ਤਾਲਿਬਾਨ ਦਾ ਖੌਫ, ਅਫਗਾਨ ਮਾਵਾਂ ਨੇ ਬ੍ਰਿਟਿਸ਼ ਫੌਜ ਵੱਲ ਕੰਡਿਆਲੀ ਤਾਰ ਉੱਤੋਂ ਸੁੱਟ ਦਿੱਤੇ ਆਪਣੇ ਬੱਚੇ
Thursday, Aug 19, 2021 - 06:21 PM (IST)
ਸੰਜੀਵ ਭਨੋਟ (ਬਰਮਿੰਘਮ): ਹਾਮਿਦ ਕਰਜ਼ਈ ਇੰਟਰਨੈਸ਼ਨਲ ਹਵਾਈ ਅੱਡੇ ਦੇ ਰਸਤੇ 'ਤੇ ਦਿਲ ਦਹਿਲਾਉਣ ਵਾਲੇ ਦ੍ਰਿਸ਼ ਸਾਹਮਣੇ ਆਏ ਹਨ। ਕਿਉਂਕਿ ਲੋਕ ਤਾਲਿਬਾਨ ਦੇ ਅਧੀਨ ਆਪਣੇ ਮਾੜੇ ਭਵਿੱਖ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।ਬੈਰਨ ਹੋਟਲ ਹੁਣ ਕੇਂਦਰ ਬਿੰਦੂ ਬਣ ਚੁੱਕਾ ਹੈ ਜਿੱਥੇ ਯੂਕੇ ਵਿੱਚ ਪਨਾਹ ਲੈਣ ਵਾਲੇ ਅਫਗਾਨੀ ਲੋਕ ਤਾਲਿਬਾਨ ਦੇ ਚੁੰਗਲ ਤੋਂ ਬਚਣ ਦੀ ਉਮੀਦ ਵਿੱਚ ਇਕੱਠੇ ਹੋ ਰਹੇ ਹਨ।ਇਸ ਦੀ ਸੁਰੱਖਿਆ ਪੈਰਾਸ਼ੂਟ ਰੈਜੀਮੈਂਟ ਦੇ ਜਵਾਨਾਂ ਦੁਆਰਾ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ,'ਮਾਵਾਂ ਬੇਚੈਨ ਸਨ, ਉਨ੍ਹਾਂ ਨੂੰ ਤਾਲਿਬਾਨ ਦੁਆਰਾ ਕੁੱਟਿਆ ਜਾ ਰਿਹਾ ਸੀ।''
ਅਧਿਕਾਰੀ ਮੁਤਾਬਕ, ਉਨ੍ਹਾਂ ਨੇ ਚੀਕ ਚੀਕ ਕੇ ਕਿਹਾ,"ਸਾਡੇ ਬੱਚਿਆਂ ਨੂੰ ਬਚਾਓ ਅਤੇ ਉਹਨਾਂ ਨੂੰ ਸਾਡੇ ਵੱਲ ਸੁੱਟ ਦਿੱਤਾ। ਇਸ ਦੌਰਾਨ ਕੁਝ ਬੱਚੇ ਕੰਡਿਆਲੀ ਤਾਰ' 'ਤੇ ਡਿੱਗ ਪਏ।ਇਹ ਬਹੁਤ ਭਿਆਨਕ ਮੰਜ਼ਰ ਸੀ। ਰਾਤ ਦੇ ਖ਼ਤਮ ਹੋਣ ਤੱਕ ਸਾਡੇ ਵਿਚ ਇਕ ਵੀ ਜਵਾਨ ਐਸਾ ਨਹੀਂ ਸੀ ਜੋ ਰੋ ਨਹੀਂ ਸੀ ਰਿਹਾ।'' ਬਿਹਤਰ ਜ਼ਿੰਦਗੀ ਦੀ ਆਸ ਵਿੱਚ ਬੀਬੀਆਂ ਨੇ ਆਪਣੇ ਬੱਚੇ ਰੇਜ਼ਰ ਤਾਰ ਦੇ ਉੱਪਰੋਂ ਦੀ ਸੁੱਟ ਦਿੱਤੇ ਤੇ ਬ੍ਰਿਟਿਸ਼ ਜਵਾਨਾਂ ਨੂੰ ਬੇਨਤੀ ਕੀਤੀ ਇਹਨਾਂ ਨੂੰ ਨਾਲ ਲੈਕੇ ਜਾਓ।
