ਅਫਗਾਨਿਸਤਾਨ :ਮੋਰਟਾਰ ਹਮਲੇ ''ਚ ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ

Wednesday, Aug 14, 2019 - 07:13 PM (IST)

ਅਫਗਾਨਿਸਤਾਨ :ਮੋਰਟਾਰ ਹਮਲੇ ''ਚ ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ

ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਸੂਬੇ ਕਪਿਸਾ 'ਚ ਤਾਲਿਬਾਨੀ ਅੱਤਵਾਦੀਆਂ ਦੇ ਮੋਰਟਾਰ ਗੋਲਾਬਾਰੀ 'ਚ ਇਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਇਸ ਦੀ ਜਾਣਕਾਰੀ ਸੂਬਾਈ ਪੁਲਸ ਵਲੋਂ ਦਿੱਤੀ ਗਈ ਹੈ।

ਸੂਬਾਈ ਪੁਲਸ ਦੇ ਬੁਲਾਰੇ ਅਬਦੁੱਲ ਸ਼ਕੂਰ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਉਦੋਂ ਵਾਪਰੀ ਜਦੋਂ ਤਾਲਿਬਾਨੀ ਅੱਤਵਾਦੀਆਂ ਨੇ ਇਕ ਮਕਾਨ 'ਤੇ ਗੋਲਾਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਰੇ ਗਏ ਲੋਕਾਂ 'ਚ ਬੱਚੇ ਤੇ ਔਰਤਾਂ ਵੀ ਸ਼ਾਮਲ ਹਨ। ਇਸ ਵਿਚਾਲੇ ਤਾਲਿਬਾਨੀ ਸਮੂਬ ਦੇ ਬੁਲਾਰੇ ਜਬਿਉੱਲਾ ਮੁਜਾਹਿਦ ਨੇ ਅੱਤਵਾਦੀ ਸਮੂਹ ਦੇ ਮੋਰਟਾਰ ਹਮਲੇ 'ਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਗੋਲਾਬਾਰੀ ਸੁਰੱਖਿਆ ਬਲਾਂ ਵਲੋਂ ਕੀਤੀ ਗਈ ਸੀ। ਅਫਗਾਨਿਸਤਾਨ 'ਚ ਸੰਯੁਕਤ ਰਾਸ਼ਟਰ ਮਿਸ਼ਨ ਦੇ ਮੁਤਾਬਕ ਇਸ ਸਾਲ ਪਹਿਲੇ 6 'ਚ ਅੱਤਵਾਦੀਆਂ ਦੇ ਹਮਲਿਆਂ 'ਚ 1360 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ, ਜਦਕਿ 2440 ਲੋਕ ਜ਼ਖਮੀ ਹੋ ਗਏ।


author

Baljit Singh

Content Editor

Related News