ਅਫਗਾਨਿਸਤਾਨ : ਗੈਸ ਸਟੇਸ਼ਨ ''ਚ ਲੱਗੀ ਅੱਗ, 3 ਦੀ ਮੌਤ

Friday, Jan 04, 2019 - 12:02 PM (IST)

ਅਫਗਾਨਿਸਤਾਨ : ਗੈਸ ਸਟੇਸ਼ਨ ''ਚ ਲੱਗੀ ਅੱਗ, 3 ਦੀ ਮੌਤ

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਗੈਸ ਸਟੇਸ਼ਨ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 27 ਹੋਰ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੈਸ ਸਟੇਸ਼ਨ ਦੀ ਅੱਗ ਇਕ ਨੇੜਲੇ ਅਪਾਰਟਮੈਂਟ ਕੰਪਲੈਕਸ ਵਿਚ ਵੀ ਫੈਲ ਗਈ। ਸਿਹਤ ਮੰਤਰਾਲੇ ਦੇ ਬੁਲਾਰੇ ਵਹੀਦੁੱਲਾ ਮੇਅਰ ਨੇ ਦੱਸਿਆ ਕਿ ਹਸਪਤਾਲ ਵਿਚ ਭਰਤੀ 6 ਔਰਤਾਂ ਦੀ ਹਾਲ ਗੰਭੀਰ ਬਣੀ ਹੋਈ ਹੈ। ਇਕ ਚਸ਼ਮਦੀਦ ਸੈਫਉੱਲਾ ਨੇ ਦੱਸਿਆ ਕਿ ਕਾਬੁਲ ਦੇ ਪੂਰਬ ਮੈਕਰੋਯਾਨ ਵਿਚ ਇਕ ਗੈਸ ਸਟੇਸ਼ਨ ਵਿਚ ਅੱਧੀ ਰਾਤ ਦੇ ਕੁਝ ਦੇਰ ਬਾਅਦ ਅੱਗ ਲੱਗ ਗਈ। ਇਹ ਅੱਗ ਤੇਜ਼ੀ ਨਾਲ ਨੇੜਲੇ ਅਪਾਰਟਮੈਂਟ ਵਿਚ ਫੈਲ ਗਈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


author

Vandana

Content Editor

Related News