ਅਫਗਾਨ ਪੁਲਸ ਨੇ ਕੰਧਾਰ ’ਚ ਫੜੇ 6 ਪਾਕਿਸਤਾਨੀ ਜਾਸੂਸ

Monday, Jan 18, 2021 - 09:53 PM (IST)

ਅਫਗਾਨ ਪੁਲਸ ਨੇ ਕੰਧਾਰ ’ਚ ਫੜੇ 6 ਪਾਕਿਸਤਾਨੀ ਜਾਸੂਸ

ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ ਪੁਲਸ ਨੇ ਕੰਧਾਰ ਸੂਬੇ ਦੇ ਸਪਿਰ ਬੋਲਡਕ ਸਰਹੱਦੀ ਜ਼ਿਲ੍ਹੇ ’ਚ 6 ਪਾਕਿਸਤਾਨੀ ਨਾਗਰਿਕਾਂ ਨੂੰ ਜਾਸੂਸੀ ਦੇ ਸ਼ੱਕ ’ਚ ਗਿ੍ਰ੍ਰਫਤਾਰ ਕੀਤਾ ਹੈ। ਕੰਧਾਰ ਪੁਲਸ ਦੇ ਬੁਲਾਰੇ ਜਮਾਲ ਨਾਸਿਰ ਬਰਾਕਜਈ ਦੇ ਅਨੁਸਾਰ ਇਨ੍ਹਾਂ ਸਾਰਿਆਂ ਨੂੰ ਵੀਰਵਾਰ ਗਿ੍ਰਫਤਾਰ ਕੀਤਾ ਗਿਆ ਸੀ। ਇਹ ਸਾਰੇ ਸਪਿਰ ਬੋਲਡਕ ਜ਼ਿਲ੍ਹੇ ’ਚ ਦੁਰੰਡ ਲਾਈਨ ਨੂੰ ਪਾਰ ਕਰ ਆਏ ਸਨ।
ਗਿ੍ਰਫਤਾਰ ਕੀਤੇ ਗਏ ਲੋਕਾਂ ’ਚੋਂ ਚਾਰ ਪੁਲਸ ਅਧਿਕਾਰੀ ਹਨ, ਜਿਨ੍ਹਾਂ ਨੇ ਬਲੂਚ ਸੂਬੇ ’ਚ ਚਮਨ ਦੇ 2 ਨਿਵਾਸੀਆਂ ਦੀ ਮਦਦ ਨਾਲ ਸਰਹੱਦ ਪਾਰ ਕੀਤੀ ਸੀ। ਫੜੇ ਗਏ ਲੋਕ ਕਾਰ ਖਰੀਦਣ ਦੇ ਬਹਾਨੇ ਸਪਿਨ ਬੋਲਡਕ ਆਏ ਸਨ। ਜਦੋਂ ਉਹ ਵਾਪਸ ਜਾਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਪੁਲਸ ਨੇ ਪਹਿਚਾਣ ਲਿਆ ਅਤੇ ਗਿ੍ਰਫਤਾਰ ਕਰ ਲਿਆ। ਦੱਸਿਆ ਗਿਆ ਕਿ ਪਿਛਲੇ ਮਹੀਨੇ ਅਫਗਾਨ ਬਲਾਂ ਨੇ 6 ਮਹੀਨੇ ਤੱਕ ਅਫਗਾਨਿਸਤਾਨ ’ਚ ਸਰਗਰਮ ਚੀਨੀ ਖੁਫੀਆ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News