਾਈ ਹਮਲਿਆਂ ਵਿਚ 17 ਤਾਲਿਬਾਨੀ ਲੜਾਕੇ ਵੀ ਮਾਰੇ ਗਏ। ਤਾਲਿਬਾਨ ਕੁਝ ਮਹੀਨੀਆਂ ਤੋਂ ਲੱਗਭੱਗ ਰੋਜ਼ ਹੀ ਅਫਗਾਨਿਸਤਾਨ 'ਚ ਹਮਲੇ ਕਰ ਰਿਹਾ ਹੈ, ਜਿਸ ਦੇ ਨਾਲ ਅਫਗਾਨ ਬਲ ਵੱਡੀ ਗਿਣਤੀ 'ਚ ਜ਼ਖ਼ਮੀ ਹੋ ਰਹੇ ਹਨ। ਪ੍ਰਸ਼ਾਸਨ ਰੋਜ਼ਾਨਾ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਜਾਰੀ ਨਹੀਂ ਕਰਦਾ ਪਰ ਅੰਦਾਜ਼ਿਆ ਮੁਤਾਬਕ ਰੋਜ਼ 45 ਅਫਗਾਨ ਪੁਲਸ ਅਧਿਕਾਰੀ ਜਾਂ ਫੌਜੀ ਮਾਰੇ ਜਾਂਦੇ ਹਨ ਜਾਂ ਜ਼ਖ਼ਮੀ ਹੁੰਦੇ ਹਨ।


author

manju bala

Content Editor

Related News