ਅਫਗਾਨਿਸਤਾਨ ’ਚ ‘ਹਾਲੋ ਟਰਸਟ’ ਦੇ 10 ਮੁਲਾਜ਼ਮਾਂ ਦਾ ਕਤਲ
Thursday, Jun 10, 2021 - 03:44 PM (IST)
ਕਾਬੁਲ (ਭਾਸ਼ਾ)- ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਬੰਦੂਕਧਾਰੀਆਂ ਨੇ ਦੇਸ਼ ’ਚ ਵਿਸਫੋਟਕ ਸੁਰੰਗਾਂ ਨੂੰ ਹਟਾਉਣ ਵਾਲੇ ਸੰਗਠਨ ਹਾਲੋ ਟਰਸਟ ਦੇ 10 ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਅਤੇ 14 ਹੋਰ ਕਰਮੀ ਹਮਲੇ ’ਚ ਜ਼ਖ਼ਮੀ ਹੋ ਗਏ। ਬੁਲਾਰੇ ਤਾਰਿਕ ਆਰਿਆਨ ਨੇ ਉੱਤਰੀ ਬਗਲਾਨ ਸੂਬੇ ਦੇ ਬਗਲਾਨ ਮਰਕਜੀ ਜ਼ਿਲ੍ਹੇ ’ਚ ਸੰਗਠਨ ਦੇ ਕੈਂਪ ’ਤੇ ਮੰਗਲਵਾਰ ਰਾਤ ਹੋਏ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤਾਲਿਬਾਨ ਨੇ ਹਮਲੇ ਨਾਲ ਕੀਸੇ ਵੀ ਤਰ੍ਹਾਂ ਦੇ ਸਬੰਧ ਤੋਂ ਤੁਰੰਤ ਇਨਕਾਰ ਕੀਤਾ।
ਸੰਯੁਕਤ ਰਾਸ਼ਟਰ ਨੇ ਬੇਨਤੀ ਕੀਤੀ ਹੈ ਕਿ ਦੇਸ਼ ’ਚ ਸੰਘਰਸ਼ ਅਤੇ ਸ਼ਹਿਰੀਕ੍ਰਿਤ ਹੋਣ ਅਤੇ ਹਥਿਆਰਬੰਦ ਸਮੂਹਾਂ ਦੀ ਗਿਣਤੀ ਵਧਣ ਨਾਲ ਇੰਪ੍ਰੋਵਾਈਜਡ ਐਕਸਪਲੋਸਿਵ ਡਿਵਾਈਸੇਜ (ਆਈ. ਈ. ਡੀ.) ਦੀ ਵਰਤੋਂ ਵਧਦੀ ਜਾ ਰਹੀ ਹੈ। ਅਫਗਾਨਿਸਤਾਨ ਉਨ੍ਹਾਂ ਕਈ ਦੇਸ਼ਾਂ ਵਿਚੋਂ ਇਕ ਹੈ ਜਿਸ ਦੇ ਖੇਤਰ ਦਾ ਵੱਡਾ ਹਿੱਸਾ ਬੰਬ ਅਤੇ ਬਾਰੂਦੀ ਸੁਰੰਗਾਂ ਨਾਲ ਭਰਿਆ ਪਿਆ ਹੈ।