ਅਫ਼ਗਾਨਿਸਤਾਨ ਦੇ ਬਲਖ਼ ’ਚ ਨਾਗਰਿਕ ਸਮਾਜ ਦੇ ਕਾਰਜਕਰਤਾ ਸਮੇਤ 4 ਦੀਆਂ ਲਾਸ਼ਾਂ ਬਰਾਮਦ

Saturday, Nov 06, 2021 - 04:12 PM (IST)

ਅਫ਼ਗਾਨਿਸਤਾਨ ਦੇ ਬਲਖ਼ ’ਚ ਨਾਗਰਿਕ ਸਮਾਜ ਦੇ ਕਾਰਜਕਰਤਾ ਸਮੇਤ 4 ਦੀਆਂ ਲਾਸ਼ਾਂ ਬਰਾਮਦ

ਇੰਟਰਨੈਸ਼ਨਲ ਡੈਸਕ:  ਅਫ਼ਗਾਨਿਸਤਾਨ ਦੇ ਉਤਰੀ ਬਲਖ਼ ਪ੍ਰਾਂਤ ਦੀ ਰਾਜਧਾਨੀ ਮਜਾਰ-ਏ-ਸ਼ਰੀਫ਼ ਦੇ ਪੰਜਵੇਂ ਪੁਲਸ ਜ਼ਿਲ੍ਹੇ ਤੋਂ ਸ਼ੁੱਕਰਵਾਰ ਨੂੰ ਇਕ ਨਾਗਰਿਕ ਸਮਾਜ ਕਾਰਜਕਰਤਾ ਸਮੇਤ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬਲਖ਼ ਸੂਚਨਾ ਵਿਭਾਗ ਦੇ ਨਿਰਦੇਸ਼ਕ ਮਾਵਲਵੀ ਜਬੀਹੁਲਲਾਹ ਨੂਰਾਨੀ ਨੇ ਪਝਵੋਕ ਅਫ਼ਗਾਨ ਨਿਊਜ਼ ਨੇ ਦੱਸਿਆ ਕਿ 2 ਬੀਬੀਆਂ ਅਤੇ 2 ਪੁਰਸ਼ਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ’ਚ ਇਕ ਸਾਬਕਾ ਕਾਰਜਕਰਤਾ ਫਿਰੋਜਾਨ ਸ਼ਫ਼ੀ ਸੀ ਜਦਕਿ ਤਿੰਨ ਹੋਰ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਸੀ। 

ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਇਨ੍ਹਾਂ ਲੋਕਾਂ ਦੀ ਹੱਤਿਆ ਦੇ ਸਿਲਸਿਲੇ ’ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਝਵੋਕ ਅਫ਼ਗਾਨ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪਹਿਲਾਂ ਅਫ਼ਵਾਹਾਂ ਸਨ ਕਿ ਰਾਜਨੀਤਿਕ ਆਧਾਰ ’ਤੇ ਚਾਰ ਨਾਗਰਿਕ ਸਮਾਜ ਕਾਰਜਕਰਤਾਵਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਪਰ ਨੂਰਾਨੀ ਦੇ ਮੁਤਾਬਕ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਚਾਰ ਲੋਕਾਂ ਦੀ ਹੱਤਿਆ ਦੇ ਪਿੱਛੇ ਵਿਅਕਤੀਗਤ ਦੁਸ਼ਮਣੀ ਸੀ। 


author

Shyna

Content Editor

Related News