ਅਫਗਾਨਿਸਤਾਨ : ਮਸਜਿਦ ''ਚ ਧਮਾਕਾ, 1 ਦੀ ਮੌਤ ਤੇ 16 ਜ਼ਖਮੀ

05/24/2019 11:57:19 PM

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਜ਼ੁਮੇ ਦੀ ਨਮਾਜ਼ ਦੌਰਾਨ ਧਮਾਕੇ 'ਚ ਇਕ ਇਮਾਮ ਦੀ ਮੌਤ ਹੋ ਗਈ ਜਦਕਿ 16 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹਿਮੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਇਹ ਧਮਾਕਾ ਮਸਜਿਦ 'ਚ ਹੋਇਆ। ਜਦੋਂ ਸਥਾਨਕ ਸਮੇਂ ਮੁਤਾਬਕ 1 ਵੱਜ ਕੇ 20 ਮਿੰਟ 'ਤੇ ਸ਼ਹਿਰ ਦੇ ਪੁਲਸ ਜ਼ਿਲਾ-9 'ਚ ਮਸਜਿਦ ਅੰਦਰ ਲਾਏ ਗਏ ਵਿਸਫੋਟਕ ਫੱਟ ਗਏ।
ਅਧਿਕਾਰਕ ਤੌਰ 'ਤੇ ਦੱਸਿਆ ਗਿਆ ਕਿ ਧਮਾਕੇ 'ਚ ਮਸਜਿਦ ਦੇ ਇਮਾਮ ਮੌਲਵੀ ਸਮੀਉਲਾਹ ਰਾਇਹਨ ਦੀ ਮੌਤ ਹੋ ਗਈ ਅਤੇ 16 ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਅਤੇ ਬਚਾਅ ਟੀਮ ਨੇ ਜ਼ਖਮੀਆਂ ਨੂੰ ਨੇੜੇ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ। ਉਨ੍ਹਾਂ ਦੱਸਿਆ ਕਿ ਕੁਝ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।


Khushdeep Jassi

Content Editor

Related News