ਖਾਲੀ ਜੇਬ ਅਤੇ ਅਮਰੀਕੀ ਹਵਾਈ ਸਮਰਥਨ ਨਾ ਮਿਲਣ ਕਾਰਨ ਹਾਰੀ ਅਫਗਾਨ ਫੌਜ

Tuesday, Sep 28, 2021 - 03:28 AM (IST)

ਵਾਸ਼ਿੰਗਟਨ - ਤਾਲਿਬਾਨ ਦੇ ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਇਕ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਅਫਗਾਨ ਸੁਰੱਖਿਆ ਫੋਰਸਾਂ ਦਾ ਪਤਨ ਅਚਾਨਕ ਨਹੀਂ ਹੋਇਆ ਸੀ। ਇਸਦੇ ਉਲਟ, ਇਹ 15 ਅਗਸਤ ਨੂੰ ਕਾਬੁਲ ਦੇ ਪਤਨ ਦੇ ਮਹੀਨਿਆਂ ਪਹਿਲਾ ਸ਼ੁਰੂ ਹੋਇਆ ਇਕ ਮੱਠਾ ਅਤੇ ਦਰਦਨਾਕ ਬ੍ਰੇਕਡਾਊਨ ਸੀ।

ਇਹ ਵੀ ਪੜ੍ਹੋ - ਅਮਰੀਕਾ: ਰਾਈਕਰਜ਼ ਜੇਲ੍ਹ ਦੇ 200 ਕੈਦੀਆਂ ਨੂੰ ਹੋਰ ਜੇਲ੍ਹਾਂ 'ਚ ਕੀਤਾ ਤਬਦੀਲ

ਦਿ ਵਾਸ਼ਿੰਗਟਨ ਪੋਸਟ ਦੀ ਇਕ ਨਵੀਂ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਤਾਲਿਬਾਨ ਨੇ ਬਸੰਤ ਰੁੱਤ ਵਿਚ ਆਪਣਾ ਹਮਲਾ ਸ਼ੁਰੂ ਕਰ ਦਿੱਤਾ ਸੀ। ਜਿਵੇਂ-ਜਿਵੇਂ ਅਮਰੀਕਾ ਦੀ ਤਾਕਤ ਦੀ ਗਿਰਾਵਟ ਦੀ ਚਾਲ ਵਧੀ, ਅਫਗਾਨਿਸਤਾਨ ਦੇ ਵਿਸ਼ੇਸ਼ ਆਪ੍ਰੇਟਰਾਂ ਨੂੰ ਵੱਡੇ ਪੈਮਾਨੇ ’ਤੇ ਰੱਖਿਆ ਮੰਤਰਾਲਾ ਦੀ ਕਮਾਨ ਦੇ ਤਹਿਤ ਟਰਾਂਸਫਰ ਕਰ ਦਿੱਤਾ ਗਿਆ। ਦੇਸ਼ ਦੇ ਸਭ ਤੋਂ ਉੱਚ ਸਿਖਿਅਤ ਲੜਾਕਿਆਂ ਨੂੰ ਨਾ ਅਮਰੀਕੀ ਹਵਾਈ ਸਮਰਥਨ ਮਿਲ ਰਿਹਾ ਸੀ ਅਤੇ ਨਾ ਹੀ ਤਨਖਾਹ ਪਰ ਉਨ੍ਹਾਂ ਨੂੰ ਰੱਖਿਆਤਮਕ ਮੁਹਿੰਮਾਂ ਦੀ ਜ਼ਿੰਮਵਾਰੀ ਸੌਂਪ ਦਿੱਤੀ ਗਈ ਸੀ। ਜਿਵੇਂ-ਜਿਵੇਂ ਝੜਪਾਂ ਤੇਜ਼ ਹੁੰਦੀਆਂ ਗਈਆਂ, ਅਫਗਾਨਿਸਤਾਨ ਦੇ ਕਈ ਪੁਲਸ ਮੁਲਾਜ਼ਮ ਬਿਨਾਂ ਤਨਖਾਹ ਦੇ ਆਪਣੇ 6ਵੇਂ ਮਹੀਨੇ ਵਿਚ ਦਾਖਲ ਕਰ ਹੋ ਰਹੇ ਸਨ। ਇਹ ਇਕ ਵਿਆਪਕ ਸਮੱਸਿਆ ਸੀ ਜਿਸਨੇ ਸਰਕਾਰੀ ਫੋਰਸਾਂ ਦਾ ਮਨੋਬਲ ਡਿੱਗਾ ਦਿੱਤਾ ਅਤੇ ਉਨ੍ਹਾਂ ਨੂੰ ਤਾਲਿਬਾਨ ਪ੍ਰਸਤਾਵਾਂ ਵਿਚ ਆਕਰਸ਼ਨ ਦਿਖਾਈ ਦੇਣ ਲੱਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News