ਅਫਗਾਨ ਸੁਪਰੀਮ ਕੋਰਟ ਨੇ ਗਨੀ ਦਾ ਕਾਰਜਕਾਲ ਚੋਣਾਂ ਤਕ ਵਧਾਇਆ
Sunday, Apr 21, 2019 - 07:29 PM (IST)

ਕਾਬੁਲ— ਅਫਗਾਨਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਾ ਕਾਰਜਕਾਲ ਚੋਣਾਂ ਤਕ ਵਧਾ ਦਿੱਤਾ ਹੈ। ਚੋਣਾਂ ਇਸ ਸਾਲ ਸਤੰਬਰ ਵਿਚ ਹੋਣੀਆਂ ਹਨ। ਅਦਾਲਤ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਪਹਿਲਾਂ ਚੋਣਾਂ 20 ਅਪ੍ਰੈਲ ਨੂੰ ਹੋਣੀਆਂ ਸਨ। ਇਨ੍ਹਾਂ ਨੂੰ ਪਹਿਲਾਂ 20 ਜੁਲਾਈ ਤਕ ਲਈ ਮੁਲਤਵੀ ਕੀਤਾ ਗਿਆ ਸੀ ਪਰ ਹੁਣ 28 ਸਤੰਬਰ ਤਕ ਲਈ ਅੱਗੇ ਪਾ ਦਿੱਤਾ ਗਿਆ ਹੈ।