ਅਫਗਾਨਿਸਤਾਨ ''ਚ ਹੜ੍ਹ ਕਾਰਣ ਹੁਣ ਤੱਕ 190 ਲੋਕਾਂ ਦੀ ਮੌਤ

Tuesday, Sep 01, 2020 - 06:58 PM (IST)

ਅਫਗਾਨਿਸਤਾਨ ''ਚ ਹੜ੍ਹ ਕਾਰਣ ਹੁਣ ਤੱਕ 190 ਲੋਕਾਂ ਦੀ ਮੌਤ

ਕਾਬੁਲ: ਉੱਤਰੀ ਤੇ ਪੂਰਬੀ ਅਫਗਾਨਿਸਤਾਨ ਵਿਚ ਪਿਛਲੇ ਹਫਤੇ ਆਏ ਹੜ੍ਹ ਕਾਰਣ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ ਵਧਕੇ 190 ਹੋ ਗਈ। ਆਪਦਾ ਪ੍ਰਬੰਧਨ ਰਾਜ ਮੰਤਰੀ ਗੁਲਾਮ ਬਹਾਊਦੀਨ ਜਿਲਾਨੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ 170 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ ਜਦਕਿ ਘੱਟ ਤੋਂ ਘੱਟ 12 ਲੋਕ ਲਾਪਤਾ ਹਨ। ਪਿਛਲੇ ਵੀਰਵਾਰ ਨੂੰ ਮ੍ਰਿਤਕਾਂ ਦੀ ਗਿਣਤੀ 150 ਸੀ ਤੇ ਲਾਸ਼ਾਂ ਮਿਲਣ ਤੋਂ ਬਾਅਦ ਇਹ ਵਧ ਗਈ। 

ਬੁਲਾਰੇ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਇਸ ਤੋਂ ਵਧੇਰੇ ਹੋ ਸਕਦੀ ਹੈ। ਉੱਤਰੀ ਪਰਵਾਨ ਸੂਬੇ ਦਾ ਚਰੀਕਾਰ ਸ਼ਹਿਰ ਹੜ੍ਹ ਕਾਰਣ ਸਭ ਤੋਂ ਵਧੇਰੇ ਪ੍ਰਭਾਵਿਤ ਹੈ, ਜਿਥੇ ਪਿਛਲੇ ਮੰਗਲਵਾਰ ਨੂੰ ਹੜ੍ਹ ਆਉਣਾ ਸ਼ੁਰੂ ਹੋਇਆ ਸੀ। ਪਰਵਾਨ ਸੂਬੇ ਦੇ ਗਵਰਨਰ ਦੇ ਉਪ ਬੁਲਾਰੇ ਰਹਿਮਤੁੱਲਾ ਹੈਦਰੀ ਮੁਤਾਬਕ ਸੂਬੇ ਵਿਚ 121 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 136 ਲੋਕ ਜ਼ਖਮੀ ਹਨ।


author

Baljit Singh

Content Editor

Related News