ਅੜਿਗਾ, ਭਾਰਤੀ ਮੂਲ ਦੇ ਤਿੰਨ ਲੇਖਕ ਬ੍ਰਿਟਿਸ਼ ਸਾਹਿਤ ਐਵਾਰਡ ਦੀ ਦੌੜ ''ਚ

Thursday, Sep 28, 2017 - 08:18 PM (IST)

ਅੜਿਗਾ, ਭਾਰਤੀ ਮੂਲ ਦੇ ਤਿੰਨ ਲੇਖਕ ਬ੍ਰਿਟਿਸ਼ ਸਾਹਿਤ ਐਵਾਰਡ ਦੀ ਦੌੜ ''ਚ

ਲੰਡਨ— ਬੁਕਰ ਐਵਾਰਡ ਜੇਤੂ ਅਰਵਿੰਦ ਅੜਿਗਾ ਆਪਣੇ ਨਵੀਨਤਮ ਲੇਖ 'ਸਲੈਕਸ਼ਨ ਡੇਅ' ਲਈ ਬ੍ਰਿਟੇਨ ਦੇ 25000 ਡਾਲਰ ਦੇ ਸਾਲਾਨਾ ਦੱਖਣੀ ਏਸ਼ੀਆਈ ਸਾਹਿਤ ਐਵਾਰਡ ਦੀ ਦੌੜ 'ਚ ਹੈ। ਦੱਖਣੀ ਏਸ਼ੀਆਈ ਸਾਹਿਤ ਐਵਾਰਡ 'ਡੀ.ਐਸ.ਸੀ. ਪ੍ਰਾਈਜ਼' ਲਈ ਅੜਿਗਾ (42) ਦੇ ਨਾਲ ਭਾਰਤ ਅਤੇ ਸ਼੍ਰੀਲੰਕਾ ਨਾਲ ਸਬੰਧ ਰੱਖਣ ਵਾਲੇ ਚਾਰ ਹੋਰ ਲੇਖਕ ਵੀ ਦੌੜ 'ਚ ਹਨ। ਇਨ੍ਹਾਂ ਲੋਕਾਂ 'ਚ ਮੁੰਬਈ 'ਚ ਪੈਦਾ ਹੋਈ ਅੰਜਲੀ ਜੋਸੇਫ (ਦਿ ਲਿਵਿੰਗ) ਕੋਲੰਬੋ 'ਚ ਪੈਦਾ ਹੋਏ ਅਨੁਕ ਅਰੁਦਪ੍ਰਗਾਸਮ (ਦਿ ਸਟੋਰੀ ਆਫ ਬ੍ਰੀਫ ਮੈਰਿਜ) ਟੈਕਸਾਸ ਵਾਸੀ ਭਾਰਤੀ ਲੇਖਕ ਕਰਨ ਮਹਾਜਨ (ਦਿ ਐਸੋਸੀਏਸ਼ਨ ਆਫ ਸਮਾਲ ਬਾਂਬਸ) ਅਤੇ ਭਾਰਤੀ ਅਮਰੀਕੀ ਸਟੀਫਨ ਅਲਟਰ (ਇਨ ਜਗਲਸ ਆਫ ਨਾਈਟ) ਸ਼ਾਮਲ ਹਨ। ਜਿਊਰੀ ਹੁਣ ਜੇਤੂ ਤੈਅ ਕਰੇਗੀ, ਜਿਸ ਦਾ ਐਲਾਨ ਬੰਗਲਾਦੇਸ਼ 'ਚ 18 ਨਵੰਬਰ ਨੂੰ ਢਾਕਾ ਸਾਹਿਤ ਮਹਾਉਤਸਵ 'ਚ ਕੀਤੀ ਜਾਵੇਗੀ।


Related News