ਯੂਕੇ ਇਸ ਸਮੇਂ ਬ੍ਰਿਟਿਸ਼ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢ ਰਿਹਾ ਹੈ ਜਿਨ੍ਹਾਂ ਨੇ 20 ਸਾਲਾਂ ਦੀ ਲੜਾਈ ਦੌਰਾਨ ਸਰਕਾਰ ਲਈ ਕੰਮ ਕੀਤਾ ਸੀ।ਇਕ ਹੋਰ ਸੀਨੀਅਰ ਫੌਜੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ,“ਇਹ ਬਹੁਤ ਭਿਆਨਕ ਦ੍ਰਿਸ਼ ਸੀ, ਬੀਬੀਆਂ ਆਪਣੇ ਬੱਚਿਆਂ ਨੂੰ ਰੇਜ਼ਰ ਤਾਰ ਉੱਤੇ ਸੁੱਟ ਰਹੀਆਂ ਸਨ। ਸਿਪਾਹੀਆਂ ਨੂੰ ਉਨ੍ਹਾਂ ਨੂੰ ਲੈਣ ਲਈ ਕਹਿ ਰਹੀਆਂ ਸਨ। ਕੁਝ ਬੱਚੇ ਤਾਰ ਵਿੱਚ ਫਸ ਗਏ।'' ਫੋਟੋ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਬੱਚਾ ਭੀੜ ਵਿੱਚੋਂ ਲੰਘ ਰਿਹਾ ਹੈ ਅਤੇ ਉਸਨੂੰ ਕੰਡਿਆਲੀ ਤਾਰ ਤੋਂ ਉੱਪਰ ਦੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਰੱਖਿਆ ਸਕੱਤਰ ਬੇਨ ਵਾਲੇਸ ਨੇ ਕਿਹਾ ਕਿ ਹਥਿਆਰਬੰਦ ਬਲ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਬਿਨਾਂ ਨਹੀਂ ਲੈ ਸਕਦੇ। ਹਾਲਾਂਕਿ, ਉਹਨਾਂ ਨੇ ਭਰੋਸਾ ਦਿਵਾਇਆ ਕਿ ਯੂਕੇ ਸਰਕਾਰ ਪਰਿਵਾਰਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੇ ਜਹਾਜ਼ਾਂ ਵਿੱਚ ਲੋਡ ਕਰਨਾ ਜਾਰੀ ਰੱਖ ਰਹੀ ਹੈ ਅਤੇ 'ਇਸ ਪ੍ਰਕਿਰਿਆ ਰਾਹੀਂ ਅੱਗੇ ਵਧਦੀ ਰਹੇਗੀ'।
ਉਹਨਾਂ ਨੇ ਕਿਹਾ ਕਿ ਫ਼ੌਜਾਂ 120 ਪਰਿਵਾਰਾਂ ਨੂੰ ਇੱਕ ਜਹਾਜ਼ ਵਿੱਚ ਰਵਾਨਾ ਕਰਨ ਲਈ ਲੋਡ ਕਰ ਰਹੀਆਂ ਸਨ। ਕੁਝ ਹੋਰ ਘੰਟਿਆਂ ਬਾਅਦ 138 ਹੋਰ ਰਵਾਨਾ ਹੋਣਗੀਆਂ। ਉਹਨਾਂ ਨੇ ਕਿਹਾ,''ਹੁਣ ਫ਼ੌਜੀ ਜਹਾਜ਼ਾਂ ਲਈ ਇਹ 24 ਘੰਟੇ ਦਾ ਹਵਾਈ ਅੱਡਾ ਹੈ।'' ਇਹ ਵੀ 'ਸਪੱਸ਼ਟ ਕੀਤਾ ਹੈ ਕਿ ਅਸੀਂ ਨਾਬਾਲਗਾਂ ਨੂੰ ਪਰਿਵਾਰ ਤੋਂ ਬਿਨ੍ਹਾਂ ਨਹੀਂ ਲੈ ਸਕਦੇ। ਰੱਖਿਆ ਸਕੱਤਰ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਕਿ ਸਰਕਾਰ 'ਖਾਲੀ ਜਹਾਜ਼ਾਂ' ਨੂੰ ਕਾਬੁਲ ਤੋਂ ਉਡਾਣ ਭਰਨ ਦੀ ਇਜਾਜ਼ਤ ਦੇ ਰਹੀ ਹੈ।