ਪਾਕਿਸਤਾਨ ''ਚ ਮਾਰੇ ਗਏ ਅੱਤਵਾਦੀਆਂ ''ਚ ਅਫਗਾਨ ਡਿਪਟੀ ਗਵਰਨਰ ਦਾ ਪੁੱਤਰ ਵੀ ਸ਼ਾਮਲ

Tuesday, Feb 04, 2025 - 01:02 PM (IST)

ਪਾਕਿਸਤਾਨ ''ਚ ਮਾਰੇ ਗਏ ਅੱਤਵਾਦੀਆਂ ''ਚ ਅਫਗਾਨ ਡਿਪਟੀ ਗਵਰਨਰ ਦਾ ਪੁੱਤਰ ਵੀ ਸ਼ਾਮਲ

ਇਸਲਾਮਾਬਾਦ (ਏਜੰਸੀ)- ਅਫਗਾਨਿਸਤਾਨ ਦੇ ਬਦਗੀਸ ਸੂਬੇ ਦੇ ਡਿਪਟੀ ਗਵਰਨਰ ਦਾ ਪੁੱਤਰ ਪਿਛਲੇ ਹਫ਼ਤੇ ਅਸ਼ਾਂਤ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਕਾਰਵਾਈ ਵਿੱਚ ਮਾਰੇ ਗਏ 4 ਅੱਤਵਾਦੀਆਂ ਵਿੱਚ ਸ਼ਾਮਲ ਸੀ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਹ ਅੱਤਵਾਦ ਵਿਰੋਧੀ ਕਾਰਵਾਈ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੇ ਕੁਲਾਚੀ ਇਲਾਕੇ ਵਿੱਚ ਕੀਤੀ ਗਈ।

ਸਰਕਾਰੀ ਰੇਡੀਓ ਪਾਕਿਸਤਾਨ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਕਾਰਵਾਈ ਵਿੱਚ ਇੱਕ ਸੀਨੀਅਰ ਅਫਗਾਨ ਅਧਿਕਾਰੀ ਨਾਲ ਸਬੰਧਤ ਇੱਕ ਅਫਗਾਨ ਨਾਗਰਿਕ ਦਾ ਮਾਰਿਆ ਜਾਣਾ ਅਫਗਾਨ ਸਰਕਾਰ ਅਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਵਿਚਕਾਰ ਮਿਲੀਭੁਗਤ ਦਾ ਠੋਸ ਸਬੂਤ ਹੈ। ਰੇਡੀਓ ਪਾਕਿਸਤਾਨ ਅਨੁਸਾਰ, "ਮ੍ਰਿਤਕਾਂ ਵਿੱਚ ਅਫਗਾਨਿਸਤਾਨ ਦੇ ਬਦਗੀਸ ਸੂਬੇ ਦੇ ਡਿਪਟੀ ਗਵਰਨਰ ਦਾ ਪੁੱਤਰ ਵੀ ਸ਼ਾਮਲ ਸੀ। ਉਸਦੀ ਪਛਾਣ ਬਦਰੂਦੀਨ ਉਰਫ ਯੂਸਫ਼ ਵਜੋਂ ਹੋਈ।"


author

cherry

Content Editor

Related News