ਅਫਗਾਨ ਸ਼ਰਣਾਰਥੀਆਂ ਨੇ ਇਸਲਾਮਾਬਾਦ ''ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

Tuesday, Apr 26, 2022 - 07:20 PM (IST)

ਅਫਗਾਨ ਸ਼ਰਣਾਰਥੀਆਂ ਨੇ ਇਸਲਾਮਾਬਾਦ ''ਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ

ਇਸਲਾਮਾਬਾਦ- ਅਫ਼ਗਾਨ ਸ਼ਰਣਾਰਥੀਆਂ ਨੇ ਇਸਲਾਮਾਬਾਦ 'ਚ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਉਹ ਆਪਣੀ ਰਜਿਸਟ੍ਰੇਸ਼ਨ 'ਚ ਤੇਜ਼ੀ ਲਿਆਉਣ ਲਈ ਇਮੀਗ੍ਰੇਸ਼ਨ ਕਾਰਡ ਦੀ ਵੰਡ ਦੀ ਮੰਗ ਕਰ ਰਹੇ ਸਨ। ਟੋਲੋ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਸ਼ਰਣਾਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਸਲਾਮਾਬਾਦ 'ਚ ਸ਼ਰਣਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ ਨਾਲ ਵਾਰ-ਵਾਰ ਰਾਬਤਾ ਕਾਇਮ ਕੀਤਾ, ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ।

ਇਕ ਪ੍ਰਦਰਸ਼ਨਕਾਰੀ ਨੇ ਕਿਹਾ, 'ਉਹ ਇਸਲਾਮਾਬਾਦ 'ਚ ਆਪਣੇ ਪਰਿਵਾਰ ਤੇ ਬੱਚਿਆਂ ਦੇ ਨਾਲ 6 ਤੋਂ 8 ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੂੰ ਘਰ ਮਿਲਣਾ ਬਹੁਤ ਮੁਸ਼ਕਲ ਹੈ।' ਉਨ੍ਹਾਂ ਕਿਹਾ, 'ਸਾਨੂੰ ਮਾਰ ਦਿਓ' ਦੇ ਨਾਅਰੇ ਦੇ ਨਾਲ ਅਫਗਾਨ ਵਿਰੋਧ ਪੰਜਵੇਂ ਦਿਨ ਤਕ ਪੁੱਜ ਗਿਆ ਹੈ। ਤੀਜੇ ਦਿਨ, ਸੰਯੁਕਤ ਰਾਸ਼ਟਰ ਦੇ ਕਈ ਨੁਮਾਇੰਦੇ ਆਏ ਤੇ ਸਾਡੀਆਂ ਸਮੱਸਿਆਵਾਂ ਨੂੰ ਕਰੀਬ ਨਾਲ ਦੇਖਿਆ।

TOLO news ਦੇ ਮੁਤਾਬਕ, ਪਿਛਲੇ ਅਗਸਤ 'ਚ ਤਾਲਿਬਾਨ ਦੇ ਅਫਗਾਨਿਸਤਾਨ ਸੱਤਾ 'ਤੇ ਕਾਬਜ਼ ਹੋਣ ਦੇ ਬਾਅਦ ਗੁਆਂਢੀ ਦੇਸ਼ਾਂ 'ਚ ਸ਼ਰਣ ਲੈਣ ਵਾਲੇ ਕਈ ਅਫ਼ਗਾਨ ਸ਼ਰਣਾਰਥੀਆਂ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਈਆਂ ਦੇ ਕੋਲ ਕਾਨੂੰਨੀ ਦਸਤਾਵੇਜ਼ ਜਾਂ ਵੀਜ਼ਾ ਨਹੀਂ ਹੈ। ਸ਼ਰਣਾਰਥੀਆਂ ਨੇ ਦੱਸਿਆ, 'ਪਿਛਲੇ 6 ਮਹੀਨਿਆਂ ਤੋਂ, ਸਾਨੂੰ ਇਕ ਟੋਕਨ ਦਿੱਤਾ ਗਿਆ ਹੈ, ਜੋ ਇਕ ਇਕ ਕਾਗ਼ਜ਼ ਦਾ ਟੁਕੜਾ ਹੈ। ਇਸ ਦਾ ਕੋਈ ਕਾਨੂੰਨੀ ਵਿਸ਼ੇਸ਼ ਅਧਿਕਾਰ ਨਹੀਂ ਹੈ ਤੇ ਸਾਨੂੰ ਕੋਈ ਮਨੁੱਖੀ ਜਾਂ ਮਨੁੱਖੀ ਵਿਸ਼ੇਸ਼ ਅਧਿਕਾਰ ਨਹੀਂ ਮਿਲਿਆ ਹੈ।


author

Tarsem Singh

Content Editor

Related News