ਅਫਗਾਨਿਸਤਾਨ ''ਚ ਤਾਲਿਬਾਨੀ ਕਮਾਂਡਰ ਸਮੇਤ 8 ਅੱਤਵਾਦੀ ਮਾਰੇ ਗਏ

Sunday, Jul 26, 2020 - 05:01 PM (IST)

ਅਫਗਾਨਿਸਤਾਨ ''ਚ ਤਾਲਿਬਾਨੀ ਕਮਾਂਡਰ ਸਮੇਤ 8 ਅੱਤਵਾਦੀ ਮਾਰੇ ਗਏ

ਕਾਬੁਲ (ਵਾਰਤਾ) : ਪੱਛਮੀ ਅਫਗਾਨਿਸਤਾਨ ਵਿਚ ਗੋਰ ਸੂਬੇ ਦੇ ਸ਼ਹਰਕ ਜ਼ਿਲ੍ਹੇ ਵਿਚ ਮੁੱਠਭੇੜ ਦੌਰਾਨ ਐਤਵਾਰ ਨੂੰ ਇਕ ਤਾਲਿਬਾਨੀ ਕਮਾਂਡਰ ਸਮੇਤ 8 ਅੱਤਵਾਦੀ ਮਾਰੇ ਗਏ। ਅਫਗਾਨਿਸਤਾਨ ਦੀ ਫੌਜ ਨੇ ਇੱਥੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

ਬਿਆਨ ਮੁਤਾਬਕ ਮੁੱਲਾ ਖ਼ਾਕਸਾਰ ਦੀ ਅਗਵਾਈ ਵਿੱਚ ਤਾਲਿਬਾਨੀ ਅੱਤਵਾਦੀਆਂ ਦੇ ਇੱਕ ਸਮੂਹ ਨੇ ਐਤਵਾਰ ਨੂੰ ਤੜਕੇ ਸ਼ਹਰਕ ਜ਼ਿਲ੍ਹੇ ਦੇ ਖਾਰਿਸਤਾਨ ਖ਼ੇਤਰ ਵਿਚ ਸੁਰੱਖਿਆ ਬਲਾਂ ਦੀਆਂ ਚੌਕੀਆਂ 'ਤੇ ਹਮਲਾ ਕੀਤਾ। ਇਸ ਦੇ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਖਾਕਸਾਰ ਸਮੇਤ  8 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਦੀ ਕਾਰਵਾਈ ਕਾਰਨ ਬਾਕੀ ਅੱਤਵਾਦੀ ਉੱਥੋਂ ਦੌੜ ਗਏ। ਫੌਜ ਨੇ ਦੱਸਿਆ ਕਿ ਖਾਕਸਾਰ ਇਕ ਬਦਨਾਮ ਕਮਾਂਡਰ ਸੀ ਅਤੇ ਉਸ ਦੇ ਮਾਰੇ ਜਾਣ ਨਾਲ ਤਾਲਿਬਾਨ ਨੂੰ ਗੋਰ ਸੂਬੇ ਵਿਚ ਤਗੜਾ ਝੱਟਕਾ ਲੱਗਾ ਹੈ। ਤਾਲਿਬਾਨ ਨੇ ਹੁਣ ਤੱਕ ਇਸ ਬਾਰੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਹੈ।


author

cherry

Content Editor

Related News