ਅਫਗਾਨਿਸਤਾਨ ''ਚ ਪਾਕਿ ਫੌਜ ਵਿਰੁੱਧ ਭੜਕਿਆ ਗੁੱਸਾ, ਸੜਕਾਂ ''ਤੇ ਉਤਰੇ ਲੋਕ (ਤਸਵੀਰਾਂ)
Wednesday, Jul 29, 2020 - 03:15 PM (IST)
ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਪਾਕਿਸਤਾਨ ਦੀਆਂ ਵਧੀਕੀਆਂ ਦੇ ਵਿਰੁੱਧ ਜਨਤਾ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਰਾਕੇਟ ਹਮਲਿਆਂ ਅਤੇ ਗੋਲੀਬਾਰੀ ਦੇ ਵਿਰੋਧ ਵਿਚ ਖੋਸਤ ਖੇਤਰ ਦੇ ਲੋਕ ਸੜਕਾਂ 'ਤੇ ਉਤਰ ਆਏ ਹਨ। ਅੱਤਵਾਦ ਦੀ ਸ਼ਰਨਸਥਲੀ ਬਣੇ ਪਾਕਿਸਤਾਨ ਦੇ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਲੋਕਾਂ ਨੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਮੰਗ ਕੀਤੀ ਕਿ ਉਹ ਪਾਕਿਸਤਾਨ ਦੇ ਵਿਰੁੱਧ ਜੰਗ ਦਾ ਐਲਾਨ ਕਰਨ।
ਅਸਲ ਵਿਚ ਪਾਕਿਸਤਾਨ ਅਫਗਾਨਿਸਤਾਨ ਦੇ ਖੋਸਤ, ਨਾਨਗਹਾਰ ਅਤੇ ਕੁਨਾਰ ਜਿਹੇ ਇਲਾਕਿਆਂ ਵਿਚ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਕਾਫੀ ਗੁੱਸਾ ਹੈ। ਅਫਗਾਨਿਸਤਾਨ ਦੇ ਖੋਸਾ (ਖੋਸਤ) ਨਾਗਰਿਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅੱਤਵਾਦ ਪ੍ਰਾਯੋਜਿਤ ਦੇਸ਼ ਹੈ। ਲਿਹਾਜਾ ਇਸ ਨੂੰ ਅੱਤਵਾਦੀ ਦੇਸ਼ ਘੋਸ਼ਿਤ ਕੀਤਾ ਜਾਵੇ। ਲੋਕਾਂ ਨੇ ਕਿਹਾ ਕਿ ਅਫਗਾਨਿਸਤਾਨ ਨੂੰ ਤਬਾਹ ਹੋਣ ਲਈ ਪਾਕਿਸਤਾਨੀ ਅੱਤਵਾਦੀਆਂ ਅਤੇ ਉੱਥੋਂ ਦੀ ਫੌਜ ਦੇ ਹਵਾਲੇ ਨਹੀਂ ਕੀਤਾ ਜਾਵੇਗਾ। ਪਾਕਿਸਤਾਨ ਅੱਤਵਾਦ ਦਾ ਝੂਠਾ ਦੋਸ਼ ਲਗਾ ਕੇ ਬਲੋਚਿਸਤਾਨ ਅਤੇ ਹੋਰ ਇਲਾਕਿਆਂ ਵਿਚ ਅਫਗਾਨ ਨਾਗਰਿਕਾਂ 'ਤੇ ਕਹਿਰ ਵਰ੍ਹਾ ਰਿਹਾ ਹੈ ਅਤੇ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।
ਇਸ ਦੇ ਇਲਾਵਾ ਅਫਗਾਨਿਸਤਾਨ ਦੇ ਖੋਸਤ, ਨਾਨਗਹਾਰ ਅਤੇ ਕੁਨਾਰ ਵਿਚ ਰਾਕੇਟ ਅਤੇ ਮਿਜ਼ਾਈਲਾਂ ਦਾਗਣ ਦੇ ਨਾਲ ਹੀ ਜੰਮ ਕੇ ਗੋਲੀਬਾਰੀ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਪਾਕਿਸਤਾਨ ਤਾਲਿਬਾਨ, ਲਸ਼ਕਰ-ਏ-ਝਾਂਗਵੀ, ਜੈਸ਼-ਏ-ਮੁਹੰਮਦ, ਹੱਕਾਨੀ ਨੈੱਟਵਰਕ, ਜਮਾਤ-ਉਦ-ਦਾਅਵਾ ਜਿਹੇ ਖਤਰਨਾਕ ਅੱਤਵਾਦੀ ਸੰਗਠਨਾਂ ਦੇ ਲਈ ਸੁਰੱਖਿਅਤ ਸ਼ਰਨਸਥਲੀ ਹੈ।
ਅਫਗਾਨਿਸਤਾਨ ਵਿਚ ਸਭ ਤੋਂ ਵੱਧ ਹਮਲਾ ਕਰਨ ਵਾਲੇ ਤਾਲਿਬਾਨ ਸੰਗਠਨ ਨੂੰ ਪਾਕਿਸਤਾਨ ਕਾਫੀ ਮਹੱਤਤਾ ਦਿੰਦਾ ਹੈ। ਇਸ ਦੇ ਜ਼ਰੀਏ ਉਸ ਨੂੰ ਅਫਗਾਨਿਸਤਾਨ ਵਿਚ ਅੱਤਵਾਦ ਨੂੰ ਵਧਾਵਾ ਦੇਣ ਵਿਚ ਮਦਦ ਮਿਲਦੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਵਿਚ ਜੁਟਿਆ ਹੋਇਆਹੈ।