ਅਫਗਾਨਿਸਤਾਨ: ਵਾਲੀਬਾਲ ਮੈਦਾਨ ''ਚ ਧਮਾਕਾ, 4 ਲੋਕਾਂ ਦੀ ਮੌਤ

Saturday, Jan 26, 2019 - 03:14 PM (IST)

ਅਫਗਾਨਿਸਤਾਨ: ਵਾਲੀਬਾਲ ਮੈਦਾਨ ''ਚ ਧਮਾਕਾ, 4 ਲੋਕਾਂ ਦੀ ਮੌਤ

ਬਾਗਲਾਨ— ਅਫਗਾਨਿਸਤਾਨ ਦੇ ਉੱਤਰੀ ਸੂਬੇ ਬਾਗਲਾਨ ਦੇ ਤਾਲਾ-ਓ-ਬਰਫਾਕ ਜ਼ਿਲੇ 'ਚ ਇਕ ਵਾਲੀਬਾਲ ਮੈਦਾਨ ਨੂੰ ਟਾਰਗੇਟ ਕਰਕੇ ਸ਼ੁੱਕਰਵਾਰ ਨੂੰ ਕੀਤੇ ਗਏ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵਧੇਰੇ ਜ਼ਖਮੀ ਹੋ ਗਏ। ਜ਼ਿਲਾ ਗਵਰਨਰ ਅਬਦੁੱਲ ਅਹਦ ਬਰਫਾਕੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਬਰਫਾਕੀ ਨੇ ਪੱਤਰਕਾਰ ਏਜੰਸੀ ਸਿਨਹੂਆ ਨੂੰ ਦੱਸਿਆ ਕਿ ਸੈਂਕੜਿਆਂ ਦੀ ਗਿਣਤੀ 'ਚ ਦਰਸ਼ਕ ਸ਼ੁੱਕਰਵਾਰ ਨੂੰ ਵਾਲੀਵਾਲ ਮੈਚ ਦਾ ਮਜ਼ਾ ਲੈ ਰਹੇ ਸਨ ਤਦੇ ਧਮਾਕਾ ਹੋਇਆ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਤੇ 20 ਤੋਂ ਵਧੇਰੇ ਜ਼ਖਮੀ ਹੋ ਗਏ। ਜ਼ਖਮੀਆਂ 'ਚ ਬੱਚੇ ਵੀ ਸ਼ਾਮਲ ਹਨ।

ਇਸ ਵਿਚਾਲੇ ਉੱਤਰੀ ਖੇਤਰ ਦੇ ਫੌਜ ਦੇ ਬੁਲਾਰੇ ਮੁਹੰਮਦ ਹਨੀਫ ਰੇਜਾਈ ਨੇ ਦੱਸਿਆ ਕਿ ਧਮਾਕਾ ਤਾਲਿਬਾਨ ਦੇ ਕਬਜ਼ੇ ਵਾਲੇ ਇਲਾਕੇ 'ਚ ਹੋਇਆ, ਜਿਸ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਕੁਝ ਦੀ ਹਾਲਕ ਗੰਭੀਰ ਦੱਸੀ ਜਾ ਰਹੀ ਹੈ। ਤਾਲਿਬਾਨੀ ਅੱਤਵਾਦੀਆਂ ਨੇ ਅਜੇ ਤੱਕ ਹਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।


author

Baljit Singh

Content Editor

Related News