ਈਰਾਨ ''ਚ ਬੇਨਤੀਜਾ ਰਹੀ ਅਫਗਾਨਿਸਤਾਨ ਦੇ ਰਾਸ਼ਟਰੀ ਪ੍ਰਤੀਰੋਧ ਮੋਰਚਾ ਅਤੇ ਤਾਲਿਬਾਨ ਦੇ ਵਿਚਾਲੇ ਗੱਲਬਾਤ

Thursday, Jan 13, 2022 - 01:31 PM (IST)

ਈਰਾਨ ''ਚ ਬੇਨਤੀਜਾ ਰਹੀ ਅਫਗਾਨਿਸਤਾਨ ਦੇ ਰਾਸ਼ਟਰੀ ਪ੍ਰਤੀਰੋਧ ਮੋਰਚਾ ਅਤੇ ਤਾਲਿਬਾਨ ਦੇ ਵਿਚਾਲੇ ਗੱਲਬਾਤ

ਕਾਬੁਲ- ਈਰਾਨ ਦੀ ਰਾਜਧਾਨੀ ਤੇਹਰਾਨ 'ਚ ਅਫਗਾਨਿਸਤਾਨ ਦੇ ਰਾਸ਼ਟਰਪਤੀ ਪ੍ਰਤੀਰੋਧ ਮੋਰਚਾ (ਐੱਨ.ਆਰ.ਐੱਫ) ਅਤੇ ਤਾਲਿਬਾਨ ਦੇ ਵਿਚਾਲੇ ਸ਼ੁਰੂ ਹੋਈ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਰੇਜਿਸਟੈਂਸ ਫਰੰਟ ਦੇ ਵਾਰਤਾ ਦਲ ਦੇ ਇਕ ਮੈਂਬਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਮੰਗਲਵਾਰ ਨੂੰ ਕਿਹਾ ਕਿ ਇਸਲਾਮਿਕ ਅਮੀਰਾਤ ਦੀ ਟੀਮ ਨੇ ਮੀਟਿੰਗ ਦਾ ਕੋਈ ਠੋਸ ਨਤੀਜਾ ਨਾ ਕੱਢਣ 'ਤੇ ਰੇਸਿਸਟੈਂਸ ਫਰੰਟ ਦੇ ਨੇਤਾਵਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਫਗਾਨਿਸਤਾਨ ਵਾਪਸ ਜਾਣਾ ਚਾਹੀਦਾ। ਕਾਰਜਵਾਹਕ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਦੀ ਅਗਵਾਈ 'ਚ ਇਸਲਾਮਿਕ ਅਮੀਰਾਤ ਦੇ ਪ੍ਰਤੀਨਿਧੀ ਸ਼ਨੀਵਾਰ ਨੂੰ ਈਰਾਨ ਗਏ ਅਤੇ ਸੋਮਵਾਰ ਨੂੰ ਕਾਬੁਲ ਵਾਪਸ ਆਏ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਐੱਨ.ਆਰ.ਐੱਫ ਦੇ ਇਕ ਮੈਂਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਤੇਹਰਾਨ ਵਲੋਂ ਆਯੋਜਤ ਤਾਲਿਬਾਨ ਦੇ ਅਧਿਕਾਰੀਆਂ ਦੇ ਨਾਲ ਆਪਣੀ ਦੋ ਦਿਨੀਂ ਮੀਟਿੰਗ 'ਚ ਅਫਗਾਨਿਸਤਾਨ 'ਚ ਇਕ ਸੰਕੈਡਰੀ ਸਰਕਾਰ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ। ਟੀਮ ਦੇ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਲਈ ਸਾਡਾ ਪ੍ਰਸਤਾਵ ਸਪੱਸ਼ਟ ਅਤੇ ਇਕ ਸੰਕੈਡਰੀ ਸਰਕਾਰ ਬਣਾਉਣ ਦਾ ਸੀ ਜੋ ਅਗਲੀ ਸਰਕਾਰ ਲਈ ਕੰਮ ਕਰੇਗੀ ਅਤੇ ਲੋਕਾਂ ਨੂੰ ਸਮਾਨ ਅਧਿਕਾਰ ਅਤੇ ਸੁਤੰਤਰਤਾ ਦਾ ਆਨੰਦ ਮਿਲੇਗਾ। ਪਰ ਤਾਲਿਬਾਨ ਦੀ ਕਮੇਟੀ ਨਾ ਬਣਨ 'ਤੇ ਗੱਲਬਾਤ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਇਸ ਦੌਰਾਨ ਮੁਤਾਕੀ ਨੇ ਕਿਹਾ ਕਿ ਐੱਨ.