ਲੇਬਰ ਲੀਡਰ ਸਰ ਕੀਰ ਸਟਾਰਮਰ ਨੇ ਬੁੱਧਵਾਰ ਨੂੰ ਅਫਗਾਨਿਸਤਾਨ ਸੰਕਟ 'ਤੇ ਕਾਮਨਜ਼ ਬਹਿਸ ਦੌਰਾਨ ਇਹ ਮੁੱਦਾ ਉਠਾਇਆ।ਵਾਲਿਸ ਨੇ ਕਿਹਾ,''ਦੂਜੀ ਗੱਲ ਇਹ ਹੈ ਕਿ ਅਸੀਂ ਕੋਈ ਖਾਲੀ ਜਹਾਜ਼ ਨਹੀਂ ਭੇਜ ਰਹੇ। ਅਸੀਂ ਅਜੇ ਤੱਕ ਇੱਕ ਵੀ ਖਾਲੀ ਜਹਾਜ਼ ਨਹੀਂ ਭੇਜਿਆ ਹੈ।''
ਪੜ੍ਹੋ ਇਹ ਅਹਿਮ ਖਬਰ - ਤਾਲਿਬਾਨ ਦੇ ਕਬਜ਼ੇ ਮਗਰੋਂ ਅਫ਼ਗਾਨਿਸਤਾਨ 'ਚ 'ਭੁੱਖਮਰੀ' ਫੈਲਣ ਦਾ ਖ਼ਦਸ਼ਾ, 1.4 ਕਰੋੜ ਲੋਕਾਂ ਦੀ ਜਾਨ ਖ਼ਤਰੇ 'ਚ
ਬ੍ਰਿਟਿਸ਼ ਰਾਜਦੂਤ ਸਰ ਲੌਰੀ ਬ੍ਰਿਸਟੋ ਨੇ ਕਿਹਾ ਕਿ ਮੰਗਲਵਾਰ ਨੂੰ ਐਮਰਜੈਂਸੀ ਬ੍ਰਿਟਿਸ਼ ਏਅਰਲਿਫਟ ਵਿੱਚ ਤਕਰੀਬਨ 700 ਲੋਕ ਬਾਹਰ ਗਏ।ਉਸਨੇ ਕਿਹਾ,''ਅਸੀਂ ਅਗਲੇ ਕੁਝ ਦਿਨਾਂ ਵਿੱਚ ਏਅਰ ਲਿਫਟਿੰਗ ਹੋਰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਇਸ 'ਤੇ ਹਰ ਸੰਭਵ ਕੋਸ਼ਿਸ਼ ਕਰਾਂਗੇ, ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ।'' ਸਾਰੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਮੁੜ ਵਸੇਬੇ ਦੀ ਯੋਜਨਾ ਨੂੰ ਵੱਧ ਤੋਂ ਵੱਧ ਉਦਾਰ ਬਣਾਉਣ ਦੀ ਅਪੀਲ ਕੀਤੀ ਹੈ। ਕਈ ਰਿਪੋਰਟਾਂ ਅਫਗਾਨਿਸਤਾਨ ਵਿੱਚ ਹੋ ਰਹੇ ਤਸ਼ੱਦਦ ਵੱਲ ਇਸ਼ਾਰਾ ਕਰਦੀਆਂ ਹਨ, ਜਿਨ੍ਹਾਂ ਵਿੱਚ ਬੀਬੀਆਂ ਨੂੰ ਬੁਰਕਾ ਨਾ ਪਹਿਨਣ ਕਾਰਨ ਗੋਲੀ ਮਾਰਨੀ ਸ਼ਾਮਲ ਹੈ।ਪੂਰਬੀ ਸ਼ਹਿਰ ਜਲਾਲਾਬਾਦ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਭੀੜ 'ਤੇ ਅੱਤਵਾਦੀਆਂ ਦੀ ਗੋਲੀਬਾਰੀ ਤੋਂ ਬਾਅਦ ਘੱਟੋ ਘੱਟ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।ਨਿਵਾਸੀਆਂ ਨੇ ਅਫਗਾਨਿਸਤਾਨ ਗਣਰਾਜ ਦੇ ਝੰਡੇ ਨੂੰ ਤਾਲਿਬਾਨ ਦੇ ਬੈਨਰ ਨਾਲ ਬਦਲਣ ਦਾ ਵਿਰੋਧ ਕੀਤਾ।