ਆਰ.ਐੱਫ ਟੀਮ ਦੇ ਨਾਲ ਉਨ੍ਹਾਂ ਦੀ ਹਾਂ-ਪੱਖੀ ਚਰਚਾ ਹੋਈ। ਗੱਲਬਾਤ ਕਰਨ ਵਾਲੀਆਂ ਟੀਮਾਂ 'ਚ ਇਮਲਾਮਿਕ ਅਮੀਰਾਤ ਦੇ ਚਾਰ ਅਧਿਕਾਰੀਆਂ ਅਤੇ ਪ੍ਰਤੀਰੋਧ ਮੋਰਚੇ 'ਤੇ ਪੰਜ ਮੈਂਬਰਾਂ ਨੇ ਹਿੱਸਾ ਲਿਆ।  
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਮੀਟਿੰਗ 'ਚ ਇਮਲਾਮਿਕ ਅਮੀਕਾਤ ਦੇ ਕਾਰਜਵਾਹਕ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ, ਕਾਰਜਵਾਹਕ ਆਰਥਿਕ ਮੰਤਰੀ ਦੀਨ ਮੁਹੰਮਦ ਹਨੀਫ, ਕਾਰਜਵਾਹਕ ਉਦਯੋਗ ਅਤੇ ਵਣਜ ਮੰਤਰੀ ਨੁਰੂਦੀਨ ਅਜ਼ੀਦੀ, ਸੀਮਾ ਅਤੇ ਜਨਜਾਤੀ ਮਾਮਲਿਆਂ ਦੇ ਕਾਰਜਵਾਹਕ ਉਪ ਮੰਤਰੀ ਹਾਜ਼ੀ ਗੁਲ ਮੁਹੰਮਦ, ਜਦਕਿ ਇਸਮਾਇਲ ਖਾਨ ਇਕ ਸਾਬਕਾ ਜਿਹਾਦੀ ਨੇਤਾ, ਮਾਵਲਵੀ ਹਬੀਬੁੱਲਾਹ ਹੇਮਸ, ਅਬਦੁੱਲ ਮੰਸੂਰ, ਹੇਮਾਸੁਦੀਨ ਸ਼ਮਸ, ਬਡਗੀ ਦੇ ਸਾਬਕਾ ਗਵਰਨਰ ਅਤੇ ਘੋਰ ਦੇ ਸਾਬਤਾ ਗਵਰਨਰ ਅਬਦੁੱਲ ਜ਼ਹੀਰ ਫੈਜ਼ ਜਾਦਾ ਨੇ ਐੱਨ.ਆਰ.ਐੱਫ. ਵਲੋਂ ਅਗਵਾਈ ਕੀਤੀ। 
ਇਸ ਟੀਮ ਦੀ ਅਗਵਾਈ ਇਸਮਾਇਲ ਖਾਨ ਕਰ ਰਹੇ ਸਨ। 
ਟੋਲੋ ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਗਿਆਤ ਨਹੀਂ ਹੈ ਕਿ ਇਸਲਾਮਿਕ ਅਮੀਰਾਤ ਅਤੇ ਰੇਸਿਸਟੈਂਸ ਫਰੰਟ ਨੇ ਭਵਿੱਖ 'ਚ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਰੀ ਰੱਖਣ ਦਾ ਵਾਧਾ ਕੀਤਾ ਜਾਂ ਨਹੀਂ। ਦੱਸ ਦੇਈਏ ਕਿ ਅਗਸਤ 2020 ਨੂੰ ਅਫਗਾਨਿਸਤਾਨ 'ਤੇ ਕਬਜ਼ੇ ਤੋਂ ਬਾਅਦ ਸਵ. ਸਾਬਕਾ ਅਫਗਾਨ ਗੁਰਿੱਲਾ ਕਮਾਂਡਰ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਦੀ ਅਗਵਾਈ ਵਾਲਾ ਐੱਨ.ਆਰ.ਐੱਫ ਤਾਲਿਬਾਨ ਨਾਲ ਲੜਣ ਵਾਲੇ ਇਕਮਾਤਰ ਵਿਰੋਧੀ ਗਰੁੱਪ ਬਣਾ ਰਿਹਾ।


author

Aarti dhillon

Content Editor

Related News